ਕਪੂਰਥਲਾ ( ਗੌਰਵ ਮੜੀਆ ) ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਮੁਹੱਲਾ ਸ਼ਿਹਰਿਆ ਸਿਕੰਡੀ ਵਾਲਮੀਕਿ ਮੰਦਰ ਵਿਖੇ ਮਨਾਇਆ ਗਿਆ।ਇਸ ਮੌਕੇ ਝੰਡਾ ਚੜਾਉਣ ਦੀ ਰਸ਼ਮ ਧਾਰਮਿਕ ਸੰਮੇਲਨ ਦੌਰਾਨ ਅਦਾ ਕੀਤੀ ਗਈ।ਇਸ ਮੌਕੇ ਤੇ ਸਮਾਜਸੇਵਕ ਸਤਪਾਲ ਮਹਿਰਾ,ਰਾਸ਼ਟਰਿਆ ਵਾਲਮੀਕਿ ਸੰਘਰਸ਼ ਮੋਰਚਾ ਦੇ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ,ਓਮ ਪ੍ਰਕਾਸ਼ ਅਟਵਾਲ, ਹੈਪੀ ਗਿੱਲ,ਸ਼ਾਰਪ ਸੱਭਰਵਾਲ,ਰਵੀ ਸੱਭਰਵਾਲ,ਮਨੋਜ ਨਾਹਰ ਨੇ ਵਿਸ਼ੇਸ਼ ਤੋਰ ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਵਲੋਂ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।ਭਗਵਾਨ ਵਾਲਮੀਕਿ ਜੀ ਸ੍ਰਿਸਟੀ ਦੇ ਰਚੇਤਾ ਹਨ,ਜਿੰਨਾਂ ਦੇ ਹੱਥ ਵਿੱਚ ਫੜੀ ਕਲਮ ਸਾਨੂੰ ਸਿੱਖਿਅਤ ਹੋਣ ਦੀ ਪ੍ਰੇਰਨਾ ਦਿੰਦੀ ਹੈ।ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ।ਵਾਲਮੀਕਿ ਸਮਾਜ ਨੂੰ ਇੱਕ ਜੁੱਟ ਹੋ ਕੇ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਪ੍ਰੇਰਿਤ ਕੀਤਾ।
ਰੋਸ਼ਨ ਲਾਲ ਸੱਭਰਵਾਲ ਵਲੋਂ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਮਹਾਰਾਜ ਜੀ ਨੇ ਆਪਣੀ ਅਮਰ ਅਤੇ ਮਹਾਨ ਰਚਨਾ ਰਾਮਾਇਣ ਰਾਹੀਂ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ।ਉਨ੍ਹਾਂ ਇਹ ਵੀ ਕਿਹਾ ਕਿ ਮਹਾਨ ਮਹਾਂਕਾਵਿ ਸਦੀਆਂ ਤੋਂ ਲੋਕਾਂ ਨੂੰ ਜੀਵਨ ਜਾਂਚ ਸਿਖਾਉਂਦਾ ਆਇਆ ਹੈ ਅਤੇ ਲੋਕਾਂ ਲਈ ਨੈਤਿਕ ਜੀਵਨ ਦਾ ਚਾਨਣ ਮੁਨਾਰਾ ਰਿਹਾ ਹੈ

