ਨੰਬਰਦਾਰਾਂ ਦੀਆਂ ਹੱਕੀ ਮੰਗਾਂ ਨੂੰ ਜਲਦ ਲਾਗੂ ਕੀਤੇ ਜਾਣ ਦਾ ਵਿੱਤ ਮੰਤਰੀ ਨੇ ਦਿੱਤਾ ਭਰੋਸਾ
ਜਲੰਧਰ / ਚੰਡੀਗੜ੍ਹ : ਪਿਛਲੇ ਦਿਨੀ ਪੰਜਾਬ ਨੰਬਰਦਾਰ ਯੂਨੀਅਨ ਦੀ ਇੱਕ ਮੀਟਿੰਗ ਜਲੰਧਰ ਦੇ ਤਹਿਸੀਲ ਕੰਪਲੈਕਸ ਵਿਖੇ ਬਣੇ ਪੰਜਾਬ ਨੰਬਰਦਾਰ ਯੂਨੀਅਨ ਦੇ ਦਫਤਰ ਵਿਖੇ ਹੋਈ ਜਿਸ ਵਿੱਚ ਮੁੱਖ ਤੌਰ ਤੇ ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਸਰਦਾਰ ਗੁਰਪਾਲ ਸਿੰਘ ਸਮਰਾ ਅਤੇ ਜਲੰਧਰ ਦਿਹਾਤੀ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਹਰਕੰਵਲ ਸਿੰਘ ਮੁਧ ਅਤੇ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ ਸੰਧੂ ਅਤੇ ਹੋਰਨਾਂ ਲੰਬੜਦਾਰਾਂ ਦੇ ਨਾਲ ਇੱਕ ਮੀਟਿੰਗ ਹੋਈ ਜਿਸ ਵਿੱਚ ਜਲੰਧਰ ਤਹਿਸੀਲ-2 ਦੇ ਪ੍ਰਧਾਨ ਕੈਲਾਸ਼ ਕੁਮਾਰ, ਨੰਬਰਦਾਰ ਜਰਨੈਲ ਸਿੰਘ, ਨੰਬਰਦਾਰ ਨਵਜੋਤ ਸਿੰਘ, ਨੰਬਰਦਾਰ ਇੰਦਰਜੀਤ ਸਿੰਘ, ਨੰਬਰਦਾਰ ਗੁਰਵਿੰਦਰ ਸਿੰਘ ਸ਼ਾਮਿਲ ਸਨ ਇਸ ਮੀਟਿੰਗ ਵਿੱਚ ਮੀਟਿੰਗ ਦੀ ਪ੍ਰਧਾਨਗੀ ਕਰਦੇ ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਸਰਦਾਰ ਗੁਰਪਾਲ ਸਿੰਘ ਸਮਰਾ ਨੇ ਕਿਹਾ ਕਿ ਜਲਦ ਹੀ ਪੰਜਾਬ ਸਰਕਾਰ ਦੇ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਮੰਗ ਪੱਤਰ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਉਹ ਜਲਦ ਹੀ ਨੰਬਰਦਾਰਾਂ ਦੀਆਂ ਹਾਕੀ ਮੰਗਾਂ ਮਨਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਵੀ ਮੁਲਾਕਾਤ ਕਰਨਗੇ ਇਸੇ ਘੜੀ ਨੂੰ ਜਾਰੀ ਰੱਖਦੇਆਂ ਪੰਜਾਬ ਨੰਬਰਦਾਰ ਯੂਨੀਅਨ ਦਾ ਇੱਕ ਬਫਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲੇ ਜਿਸ ਵਿੱਚ ਮੁੱਖ ਰੂਪ ਵਿੱਚ ਪੰਜਾਬ ਨੰਬਰਦਾਰ ਯੂਨੀਅਨ ਰਜਿ 643 ਦੇ ਸੂਬਾ ਪ੍ਰਧਾਨ ਸਰਦਾਰ ਗੁਰਪਾਲ ਸਿੰਘ ਸਮਰਾ ਅਤੇ ਉਨ੍ਹਾਂ ਨਾਲ ਵਫਦ ਵਿੱਚ ਗਏ ਸ੍ਰ ਗੁਰਦਰਸ਼ਨ ਸਿੰਘ ਗਲੌਲੀ ਸੂਬਾ ਚੀਫ ਪੈਟਰਨ, ਰਸ਼ਪਾਲ ਸਿੰਘ ਰਾਮਪੁਰ ਸੂਬਾ ਸਕੱਤਰ ਜਨਰਲ, ਜਸਵੰਤ ਸਿੰਘ ਰੰਧਾਵਾ ਸੀਨੀਅਰ ਮੀਤ ਪ੍ਰਧਾਨ, ਸੁਰਜੀਤ ਸਿੰਘ ਨਨਹੇੜਾ ਸੀਨੀਅਰ ਮੀਤ ਪ੍ਰਧਾਨ, ਹਰਕੰਵਲ ਸਿੰਘ ਮੁੰਧ ਸੀਨੀਅਰ ਮੀਤ ਪ੍ਰਧਾਨ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ।
ਜਿਸ ਵਿਚ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਦੋ ਮੁੱਖ ਮੰਗਾਂ ਜਿਨ੍ਹਾਂ ਵਿਚ ਮਾਣਭੱਤਾ ਪੰਜ ਹਜ਼ਾਰ ਰੁਪਏ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕਰਨਾ ਸੀ। ਸੂਬਾ ਪ੍ਰਧਾਨ ਸਮਰਾ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਦੋਵੇਂ ਮੰਗਾਂ ਪੇਸ਼ ਕੀਤੀਆਂ। ਜਿਸ ਨੂੰ ਮਨਜ਼ੂਰ ਕਰਦਿਆਂ ਨੰਬਰਦਾਰੀ ਜ਼ੱਦੀ ਪੁਸ਼ਤੀ ਉਪਰ ਵਿੱਤ ਮੰਤਰੀ ਨੇ ਸਹਿਮਤੀ ਦਿੱਤੀ ਕਿ ਮਾਣਯੋਗ ਹਾਈਕੋਰਟ ਕੋਰਟ ਵਲੋਂ ਜ਼ੱਦੀ ਪੁਸ਼ਤੀ ਉਪਰ ਰੋਕ ਲਗਾਈ ਹੋਈ ਹੈ ਅਤੇ ਇਸ ਦਾ ਹਂਲ ਕੱਢਦੇ ਹੋਏ ਉਨ੍ਹਾਂ ਕਿਹਾ ਕਿ ਨੰਬਰਦਾਰ ਆਪਣੇ ਵਾਰਿਸ ਨੂੰ ਸਰਬਰਾਹ ਬਣਾ ਲਵੇ ਅਤੇ ਬਾਅਦ ਵਿੱਚ ਨੰਬਰਦਾਰ ਦੀ ਮੌਤ ਹੋਣ ਤੇ ਨਵੀਂ ਨਿਯੁਕਤੀ ਸਮੇਂ ਸਰਬਰਾਹ ਨੰਬਰਦਾਰ ਨੂੰ ਪਹਿਲ ਦੇ ਆਧਾਰ ਉਪਰ ਨੰਬਰਦਾਰ ਬਣਾ ਦਿੱਤਾ ਜਾਵੇਗਾ। ਦੂਜਾ ਮਾਣਭੱਤਾ ਵਧਾਉਣ ਲਈ ਵਿੱਤ ਵਿਭਾਗ ਦੇ ਸੈਕਟਰੀ ਨੂੰ ਉਨ੍ਹਾਂ ਹਦਾਇਤ ਕੀਤੀ ਕਿ ਮਾਣਭੱਤੇ ਵਿਚ ਵਾਧਾ ਕਰਨ ਲਈ ਬਜ਼ਟ ਦਾ ਪ੍ਰਬੰਧ ਕੀਤਾ ਜਾਵੇ ਅਤੇ ਜਲਦੀ ਫਿਰ ਦੂਸਰੀ ਮੀਟਿੰਗ ਕਰਕੇ ਮੰਗਾਂ ਲਾਗੂ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਨੰਬਰਦਾਰਾਂ ਨੂੰ ਆਨਲਾਈਨ ਗਵਾਹੀਆਂ ਲਈ ਮੋਬਾਇਲ ਫੋਨ ਸਮੇਤ ਸਿਮ ਤੇ ਰੀਚਾਰਜ਼, ਬਸ ਕਰਵਾਇਆ ਮਾਫ ਕਰਨ, ਆਦਿ ਮੰਗਾਂ ਦੀ ਮੰਗ ਕੀਤੀ। ਇਸ ਮੌਕੇ ਤੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਉਣ ਵਾਲੇ ਕੁਝ ਕ ਦਿਨਾਂ ਵਿੱਚ ਇਹਨਾਂ ਮੰਗਾਂ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗਾ ਅਤੇ ਤੁਹਾਡੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ ਇਸ ਮੌਕੇ ਤੇ ਨੰਬਰਦਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਵਿੱਤ ਅਤੇ ਪੰਜਾਬ ਸਰਕਾਰ ਦਾ ਸਮੂਹ ਨੰਬਰਦਾਰ ਭਾਈਚਾਰੇ ਵੱਲੋਂ ਹੱਕੀ ਮੰਗਾਂ ਮੰਨਣ ਅਤੇ ਉਸ ਦੀ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕਰਨ ਤੇ ਧੰਨਵਾਦ ਵੀ ਕੀਤਾ*

