31 ਦਿਸੰਬਰ ਨੂੰ ਚਰਚ ਵਿਖੇ ਕਰਾਸਓਵਰ ਨਾਈਟ ਦਾ ਹੋਵੇਗਾ ਆਯੋਜਨ -ਪਾਸਟਰ ਹਰਪ੍ਰੀਤ ਦਿਓਲ
ਕਪੂਰਥਲਾ (ਗੌਰਵ ਮੜੀਆ ) ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਹਰ ਸਾਲ ਦੀ ਤਰਾਹ ਇਸ ਸਾਲ ਵੀ ਕ੍ਰਿਸਮਿਸ ਦਾ ਦਿਹਾੜਾ 25 ਦਿਸੰਬਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਸੰਧਾਵਾਲੀਆ ਨੇ ਦੱਸਿਆ ਕਿ ਖੋਜੇਵਾਲਾ ਦੀ ਧਰਤੀ ਤੇ ਦ ਓਪਨ ਡੋਰ ਚਰਚ ਵਿਖੇ ਹਰ ਸਾਲ ਕ੍ਰਿਸਮਿਸ ਦਾ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ
ਇਸ ਵਾਰ ਵੀ 25 ਦਿਸੰਬਰ ਨੂੰ ਚਰਚ ਵਿਖੇ ਦਿਨ ਰਾਤ ਪ੍ਰਭੂ ਯਿਸ਼ੂ ਮਸੀਹ ਦਾ ਗੁਣਗਾਨ ਕੀਤਾ ਜਾਵੇਗਾ ਅਤੇ ਆਈ ਮਸੀਹੀ ਸੰਗਤ ਨੂੰ ਮੁੱਖ ਪਾਸਟਰ ਹਰਪ੍ਰੀਤ ਦਿਓਲ ਅਤੇ ਪਾਸਟਰ ਗੁਰਸ਼ਰਨ ਦਿਓਲ ਕ੍ਰਿਸਮਿਸ ਦਾ ਵਧਾਈ ਸੰਦੇਸ਼ ਦੇਣਗੇ ਅਤੇ ਹਾਜ਼ਿਰ ਸੰਗਤ ਦੇ ਜੀਵਨ ਨੂੰ ਖੁਸ਼ਹਾਲ ਕਰਨ ਲਈ ਵਿਸ਼ੇਸ਼ ਪ੍ਰਾਥਨਾ ਕਰਨਗੇ
ਇਸ ਮੌਕੇ ਪ੍ਰਧਾਨ ਸੰਧਾਵਾਲੀਆ ਨੇ ਦੱਸਿਆ ਕਿ ਸਮਾਗਮ ਦੌਰਾਨ ਸੰਗਤ ਦਾ ਪੂਰਾ ਖਿਆਲ ਰੱਖਿਆ ਗਿਆ ਜਾਵੇਗਾ ਪੰਡਾਲ ਚ ਬੈਠੀ ਸੰਗਤ ਦੇ ਵਾਹਨਾਂ ਲਈ ਪਾਰਕਿੰਗ ਵਿਵਸਥਾ,ਮੋਬਾਈਲ ਵਾਸ਼ਰੂਮ,ਸਖਤ ਸੁਰੱਖਿਆ ਪ੍ਰਬੰਧ ਤੋਂ ਅਲਾਵਾ ਖੋਜੇਵਾਲਾ ਚਰਚ ਦੇ ਸੈਂਕੜੇ ਵਲੰਟੀਅਰਾਂ ਨੇ ਸੰਗਤ ਦੀ ਸੇਵਾ ਲਈ ਬਾਖੂਬੀ ਸੇਵਾ ਨਿਭਾਉਣੀ ਹੈ ਸੰਗਤ ਲਈ ਵੱਖ ਵੱਖ ਵਿਅੰਜਨਾਂ ਦਾ ਵੱਡੇ ਪੱਧਰ ਤੇ ਲੰਗਰ ਲਗਾਇਆ ਜਾਵੇਗਾ
ਜਿਕਰਯੋਗ ਹੈ ਕਿ ਕ੍ਰਿਸਮਿਸ ਤੋਂ ਬਾਦ 31 ਦਿਸੰਬਰ ਦਿਨ ਐਤਵਾਰ ਨੂੰ ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਸ਼ਾਮ 7 ਵਜੇ ਕਰਾਸਓਵਰ ਨਾਈਟ ਦਾ ਹੋਵੇਗਾ ਆਯੋਜਨ ਹੋਵੇਗਾ ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ,ਪ੍ਰਧਾਨ ਜੈ ਰਾਮ ਬੱਧਨ ਕਪੂਰਥਲਾ,ਪ੍ਰਬੰਧਕ ਸੁੱਚਾ ਮਸੀਹ,ਪ੍ਰਬੰਧਕ ਮਥੁਰਾ ਦਾਸ, ਲੰਬੜਦਾਰ ਮਾਂਗੀ ਰਾਮ,ਪ੍ਰਬੰਧਕ ਬਲਵਿੰਦਰ ਕੁਮਾਰ, ਪ੍ਰਬੰਧਕ ਰਾਜਿੰਦਰ ਕੁਮਾਰ,ਪ੍ਰਬੰਧਕ ਬਲਕਾਰ ਬਿੱਟੂ,ਪ੍ਰਬੰਧਕ ਰਾਜੇਸ਼ ਕੰਬੋਜ, ਪਾਸਟਰ ਅਸ਼ਵਨੀ ਖੋਂਸਲਾ,ਜਿਲਾ ਯੂਥ ਪ੍ਰਧਾਨ ਬਲਵਿੰਦਰ ਸਾਬੀ, ਅਜੇ ਗਿਲ ਅਤੇ ਹੋਰ ਬਹੁਤ ਸਾਰੇ ਸੇਵਾਦਾਰ ਵਲੰਟੀਅਰਜ਼ ਆਦਿ ਹਾਜ਼ਿਰ ਸਨ

