ਜਲੰਧਰ: 29 ਨਵੰਬਰ: ਅੱਜ ਕਮਿਸ਼ਨਰ ਆਫ ਪੁਲਿਸ ਜਲੰਧਰ ਐਸ ਭੂਪਤੀ ਆਈਪੀਐੱਸ ਵੱਲੋਂ ਪੁਲਿਸ ਲਾਈਨ ਵਿਖੇ ਜਨਰਲ ਪਰੇਡ ਦਾ ਨਰੀਖਣ ਕੀਤਾ ਗਿਆ। ਇਸ ਦੌਰਾਨ ਡੀਸੀਪੀ ਸਾਹਿਬਾਨ ਏਡੀਸੀਪੀ ਸਾਹਿਬਾਨ ਅਤੇ ਏਸੀਪੀ ਸਾਹਿਬਾਨ ਮੌਜੂਦ ਸਨ।
ਇਸ ਪਰੇਡ ਵਿੱਚ ਕਮਿਸ਼ਨਰੇਟ ਦੇ ਕਰੀਬ 300 ਕਰਮਚਾਰੀ ਐੱਨਜੀਓ ਅਤੇ ਈਪੀੳ ਰੈਂਕ ਨੇ ਹਿੱਸਾ ਲਿਆ ਜਿਸ ਵਿੱਚ ਥਾਣਿਆਂ ਦੇ ਮੁੱਖੀ,ਚੌਂਕੀ ਇੰਚਾਰਜ, ਯੂਨੀਟਾਂ ਦੇ ਇੰਚਾਰਜ ਅਤੇ ਥਾਣਿਆਂ ਦੇ ਅਤੇ ਹੋਰ ਯੁਨਿਟਾ ਦੇ ਮੁਲਾਜ਼ਮ ਸਨ ।
ਇਸ ਦੌਰਾਨ ਪੁਲਸ ਕਮਿਸ਼ਨਰ ਵੱਲੋਂ ਮਹਿਕਮੇ ਵਿਚ ਚੰਗੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਕਿਹਾ ਕਿ ਚੰਗੇ ਕੰਮ ਕਰਨ ਵਾਲੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਅੱਗੇ ਵੀ ਇਸੇ ਤਰ੍ਹਾਂ ਸਨਮਾਨਤ ਕੀਤਾ ਜਾਵੇਗਾ।

