ਲਤੀਫਪੁਰ ਮੁਹੱਲੇ ਸਮੇਤ ਪੁਰੇ ਭਾਰਤ ਦੇ ਅਬਾਦਕਾਰਾਂ ਦੇ ਹੱਕ ਨਹੀਂ ਖੁੱਸਣ ਦੇਵਾਂਗੇ
ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਬੁੱਧੀ ਜੀਵੀਆਂ ਨੂੰ ਰਿਹਾ ਕਰਵਾ ਕੇ ਰਹਾਂਗੇ—ਸਭਰਾ
ਜਲੰਧਰ 26 ਜਨਵਰੀ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਜਲੰਧਰ ਵੱਲੋ ਜਿਲਾ ਜਲੰਧਰ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਲੋਹੀਆਂ ਦੀ ਇੰਦਰਾ ਦਾਣਾ ਮੰਡੀ ਵਿਖੇ ਵਿਸ਼ਾਲ ਇਕੱਠ ਕਰਕੇ ਸ਼ਹੀਦ ਨਵਰੀਤ ਸਿੰਘ ਡਿਬਡਿਬਾ ਸਮੇਤ ਸਾਰੇ ਅੰਦੋਲਨਕਾਰੀ ਸ਼ਹੀਦਾਂ ਨੂੰ ਯਾਦ ਕਰਦਿਆਂ ਦਿੱਲੀ ਅੰਦਰ ਜਾਣ ਦਾ ਫਤਹਿ ਦਿਵਸ ਮਨਾਇਆ ਗਿਆ ਅਤੇ ਸਰਕਾਰ ਦੀਆਂ ਧੱਕੇ ਸ਼ਾਹੀਆਂ ਖ਼ਿਲਾਫ਼ ਇਕ ਜੁੱਟ ਹੋ ਕੇ ਵੱਡੇ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ।
ਸਟੇਜ ਦੀ ਸ਼ੁਰੂਆਤ ਸ਼ਹੀਦਾ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ।ਇਕੱਠ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੇ ਲੋਕਤੰਤਰ ਨੂੰ ਛਿੱਕੇ ਟੰਗ ਕੇ ਲਤੀਫ਼ ਪੁਰ ਮੁਹੱਲੇ ਦੇ ਵਸਨੀਕਾਂ ਨੂੰ ਉਜਾੜ ਕੇ ਰੱਖ ਦਿੱਤਾ ਹੈ ਅਤੇ ਅਤੇ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਅਬਾਦਕਾਰਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਕਰਵਾਉਣੀਆਂ ਨੇ ਆਪਣੀ ਮਿਹਨਤ ਸਦਕਾ ਜ਼ਮੀਨਾਂ ਅਬਾਦ ਕੀਤੀਆਂ ਹੋਈਆਂ ਹਨ ਅਤੇ ਜਦ ਉਹ ਜ਼ਮੀਨਾਂ ਬੜੀ ਮੁਸ਼ੱਕਤ ਤੋਂ ਬਾਅਦ ਉਪਜਾਊ ਹੋਈਆਂ ਹਨ ਤਾਂ ਸਰਕਾਰ ਇਹਨਾਂ ਜ਼ਮੀਨਾਂ ਨੂੰ ਹੱਥਿਆਂ ਕੇ ਆਪਣੇ ਚਹੇਤਿਆਂ ਨੂੰ ਦੇਣਾ ਚਾਹੁੰਦੀ ਹੈ ,
ਉਹਨਾਂ ਅੱਗੇ ਕਿਹਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਅਜੇ ਤੱਕ ਕੋਈ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਅਤੇ ਜੇਲ੍ਹ ਵਿੱਚ ਬਹੁਤ ਸਾਰੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਬੁੱਧੀ ਜੀਵੀ ਇਨਸਾਫ਼ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਨੂੰ ਉਨ੍ਹਾਂ ਦਾ ਚੇਤਾ ਬੱਸ ਵੋਟਾਂ ਵੇਲੇ ਹੀ ਆਉਂਦਾ ਹੈ
ਉਹਨਾਂ ਨੂੰ ਗੇਰ ਮਨੁੱਖੀ ਢੰਗ ਨਾਲ ਕੈਦ ਕਰ ਕੇ ਰੱਖਣਾ ਸਿੱਧਾ ਸਿੱਧਾ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਸਰਕਾਰ ਨੂੰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾ ਅਤੇ ਬੁੱਧੀ ਜੀਵੀ ਲੋਕਾਂ ਨੂੰ ਜਲਦ ਰਿਹਾਅ ਕਰਨਾਂ ਚਾਹੀਦਾ ਹੈ ਉਹਨਾਂ ਅੱਗੇ ਕਿਹਾ ਕਿ ਦੇਸ਼ ਦੇ ਕਿਸਾਨ ਮਜ਼ਦੂਰ ਦੀਆਂ ਵੱਧ ਰਹੀਆਂ ਆਤਮ ਹੱਤਿਆ ਨੂੰ ਰੋਕਣ ਵਾਸਤੇ ਸਰਕਾਰ ਡਾ ਸਵਾਮੀਨਾਥਨ ਦੀ ਰਿਪੋਰਟ ਜਲਦੀ ਲਾਗੂ ਕਰੇ,ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਜਲਦ ਪੂਰੇ ਕਰੇ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰੇ, 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਕਾਨੂੰਨ ਬਣਾਇਆ ਜਾਵੇ ,
ਕਿਸਾਨਾਂ ਮਜ਼ਦੂਰਾਂ ਤੇ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ,ਦਿੱਲੀ ਸੰਘਰਸ਼ ਵਿੱਚ ਸ਼ਹੀਦ ਹੋ ਚੁੱਕੇ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਇਕ ਜੀਅ ਨੂੰ ਸਰਕਾਰੀ ਨੋਕਰੀ ਦਿੱਤੀ ਜਾਵੇ,ਪੰਜਾਬ ਭਰ ਵਿੱਚ ਪੂਰਨ ਨਸ਼ਾਬੰਦੀ ਕੀਤੀ ਜਾਵੇ, ਸਤਲੁਜ , ਬਿਆਸ, ਆਦਿ ਦਰਿਆਵਾਂ ਅਤੇ ਨਹਿਰਾਂ ਵੇਈਂਆਂ ਵਿੱਚ ਪੇਂਦਾ ਜਲੰਧਰ , ਫ਼ੈਕਟਰੀਆਂ ਤੇ ਵਾਟਰ ਟਰੀਟਮੈਂਟ ਪਲਾਂਟ ਲਾਜ਼ਮੀ ਕੀਤੇ ਜਾਣ ਅਤੇ
ਉਹਨਾਂ ਦਾ ਨਿਰੀਖਣ ਕਰਕੇ ਚਾਲੂ ਹੋਣਾ ਯਕੀਨੀ ਬਣਾਇਆ ਜਾਵੇ ਅਤੇ ਲੁਧਿਆਣੇ ,ਫ਼ਿਲੋਰ ਸਮੇਤ ਹੋਰ ਸ਼ਹਿਰਾਂ ਦੇ ਸੀਵਰੇਜ ਅਤੇ ਫ਼ੈਕਟਰੀਆਂ ਦਾ ਗੰਦਾ ਪਾਣੀ ਸੋਧ ਕੇ ਨਹਿਰਾ ਰਾਹੀ ਖੇਤੀ ਬਾੜੀ ਲਈ ਦਿੱਤਾ ਜਾਵੇ, ਪੰਜਾਬ ਭਰ ਵਿੱਚ ਨਾਕਸ ਨਹਿਰ ਪ੍ਰਬੰਧ ਠੀਕ ਕਰਕੇ ਪਾਣੀ ਟੇਲਾਂ ਤੱਕ ਪਹੁੰਚਾਇਆਂ ਜਾਵੇ,
ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ,ਬੰਦੀ ਸਿੰਘਾ ਨੂੰ ਰਿਹਾਅ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ।ਉਹਨਾਂ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਸਾਡਾ ਸੰਘਰਸ਼ ਨਿਰੰਤਰ ਜਾਰੀ ਰਹੇਗਾ
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ,ਜਿਲਾ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜਵਾਂ ,ਜਿਲਾ ਸੀ ਮੀ ਪ੍ਰਧਾਨ ਸਤਨਾਮ ਸਿੰਘ ਰਾਈਵਾਲ, ਜਿਲਾ ਸੀ ਮੀ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ ,ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ,ਜਿਲਾ ਸਕੱਤਰ ਜਰਨੈਲ ਸਿੰਘ ਰਾਮੇ,ਜਿਲਾ ਖਜਾਨਚੀ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ , ਮੀਤ ਖਜਾਨਚੀ ਲਵਪ੍ਰੀਤ ਸਿੰਘ ,ਲ਼ਖਵਿੰਦਰ ਸਿੰਘ ,ਸੁਖਵੰਤ ਸਿੰਘ ਕੋਟਲੀ ,ਮੇਜਰ ਸਿੰਘ ਪੱਡਾ,ਸ਼ੇਰ ਸਿੰਘ ,ਤੇਜਾ ਸਿੰਘ ਰਾਮੇ,ਲਖਵੀਰ ਸਿੰਘ ਸਿੰਧੜ,ਸੁਖਜਿੰਦਰ ਸਿੰਘ ਹੇਰਾ,ਸੁਖਵਿੰਦਰ ਸਿੰਘ ਪੱਤਮਾਂ,ਰਣਜੋਧ ਸਿੰਘ ,ਕੁਲਦੀਪ ਸਿੰਘ ਜਾਣੀਆਂ,
ਨਿਰਮਲ ਸਿੰਘ ਜਾਣੀਆਂ ,ਬਲਜਿੰਦਰ ਸਿੰਘ ਰਾਜੇਵਾਲ,ਜਰਨੇਲ ਸਿੰਘ ,ਗੁਰਕਿਰਪਾਲ ਸਿੰਘ ਪਰਜੀਆ,ਗੁਰਦੇਵ ਸਿੰਘ ਪੰਨੂ ,ਡਾ ਗੁਰਨੇਕ ਸਿੰਘ ਰੋਤਾ,ਵੀਰੂ ਜਗਤਪੁਰਾ ,ਦਲਵਿੰਦਰ ਸਿੰਘ ,ਰਵਿੰਦਰ ਸਿੰਘ ,ਸੰਤੋਖ ਸਿੰਘ ,ਲਖਵੀਰ ਸਿੰਘ ਇਨੋਵਾਲ,ਧੰਨਾ ਸਿੰਘ ,ਜਗਿੰਦਰ ਸਿੰਘ ਖ਼ਾਲਸਾ,ਕੁਲਦੀਪ ਰਾਏ ਤਲਵੰਡੀ ਸੰਘੇੜਾ,ਜਗਤਾਰ ਸਿੰਘ ਚੱਕ ਵਡਾਲਾ,ਵੱਸਣ ਸਿੰਘ ਕੋਠਾ,ਜਗਤਾਰ ਸਿੰਘ ਕੰਗ ਖੁਦ,ਸਰਬਜੀਤ ਸਿੰਘ ਸਾਭਾ ,ਇਸ਼ਾਨਦੀਪ ਸਿੰਘ ,ਹਰਜੋਤ ਸਿੰਘ ਨਸੀਰਪੁਰ,ਮੰਗਲ ਸਿੰਘ ਜਲਾਲਪੁਰ ਕਲਾਂ ,ਸੋਡੀ ਜਲਾਲਪੁਰ ਕਲਾਂ,ਮੱਖਣ ਸਿੰਘ ਨੱਲ,ਸੋਨੀ ਗਿੱਦੜ ਪਿੰਡੀ ,ਬਲਜਿੰਦਰ ਸਿੰਘ ਦਾਰੇਵਾਲ,ਹਰਦੇਵ ਸਿੰਘ ਲਾਲੂਵਾਲ,ਗਿਆਨ ਸਿੰਘ ਜੂਸਫਪੁਰ,
ਅਜੈਪਾਲ ਸਿੰਘ ਮੁਰੀਦਵਾਲ,ਜਰਨੈਲ ਸਿੰਘ ਮਾਣਕ,ਦਲਬੀਰ ਸਿੰਘ ਮੁੰਡੀ ਸ਼ੈਰੀਆਂ,ਬਲਵਿੰਦਰ ਸਿੰਘ ਗੱਟਾ ਮੁੰਦੀ ਕਾਸੂ ,ਬਲਦੇਵ ਸਿੰਘ ਰਾਈਵਾਲ,ਕਰਨ ਪਿਪਲੀ,ਬਲਬੀਰ ਸਿੰਘ ਕਾਕੜਾ ,ਚਰਨ ਸਿੰਘ ਪੂਨੀਆਂ,ਕਿਸ਼ਨ ਦੇਵ ਮਿਆਣੀ,ਬਖ਼ਸ਼ੀਸ਼ ਸਿੰਘ ਨਵਾਂ ਪਿੰਡ ਦੋਨੇਵਾਲ,ਸੁਰਜੀਤ ਸਿੰਘ ਨਵਾਂ ਪਿੰਡ ਖਾਲੇਵਾਲ,ਦਾਲਾਂ ਸਾਦਿਕਪੁਰ ,ਗੁਰਵਿੰਦਰ ਸਿੰਘ ਗਿੰਦਾ,ਸਰਬਜੀਤ ਸਿੰਘ ,ਗੁਰਮੁਖ ਸਿੰਘ ਕੋਟਲਾ ਸੂਰਜਮੱਲ,ਜਸਵੀਰ ਸਿੰਘ ਸ਼ੀਰੂ ਪ੍ਰਧਾਨ ,ਗੁਰਦੇਵ ਸਿੰਘ ਦੇਬੀ ,ਸਰਬਜੀਤ ਸਿੰਘ ਪ੍ਰੈੱਸ ਸਕੱਤਰ,ਢੰਡੋਵਾਲ ,ਸਵਰਨ ਸਿੰਘ ਕਿਲੀ,ਮੇਜਰ ਸਿੰਘ ,ਸੁਖਰਾਜ ਸਿੰਘ ਰਾਜ਼ੁ ਜਾਫਰਵਾਲ ,ਅਤੇ ਇਹਨਾਂ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ,ਮਜ਼ਦੂਰ ,ਬੀਬੀਆਂ ,ਬੱਚੇ,ਅਤੇ ਆਗੂ ਹਾਜ਼ਰ ਸਨ,

