ਕਰਤਾਰਪੁਰ 11 ਅਗਸਤ (ਜਸਵੰਤ ਵਰਮਾ ) ਅੱਜ ਸ਼ਾਮ 5:30 ਵਜੇ ਦੇ ਕਰੀਬ ਜੀਟੀ ਰੋਡ ਸਥਿਤ ਗੰਗਾ ਡਿਸਟਰੀਬਿਊਟਰ ਹੋਲਸੇਲ ਦਵਾਈਆਂ ਦੀ ਦੁਕਾਨ ਦੇ ਬਾਹਰੋਂ ਇੱਕ ਵਿਅਕਤੀ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ।ਮੋਟਰਸਾਈਕਲ ਮਾਲਕ ਵਿਮੀ ਅਤੇ ਦੁਕਾਨ ਮਾਲਕ ਨੇ ਦੱਸਿਆ ਸ਼ਾਮ 5:30 ਵਜੇ ਦੇ ਕਰੀਬ ਉਸਦੇ ਨਜ਼ਦੀਕੀ ਰਿਸ਼ਤੇਦਾਰ ਨੇ ਦੁਕਾਨ ਦੇ ਬਾਹਰ ਸਪਲੈਂਡਰ ਪਰੋ ਮੋਟਰਸਾਈਕਲ ਨੰਬਰ PB08DE5392 ਦੁਕਾਨ ਦੇ ਬਾਹਰ ਖੜਾ ਕੀਤਾ ਸੀ ਥੋੜੀ ਦੇਰ ਬਾਅਦ ਦੇਖਿਆ ਤਾਂ ਦੁਕਾਨ ਦੇ ਬਾਹਰ ਮੋਟਰਸਾਈਕਲ ਨਹੀਂ ਸੀ ਚੋਰ ਮੋਟਰਸਾਈਕਲ ਚੋਰੀ ਕਰਕੇ ਜਾ ਚੁੱਕਾ ਸੀ। ਜੋ ਕਿ ਸੀਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕਾ ਹੈ।
ਕਰਤਾਰਪੁਰ ਪੁਲਿਸ ਨੂੰ ਇਸ ਮੋਟਰਸਾਈਕਲ ਚੋਰੀ ਦੀ ਸੂਚਨਾ ਦੇ ਦਿੱਤੀ ਗਈ ਹੈ। ਇਸੇ ਤਰ੍ਹਾਂ ਬਾਰਾਂਦਰੀ ਬਾਜ਼ਾਰ ਕਰਤਾਰਪੁਰ ਵਿਖੇ ਧੀਰ ਟੈਲੀਕਮ ਦੁਕਾਨ ਤੋਂ ਇੱਕ ਮਹਿੰਗਾ ਮੋਬਾਇਲ ਫੋਨ ਚੋਰੀ ਹੋਣ ਦੀ ਵੀ ਸੂਚਨਾ ਮਿਲੀ ਹੈ। ਵਰਨਣ ਯੋਗ ਹੈ ਕਿ ਕਰਤਾਰਪੁਰ ਦੇ ਵਿੱਚ ਹੁਣ ਤੱਕ ਦਰਜਨਾ ਹੀ ਮੋਟਰਸਾਈਕਲ ਚੋਰੀ ਹੋ ਚੁੱਕੇ ਹਨ ਪਰ ਪੁਲਿਸ ਨੇ ਹਾਲੇ ਤੱਕ ਇੱਕ ਵੀ ਚੋਰ ਨੇ ਕਾਬੂ ਨਹੀਂ ਕੀਤਾ ਲੱਗਦਾ ਹੈ ਕਰਤਾਰਪੁਰ ਦੇ ਵਿੱਚ ਪੁਲਿਸ ਦਾ ਡਰ ਬਿਲਕੁਲ ਖਤਮ ਹੋ ਚੁੱਕਾ ਹੈ।ਚੋਰ ਸਰਗਰਮ ਹਨ ਤੇ ਪੁਲਿਸ ਕੁੰਭ ਕਰਨੀ ਨੀਦੇ ਸੁੱਤੀ ਪਈ।

