ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੀਤਾ ਕੈਂਪ ਦਾ ਉਦਘਾਟਨ
ਕਪੂਰਥਲਾ, 29 ਅਕਤੂਬਰ ( ਗੌਰਵ ਮੜੀਆ ) ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਤੇ ਬਾਬਾ ਸ੍ਰੀਚੰਦ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਯੁਵਰਾਜ ਗੈਰਿਜ ਵਿਖੇ ਕਾਦੂਪੁਰ ਰੋਡ ‘ਤੇ ਜੈ ਮਿਲਾਪ ਲੈਬੋਰਟੀਐਸੋਸੀਏਸ਼ਨ ਰਜਿ. ਵਲੋਂ ਬਾਬਾ ਸ੍ਰੀ ਚੰਦ ਨਿਸ਼ਕਾਮ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸਦਾ ਉਦਘਾਟਨ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਕੀਤਾ ਗਿਆ | ਹਲਕਾ ਵਿਧਾਇਕ ਨੇ ਕਿਹਾ ਕਿ ਖ਼ੂਨਦਾਨ ਮਹਾਂ ਦਾਨ ਤੇ ਹਰ ਵਿਅਕਤੀ ਨੂੰ ਖ਼ੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਸੜਕ ਹਾਦਸੇ ਜਾਂ ਕਿਸੇ ਹੋਰ ਜ਼ਰੂਰਤਮੰਦ ਲੋਕਾਂ ਦੀ ਅਜਾਈਾ ਜਾਂਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ |
ਇਸ ਤੋਂ ਪਹਿਲਾਂ ਤਿੰਨ ਦਿਨ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦਰਬਾਰ ਕਰਵਾਇਆ ਹੋਇਆ ਜਿਸ ਵਿਚ ਵੱਖ-ਵੱਖ ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ | ਇਸ ਮੌਕੇ ਬਾਬਾ ਸ੍ਰੀ ਚੰਦ ਨਿਸ਼ਕਾਮ ਸੇਵਾ ਸੁਸਾਇਟੀ ਦੇ ਮੁਖੀ ਬਾਬਾ ਹਰਜੀਤ ਸਿੰਘ ਨੇ ਆਈਆਂ ਸਮੂਹ ਸੰਗਤਾਂ ਧੰਨਵਾਦ ਕੀਤਾ ਤੇ ਜੈ ਮਿਲਾਪ ਦੀ ਟੀਮ ਤੇ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ |
ਜੈ ਮਿਲਾਪ ਦੇ ਸੂਬਾ ਕੈਸ਼ੀਅਰ ਸੁਰਜੀਤ ਸਿੰਘ ਚੰਦੀ, ਸੂਬਾ ਪ੍ਰੈੱਸ ਸਕੱਤਰ ਏ.ਐਸ. ਵਾਲੀਆ ਨੇ ਦੱਸਿਆ ਕਿ ਖ਼ੂਨਦਾਨ ਕੈਂਪ ਵਿਚ 50 ਵਿਅਕਤੀਆਂ ਵਲੋਂ ਖ਼ੂਨਦਾਨ ਕੀਤਾ ਗਿਆ ਜਿਨ੍ਹਾਂ ਨੂੰ ਸੰਸਥਾ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸਤੋਂ ਇਲਾਵਾ 100 ਤੋਂ ਵੱਧ ਵਿਅਕਤੀਆਂ ਦੀ ਸ਼ੂਗਰ ਦੀ ਵੀ ਜਾਂਚ ਕੀਤੀ ਗਈ | ਖ਼ੂਨ ਇਕੱਤਰ ਕਰਨ ਲਈ ਸਿਵਲ ਹਸਪਤਾਲ ਤੋਂ ਡਾ. ਰਮਨਦੀਪ ਕੌਰ, ਸੀਨੀਅਰ ਐਮ.ਐਲ.ਟੀ. ਜਸਵਿੰਦਰ ਸ਼ਰਮਾ, ਸੋਨੀਆ, ਰਿਤੂ, ਬਲਦੇਵ ਸਿੰਘ ਤੋਂ ਇਲਾਵਾ ਜੈ ਮਿਲਾਪ ਕਪੂਰਥਲਾ ਦੇ ਪ੍ਰਧਾਨ ਗੁਰਿੰਦਰ ਸਿੰਘ, ਚੇਅਰਮੈਨ ਸੁਰਜੀਤ ਸਿੰਘ, ਅਰਜੁਨ ਸਿੰਘ, ਅਸ਼ੋਕ ਕੁਮਾਰ, ਕੈਸ਼ੀਅਰ ਸੁਖਵਿੰਦਰ ਸਿੰਘ, ਦਿਨੇਸ਼ ਭਾਰਦਵਾਜ, ਸਪਨਾ, ਰੋਜਮਾ, ਜਗਦੀਪ ਸਿੰਘ, ਪ੍ਰਦੀਪ, ਕੌਂਸਲਰ ਵਿਕਾਸ ਸ਼ਰਮਾ, ਕਾਂਗਰਸੀ ਆਗੂ ਬਲਬੀਰ ਸਿੰਘ ਬੀਰਾ, ਬਲਵਿੰਦਰ ਸਿੰਘ ਸੈਕਟਰੀ, ਜਸਪਾਲ ਸਿੰਘ ਖੁਰਾਨਾ, ਸੁਰਜੀਤ ਸਿੰਘ ਵਿੱਕੀ, ਲਖਬੀਰ ਸਿੰਘ, ਰਸ਼ਪਾਲ ਸਿੰਘ, ਜੋਧਾ ਸਿੰਘ, ਸੁਰਿੰਦਰਪਾਲ ਸਿੰਘ, ਜਸਬੀਰ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ |

