ਕਰਤਾਰਪੁਰ 14 ਨਵੰਬਰ (ਜਸਵੰਤ ਵਰਮਾ )ਤਰਨ ਤਾਰਨ ਜਿਮਨੀ ਚੋਣਾਂ ਵਿੱਚ ਆਪ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 40169 ਵੋਟਾਂ ਨਾਲ ਜਿੱਤ ਦਾ ਝੰਡਾ ਲਹਿਰਾਇਆ ਹੈ ਹਲਕਾ ਕਰਤਾਰਪੁਰ ਤੋਂ ਵਿਧਾਇਕ ਸਰਦਾਰ ਬਲਕਾਰ ਸਿੰਘ ਜੀ ਨੇ ਆਪਣੇ ਦਫ਼ਤਰ ਵਿੱਖੇ ਵਰਕਰਾਂ ਦੇ ਨਾਲ ਖ਼ੁਸ਼ੀ ਜਾਹਰ ਕਰਦੇ ਹੋਏ ਲੱਡੂ ਵੰਡੇ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਇਮਾਨਦਾਰ ਸਰਕਾਰ ਵੱਲੋ ਕੀਤੇ ਹੋਏ ਪੰਜਾਬ ਭਰ ਵਿੱਚ ਵਿਕਾਸ ਦੇ ਕਮਾਂ ਨੂੰ ਤਰਨ ਤਾਰਨ ਦੇ ਲੋਕਾਂ ਨੇ ਦੇਖਿਆ ਤੇ ਸਮਝਿਆ ਹੈ ਇਸ ਕਰਕੇ ਆਪ ਨੂੰ ਤਰਨ ਤਾਰਨ ਤੋਂ ਦੋਬਾਰਾ ਮੌਕਾ ਦਿੱਤਾ ਹੈ ਪਿਛਲੀਆ ਸਰਕਾਰਾਂ ਨੂੰ ਲੋਕਾਂ ਨੇ ਸਿਰੇ ਤੋਂ ਨਕਾਰ ਦਿੱਤਾ ਹੈ
ਪੰਜਾਬ ਵਿੱਚ ਇੱਕੋ ਇੱਕ ਪਾਰਟੀ ਹੈ ਆਮ ਆਦਮੀ ਪਾਰਟੀ ਜਿਸ ਨੇ ਜਾਤੀ ਅਤੇ ਧਰਮ ਦੀ ਗੱਲ ਨਾ ਕਰ ਕੇ ਹਰ ਵਰਗ ਦੇ ਲੋਕਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਹਨ ਪਹਿਲਾ ਜਲੰਧਰ ਫਿਰ ਲੁਧਿਆਣਾ ਅਤੇ ਹੁਣ ਤਰਨ ਤਾਰਨ ਜ਼ਿਮਨੀ ਚੋਣਾਂ ਵਿੱਚ ਆਮ ਲੋਕਾਂ ਆਪ ਸਰਕਾਰ ਤੇ ਭਰੋਸਾ ਕੀਤਾ ਹੈ ਅਤੇ ਇਹ ਮਨ ਬਣਾ ਲਿਆ ਹੈ ਕਿ 2027 ਵਿੱਚ ਦੋਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਬਣੇਗੀ ਇਸ ਮੌਕੇ ਵਿਧਾਇਕ ਬਲਕਾਰ ਸਿੰਘ ਦੇ ਸੁਪਤਨੀ ਬੀਬੀ ਹਰਪ੍ਰੀਤ ਕੌਰ, ਚੇਅਰਮੈਨ ਗੁਰਪਾਲ ਸਿੰਘ ਪਾਲਾ , ਵਰੁਣ ਬਾਵਾ, ਦਫ਼ਤਰ ਇੰਚਾਰਜ ਦਵਿੰਦਰ ਸਿੰਘ, ਕੌਂਸਲਰ ਰਾਜਵਿੰਦਰ ਕੌਰ ਕੌਂਸਲਰ ਸ਼ਾਮ ਸੁੰਦਰ, ਸੰਤੋਖ ਸਿੰਘ ਨੰਦੜਾ, ਸ਼ੇਰ ਸਿੰਘ ਨੰਦੜਾ, ਜਤਿੰਦਰ ਸਿੰਘ ਭੋਲੂ, ਰਾਕੇਸ਼ ਕੁਮਾਰ, ਨੀਤੂ ਰਾਣੀ ,ਪਰਮਜੀਤ ਸਿੰਘ ਦੁੱਲੀ, ਦਵਿੰਦਰ ਸਿੰਘ ਸੇਹਰਾ,ਗਣਤਵ ਕਾਲੀਆ ਤੇ ਅਨੇਕਾਂ ਪਾਰਟੀ ਵਰਕਰ ਮੌਜੂਦ ਸਨ

