ਜਲੰਧਰ 1 ਦਸੰਬਰ: ਐਸ ਭੂਪਤੀ ਆਈਪੀਐਸ, ਕਮਿਸ਼ਨਰ ਆਫ ਪੁਲਿਸ ਜਲੰਧਰ ਦੇ ਦਿਸ਼ਾ ਨਿਰਦੇਸ਼ ਤੇ ਅਤੇ ਮਨਵੀਰ ਸਿੰਘ ਬਾਜਵਾ ਸਹਾਇਕ ਕਮਿਸ਼ਨਰ ਪੁਲਿਸ ਸਥਾਨਕ ਦੀ ਦੇਖ ਰੇਖ ਵਿੱਚ ਪੁਲਿਸ ਲਾਈਨ ਜਲੰਧਰ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ।
ਇਸ ਜਾਗਰੂਕਤਾ ਕੈਂਪ ਵਿੱਚ ਕਰੀਬ 150 ਕਰਮਚਾਰੀਆਂ ਨੇ ਹਿੱਸਾ ਲਿਆ। ਐਚਆਈਵੀ ਏਡਜ਼ ਦੀ ਬਿਮਾਰੀ ਸਬੰਧੀ ਪੁਲਿਸ ਲਾਈਨ ਦੇ ਮੈਡੀਕਲ ਅਫਸਰ ਤਰਸੇਮ ਭਾਰਤੀ ਨੇ ਆਏ ਹੋਏ ਪੁਲਿਸ ਕਰਮਚਾਰੀਆਂ ਨੂੰ ਏਡਜ਼ ਦੀ ਰੋਕਥਾਮ ,ਇਸ ਬਿਮਾਰੀ ਨਾਲ ਹੋਣ ਵਾਲੀਆਂ ਹੋਰ ਬਿਮਾਰੀਆਂ ਸਬੰਧੀ ਪੁਲਿਸ ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ ,
ਇਸ ਮੌਕੇ ਤੇ ਪੁਲਿਸ ਲਾਈਨ ਦੇ ਇੰਸਪੈਕਟਰ ਸ਼੍ਰੀ ਰਵੇਲ ਸਿੰਘ , ਲਾਈਨ ਅਫਸਰ Si ਸ਼ਸ਼ੀ ਪਾਲ ਸ਼ਰਮਾ, ਪੁਲਿਸ ਟ੍ਰੇਨਿੰਗ ਸਕੂਲ ਵਿੱਚੋਂ Asi ਰਾਜਿੰਦਰ ਮਹਿਤਾ CDI training ASI ਦਵਿੰਦਰ ਸਿੰਘ ਵੀ ਮੌਜੂਦ ਸਨ।

