ਕਪੂਰਥਲਾ, 26 ਜਨਵਰੀ(ਗੌਰਵ ਮੜੀਆ) ਚਾਈਨਾ ਡੋਰ ਗਲ਼ੇ ‘ਤੇ ਫਿਰਨ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸ ਦੇ ਗਲ਼ੇ ‘ਤੇ 10 ਟਾਂਕੇ ਲਗਾਉਣੇ ਪਏ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਜਸਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਭੇਟਾਂ ਪਿੰਡ ਅਠੋਲਾ ਤੋਂ ਆਪਣੇ ਕੰਮ ਤੋਂ ਵਾਪਸ ਮੋਟਰਸਾਈਕਲ ‘ਤੇ ਘਰ ਜਾ ਰਿਹਾ ਸੀ।
ਜਦੋਂ ਉਹ ਪਿੰਡ ਅਠੋਲਾ ਤੋਂ ਥੋੜ੍ਹਾ ਅੱਗੇ ਗਿਆ ਤਾਂ ਅਚਾਨਕ ਇਕ ਪਤੰਗ ਆ ਗਈ, ਜਿਸ ਵਿਚ ਚਾਈਨਾ ਡੋਰ ਸੀ ਤੇ ਡੋਰ ਉਸ ਦੇ ਗਲ਼ੇ ‘ਤੇ ਫਿਰ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ।

