ਕਰਤਾਰਪੁਰ 11 ਅਗਸਤ (ਜਸਵੰਤ ਵਰਮਾ ) ਕਰਤਾਰਪੁਰ ਫਰਨੀਚਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਕਰਤਾਰਪੁਰ ਨਗਰ ਕੌਂਸਲ ਦੇ ਪ੍ਰਧਾਨ ਵਰੁਣ ਬਾਵਾ ਨੂੰ ਸਨਮਾਨਿਤ ਕੀਤਾ ਗਿਆ। ਅਤੇ ਉਨਾਂ ਵੱਲੋਂ ਹੁਣ ਤੱਕ ਕਰਾਏ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਗਈ।ਇਸ ਮੌਕੇ ਪ੍ਰਧਾਨ ਵਰੁਣ ਬਾਵਾ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਫਰਨੀਚਰ ਵਪਾਰੀਆਂ ਦੇ ਭਲੇ ਲਈ ਉਹ ਹਮੇਸ਼ਾ ਕੰਮ ਕਰਦੇ ਰਹਿਣਗੇ।
ਉਹਨਾਂ ਕਿਹਾ ਸਭ ਦੇ ਸਹਿਯੋਗ ਨਾਲ ਕਰਤਾਰਪੁਰ ਸ਼ਹਿਰ ਦੀ ਤਰੱਕੀ ਦਾ ਟੀਚਾ ਰੱਖਿਆ ਹੈ। ਇਸ ਮੌਕੇ ਫਰਨੀਚਰ ਵਪਾਰੀਆਂ ਨੇ ਸਫਾਈ, ਟਰੈਫਿਕ, ਅਤੇ ਬਾਜ਼ਾਰ ਦੀ ਬੇਹਤਰੀ ਸਬੰਧੀ ਅਤੇ ਹੋਰ ਆਪਣੇ ਸੁਝਾਅ ਪੇਸ਼ ਕੀਤੇ। ਮੀਟਿੰਗ ਵਿੱਚ ਪ੍ਰਧਾਨ ਮਨਜੀਤ ਸਿੰਘ, ਸੈਕਟਰੀ ਕੁਲਵਿੰਦਰ ਸਿੰਘ, ਖਜਾਨਚੀ ਰਜੇਸ਼ ਕੁਮਾਰ, ਹੈਪੀ ਨਾਰੰਗ, ਆਸ਼ੂ ਬਾਵਾ, ਅਗਮ ਬਾਵਾ, ਓੰਕਾਰ ਸਿੰਘ ਬਿਲਖੂ, ਬੋਬੀ, ਨਿਤੀਨ ਅਗਰਵਾਲ, ਅਗਮਜੋਤ ਸਿੰਘ, ਬਲਵਿੰਦਰ ਸਿੰਘ, ਕਰਮਜੀਤ ਸਿੰਘ, ਸੁਰਿੰਦਰ ਧੀਮਾਨ, ਕਰਨ ਛਾਵੜਾ,ਰਾਜੂ ਨਾਰੰਗ,ਨਿਪੀ ਨਾਰੰਗ, ਨੀਰਜ ਸੂਰੀ,ਗੌਰਵ, ਲਵੀ ਛਾਵੜਾ ਬਿੱਟੂ ਕਾਮਸਲੇਟੀਆ ਆਦੀ ਫਰਨੀਚਰ ਵਪਾਰੀ ਹਾਜ਼ਰ ਸਨ।

