ਪੀਸੀਐਸ.ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ ਆਰਟੀਏ ਲੁਧਿਆਣਾ ਤੇ ਮੈਡਮ ਨੀਲਿਮਾ ਆਈਏਐਸ ਦੇ ਸਮਰਥਨ ਚ ਡੀਸੀ ਦਫਤਰ ਕਾਮੇ ਗਏ 5 ਦਿਨਾਂ ਲਈ ਸਮੂਹਿਕ ਛੁੱਟੀ ਤੇ
ਪੰਜਾਬ ਰਾਜ ਜਿਲ੍ਹਾ (ਡੀ ਸੀ) ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ, ਜੀ ਵਲੋਂ ਲਏ ਗਏ ਫੈਸਲੇ ਅਨੁਸਾਰ ਪੰਜਾਬ ਸਰਕਾਰ ਦਾ ਵਿਜੀਲੈਂਸ ਅਦਾਰਾ ਆਪਣੇ ਅਧਿਕਾਰ-ਖੇਤਰ ਤੋਂ ਬਾਹਰ ਜਾ ਕੇ ਆਪਹੁਦਰੇਪਣ ਤੇ ਉਤਰ ਆਇਆ ਹੈ। ਉਨ੍ਹਾਂ ਨੇ ਕਿਹਾ ਅਸੀਂ ਕੁਰੱਪਸ਼ਨ ਦੇ ਬਿਲਕੁੱਲ ਖਿਲਾਫ ਹਾਂ
ਅਤੇ ਸਰਕਾਰ ਨਾਲ ਇਸ ਮੁੱਦੇ ਤੇ ਪੂਰਾ ਸਮਰਥਨ ਦੇ ਰਹੇ ਹਾਂ ਪਰ ਇਸ ਦੀ ਆੜ੍ਹ ਵਿੱਚ ਕਿਸੇ ਜਾਇਜ ਨਾਲ ਨਜਾਇਜ਼ ਬਿਲਕੁੱਲ ਨਹੀਂ ਹੋਣ ਦਿਆਂਗੇ ਅਤੇ ਨਾ ਹੀ ਸਿਆਸੀ ਬਦਲਾਖੋਰੀ ਦਾ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਇਸ ਦਾ ਸ਼ਿਕਾਰ ਹੋਣ ਦਿਆਂਗੇ।
ਮੈਡਮ ਨੀਲਿਮਾ ਆਈ ਏ ਐਸ ਅਧਿਕਾਰੀ ਅਤੇ ਪੀ ਸੀ ਐਸ ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ ਦੇ ਮਾਮਲੇ ਵਿੱਚ ਵਿਜੀਲੈਂਸ ਵਲੋਂ ਅਨਿਯਮਤਾ ਜ਼ਿਆਦਾ ਦਿਖਾਈ ਜਾ ਰਹੀ ਹੈ। ਭਾਵੇਂ ਕਿ ਸੱਚ ਪੜਤਾਲ ਬਾਦ ਸਾਹਮਣੇ ਆ ਜਾਣਾ ਹੈ ਪਰ ਨਿਯਮਾਂ ਦੀ ਅਣਦੇਖੀ ਅਤੇ ਧੱਕੇਸ਼ਾਹੀ ਕਿਤੇ ਨਾ ਕਿਤੇ ਪ੍ਰਤੱਖ ਨਜ਼ਰ ਆ ਰਹੀ ਹੈ।
ਇਸ ਤੋਂ ਇਲਾਵਾ ਡੀ ਸੀ ਦਫ਼ਤਰ ਕਾਮਿਆਂ ਦੀਆਂ ਮੰਗਾਂ ਵਿੱਚ ਸ਼ਾਮਿਲ ਸਾਂਝੀਆਂ ਮੰਗਾਂ ਜਿਵੇਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਮੁਕੰਮਲ ਨੋਟੀਫਿਕੇਸ਼ਨ ਜਾਰੀ ਕਰਾਉਣ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਪੁਨਰਗਠਨ ਨੂੰ ਰਿਵਿਊ ਕਰਕੇ ਖਤਮ ਕੀਤੀਆਂ ਸ਼ਾਖਾਵਾਂ /ਅਸਾਮੀਆਂ ਨੂੰ ਰੀਵੀਊ ਕਰਕੇ ਬਹਾਲ ਕਰਨ, ਕੋਟਾ ਵਧਾਉਣ ਅਤੇ ਸਟੇਨੋ ਕਾਡ੍ਰ ਦੀਆਂ ਮੰਗਾਂ ਨੂੰ ਸਰਕਾਰ ਤੇ ਮਾਲ ਵਿਭਾਗ ਵਲੋਂ ਅਣਗੌਲਿਆ ਕਰਨ ਤੇ ਯੂਨੀਅਨ ਵੱਲੋਂ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ
ਕਿ ਡੀ ਸੀ ਦਫਤਰ ਕਾਮੇ ਆਪਣੀਆਂ ਮੰਗਾਂ ਦੇ ਨਾਲ ਨਾਲ ਪੀ ਸੀ ਐਸ ਅਫ਼ਸਰ ਐਸੋਸੀਏਸ਼ਨ ਪੰਜਾਬ ਵੱਲੋਂ ਲਏ ਗਏ ਸਮੂਹਿਕ ਛੁੱਟੀ ਤੇ ਜਾਣ ਦੀ ਹੜਤਾਲ ਦਾ ਪੂਰਨ ਸਮਰਥਨ ਕਰਦਿਆਂ ਇਸ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕਰਦੀ ਹੈ
ਭਾਵ ਡੀਸੀ ਦਫਤਰ ਕਾਮੇ ਮਿਤੀ 9 ਜਨਵਰੀ ਤੋਂ 13 ਜਨਵਰੀ 2023 ਤੱਕ ਸਮੂਹਿਕ ਛੁੱਟੀ ਤੇ ਰਹਿਣਗੇ। ਇਹ ਸਮੂਹਿਕ ਛੁੱਟੀ ਦਾ ਨੋਟਿਸ ਕੱਲ ਮਿਤੀ 9-1-2023 ਨੂੰ ਡੀਸੀ ਸਾਹਿਬਾਨਾਂ ਨੂੰ ਮਿਲਕੇ ਦਿੱਤਾ ਜਾਵੇਗਾ ਅਤੇ ਉਹਨਾਂ ਦੇ ਸਰਕਾਰ ਅਤੇ ਜਨਤਕ ਮਾਮਲੇ ਨਾਲ ਜੁੜੇ ਹਰ ਤਰ੍ਹਾਂ ਦੇ ਕੰਮ ਕਾਰ ਨੂੰ ਮੁਕੰਮਲ ਬੰਦ ਰੱਖਿਆ ਜਾਵੇਗਾ।
ਇਸ ਤੋਂ ਇਲਾਵਾ ਡੀ ਸੀ ਦਫਤਰ ਕਾਮਿਆਂ ਦੀਆਂ ਮੰਗਾਂ ਮਨਵਾਉਣ ਲਈ 16 ਤੋਂ 20 ਜਨਵਰੀ 2023 ਤੱਕ ਪੰਜਾਬ ਦੇ ਸਮੂਹ ਮੰਡਲ ਕਮਿਸ਼ਨਰ ਸਾਹਿਬਾਨਾਂ ਨੂੰ ਲੜੀਵਾਰ ਪਟਿਆਲਾ, ਰੂਪਨਗਰ, ਜਲੰਧਰ, ਫਰੀਦਕੋਟ ਅਤੇ ਫਿਰੋਜ਼ਪੁਰ ਨੂੰ ਸੂਬਾ ਬਾਡੀ ਵੱਲੋਂ ਸਬੰਧਿਤ ਮੰਡਲ ਦੇ ਜ਼ਿਲਿਆਂ ਦੀ ਜਿਲ੍ਹਾ ਲੀਡਰਸ਼ਿਪ ਅਤੇ ਸਾਥੀਆਂ ਨਾਲ ਮਿਲ ਕੇ ਯਾਦ ਪੱਤਰ ਦਿੱਤੇ ਜਾਣਗੇ।
ਜੇਕਰ ਸਰਕਾਰ ਨੇ ਫਿਰ ਵੀ ਕੋਈ ਸਕਰਾਤਮਿਕ ਰੁੱਖ ਨਾ ਅਪਨਾਇਆ ਤਾਂ 30 ਅਤੇ 31 ਜਨਵਰੀ ਨੂੰ ਰੋਸ ਵਜੋਂ ਅੱਧੇ ਦਿਨ ਲਈ ਕੰਮ ਬੰਦ ਰੱਖ ਕੇ ਡੀਸੀ ਦਫਤਰ ਕਾਮੇ ਰੋਸ ਪ੍ਰਦਰਸ਼ਨ ਕਰਨਗੇ। ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਤੋ ਇਲਾਵਾ ਪੰਜਾਬ ਰੈਵਨਿਊ ਐਸੋਸੀਏਸ਼ਨ ਨੇ ਇਨ੍ਹਾਂ ਹੜਤਾਲਾਂ ਦਾ ਸਮਰਥਨ ਕਰਦੇ ਹੋਏ ਸਮੂਹਿਕ ਛੁੱਟੀ ਲੈ ਲਈ ਹੈ
ਅਤੇ5 ਦਿਨਾਂ ਤਕ ਛੁੱਟੀ ਤੇ ਰਹਿਣਗੇ ਜਿਸ ਵਿਚ ਤਹਿਸੀਲਦਾਰ ਨਾਇਬ ਤਹਿਸੀਲਦਾਰ, ਸਬ ਰਜਿਸਟ੍ਰਾਰ ਆਦਿ ਸ਼ਾਮਿਲ ਹਨ, ਭਾਵ ਅੱਜ ਪੰਜਾਬ ਦੀਆ ਤਹਿਸੀਲਾਂ ਤੇ ਡੀ ਸੀ ਦਫਤਰ ਵਿਚ ਕੋਈ ਵੀ ਕੰਮ ਨਹੀਂ ਹੋਵੇਗਾ ਤੇ ਤਹਿਸੀਲਾਂ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਵੀ ਬੰਦ ਰਹਿਗਾ ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ

