ਕਰਤਾਰਪੁਰ 12 ਅਗਸਤ (ਜਸਵੰਤ ਵਰਮਾ ) ਕਰਤਾਰਪੁਰ ਫਰਨੀਚਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਕਰਤਾਰਪੁਰ ਨਿਵਾਸੀ ਗਗਨ ਛਾਬੜਾ ਵਾਈਸ ਚੇਅਰਮੈਨ ਖਤਰੀ ਅਰੋੜਾ ਵੈਲਫੇਅਰ ਬੋਰਡ ਜਿਲਾ ਜਲੰਧਰ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਗਗਨ ਛਾਬੜਾ ਨੇ ਕਿਹਾ ਮੈਂ ਖਤਰੀ ਅਰੋੜਾ ਬਿਰਾਦਰੀ ਦੇ ਭਲਾਈ ਲਈ, ਅਤੇ ਸ਼ਹਿਰ ਦੇ ਵਿਕਾਸ ਲਈ ਹਮੇਸ਼ਾ ਕੰਮ ਕਰਦਾ ਰਹਾਂਗਾ।ਇਸ ਮੌਕੇ ਉਨਾਂ ਨੇ ਫਰਨੀਚਰ ਐਸੋਸੀਏਸ਼ਨ ਦਾ ਧੰਨਵਾਦ ਵੀ ਕੀਤਾ ।
ਮੀਟਿੰਗ ਵਿੱਚ ਪ੍ਰਧਾਨ ਮਨਜੀਤ ਸਿੰਘ, ਸੈਕਟਰੀ ਕੁਲਵਿੰਦਰ ਸਿੰਘ, ਖਜਾਨਚੀ ਰਜੇਸ਼ ਕੁਮਾਰ, ਨਗਰ ਕੌਂਸਲ ਪ੍ਰਧਾਨ ਵਰੁਣ ਬਾਵਾ, ਹੈਪੀ ਨਾਰੰਗ, ਆਸ਼ੂ ਬਾਵਾ, ਅਗਮ ਬਾਵਾ, ਓੰਕਾਰ ਸਿੰਘ ਬਿਲਖੂ, ਬੋਬੀ, ਨਿਤੀਨ ਅਗਰਵਾਲ, ਅਗਮਜੋਤ ਸਿੰਘ, ਬਲਵਿੰਦਰ ਸਿੰਘ, ਕਰਮਜੀਤ ਸਿੰਘ, ਸੁਰਿੰਦਰ ਧੀਮਾਨ, ਕਰਨ ਛਾਵੜਾ,ਰਾਜੂ ਨਾਰੰਗ,ਨਿਪੀ ਨਾਰੰਗ, ਨੀਰਜ ਸੂਰੀ,ਗੌਰਵ, ਬਿੱਟੂ ਕਾਮਸਲੇਟੀਆ ਆਦੀ ਫਰਨੀਚਰ ਵਪਾਰੀ ਹਾਜ਼ਰ ਸਨ।

