ਕਰਤਾਰਪੁਰ 4 ਜੂਨ( ਜਸਵੰਤ ਵਰਮਾ ) ਅੱਤ ਗਰਮੀ ਵਿੱਚ ਸ਼ਹਿਰ ਦੀ ਸਫ਼ਾਈ ਦਾ ਲਗਾਤਾਰ ਧਿਆਨ ਰੱਖ ਰਹੇ ਸਫ਼ਾਈ ਕਰਮਚਾਰੀਆਂ ਲਈ ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ ਸ਼੍ਰੀ ਤਰਸੇਮ ਕਪੂਰ ਚੇਅਰਮੈਨ ਅਪਾਹਜ਼ ਆਸ਼ਰਮ ਜਲੰਧਰ ਅਤੇ ਡਾ ਸੁਰਜੀਤ ਲਾਲ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਜਲੰਧਰ ਦੇ ਸਹਿਯੋਗ ਨਾਲ ਗੁਲੂਕੋਜ਼ ਦੇ ਪੈਕਟ ਪ੍ਰਧਾਨ ਸੋਨੂੰ ਗਿੱਲ ਨੂੰ ਦਿੱਤੇ ਗਏ।ਇਸ ਮੌਕੇ ਮਾਸਟਰ ਅਮਰੀਕ ਸਿੰਘ, ਪ੍ਰਧਾਨ ਸੋਨੂੰ ਗਿੱਲ,ਸਾਗਰ ਘਈ, ਸਾਬਕਾ ਸਰਪੰਚ ਨੰਬਰਦਾਰ ਮੋਹਨ ਲਾਲ ਮੱਲੀਆਂ ਆਦੀ ਹਾਜ਼ਰ ਸਨ।ਇਸ ਮੌਕੇ ਪ੍ਰਧਾਨ ਸੋਨੂ ਗਿੱਲ ਨੇ ਨੇਕੀ ਦੀ ਦੁਕਾਨ ਦੇ ਮਾਸਟਰ ਅਮਰੀਕ ਸਿੰਘ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਿਨਾਂ ਨੇ ਗਰਮੀ ਵਿੱਚ ਸਫਾਈ ਕਰ ਰਹੇ ਸਫਾਈ ਕਰਮਚਾਰੀਆਂ ਬਾਰੇ ਸੋਚਿਆ।

