ਕਪੂਰਥਲਾ (ਗੌਰਵ ਮੜੀਆ ) ਜਿਲਾ ਕਪੂਰਥਲਾ ਦੇ ਐਸ ਐਸ ਪੀ ਵਤਸਲਾ ਗੁਪਤਾ ਨੇ ਵੀਰਵਾਰ ਨੂੰ ਸਥਾਨਕ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਕਪੂਰਥਲਾ ਜਿਲੇ ਵਿੱਚ ਸੰਗੀਨ ਜੁਰਮਾ ਦੀ ਰੋਕਥਾਮ ਵਿਰੁੱਧ ਛੇੜੀ ਮੁਹਿੰਮ ਤਹਿਤ ਸ੍ਰੀ ਰਮਨਿੰਦਰ ਸਿੰਘ ਪੁਲਿਸ ਕਪਤਾਨ ਤਫਤੀਸ ਕਪੂਰਥਲਾ, ਸ੍ਰੀ ਗੁਰਮੀਤ ਸਿੰਘ ਡੀ.ਐਸ.ਪੀ ਸਾਹਿਬ ਸਬ ਡਵੀਜਨ ਕਪੂਰਥਲਾ ਅਤੇ ਥਾਣਾ ਸਦਰ ਕਪੂਰਥਲਾ ਵੱਲੋਂ ਬੜੀ ਮਿਹਨਤ,ਲਗਨ,ਸੂਤਰਾਂ ਰਾਹੀਂ ਅਤੇ ਟੈਕਨੀਕਲ ਤਰੀਕੇ ਨਾਲ ਕਾਰਵਾਈ ਕਰਦੇ ਹੋਏ ਪਿੰਡ ਸਿਧਵਾਂ ਦੋਨਾਂ ਵਿਚ ਹੋਏ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 01 ਵਿਅਕਤੀ ਨੂੰ ਕਾਬੂ ਕੀਤਾ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਮਿਤੀ 19.12.2023 ਨੂੰ ਫੂਲ ਬਾਬੂ ਪੁੱਤਰ ਹਿੰਮਤ ਰਾਏ ਵਾਸੀ ਮੇਟ ਟੋਲਾ ਮਧੂਆਰਾ ਥਾਣਾ ਤਤਰੀਆ ਜਿਲਾ ਮਤਿਆਰੀ ਸਟੇਟ ਬਿਹਾਰ ਹਾਲ ਵਾਸੀ ਕਿਰਾਏ ਦਾਰ ਵਿਜੈ ਕੁਮਾਰ ਫੌਜੀ ਸਿਧਵਾ ਦੋਨਾਂ ਥਾਣਾ ਸਦਰ ਕਪੂਰਥਲਾ ਨੇ ਬਿਆਨ ਲਿਖਾਇਆ ਸੀ ਕਿ ਉਹ ਸਮੇਤ ਆਪਣੀ ਪਤਨੀ ਸਰੀਤਾ ਦੇਵੀ ਦੇ ਜਿਸ ਦੀ ਉਮਰ ਕਰੀਬ 32 ਸਾਲ ਦੇ ਨਾਲ ਵਿਜੈ ਕੁਮਾਰ ਫੌਜੀ ਸਿਧਵਾ ਦੇਨਾ ਦੇ ਮਕਾਨ ਵਿੱਚ ਕਿਰਾਏ ਤੇ ਰਹਿ ਰਿਹਾ ਸੀ ਮਿਤੀ 18/12/2023 ਨੂੰ ਉਹ ਸਮੇਤ ਆਪਣੀ ਪਤਨੀ ਸਰੀਤਾ ਦੇਵੀ ਦੇ ਮਾਤਾ ਸੈਲਾਨੀ ਮੰਦਰ ਸਿਧਵਾ ਦੋਨਾਂ ਵਕਤ ਕਰੀਬ 7:30 ਵਜੇ ਸ਼ਾਮ ਮੱਥਾ ਟੇਕਣ ਲਈ ਗਿਆ ਸੀ
ਅਤੇ ਮੇਰੀ ਪਤਨੀ ਸਰੀਤਾ ਦੇਵੀ ਮੇਰੇ ਅੱਗੇ ਅੱਗੇ ਜਾ ਰਹੀ ਸੀ ਮੈਂ ਉਸ ਦੇ ਮਗਰ ਜਾ ਰਿਹਾ ਸੀ ਜਦੋ ਮੇਰੀ ਪਤਨੀ ਮੰਦਰ ਵਿੱਚ ਲੰਗਰ ਹਾਲ ਦੇ ਕੋਲ ਪੁੱਜੀ ਤਾ ਹਰਨੇਕ ਸਿੰਘ ਉਰਵ ਨੇਕਾ ਪੁੱਤਰ ਪਿਆਰਾ ਸਿੰਘ ਵਾਸੀ ਲੋਹੀਆ ਖਾਸ ਹਾਲ ਵਾਸੀ ਸਿਧਵਾ ਦੋਨਾ ਉਸਦੀ ਪਤਨੀ ਸਰੀਤਾ ਦੇਵੀ ਤੇ ਲੋਹੇ ਦੀ ਰਾਡ ਨਾਲ ਉਸ ਦੇ ਸਿਰ ਮੂੰਹ ਤੇ ਲਗਾਤਾਰ ਵਾਰ ਕੀਤੇ। ਜਿਸ ਕਰਕੇ ਉਹ ਸੱਟਾ ਲੱਗਣ ਕਰਕੇ ਖੂਨ ਨਾਲ ਲੱਥ ਪੱਥ ਹੋ ਗਈ ਸੀ ਅਤੇ ਜਮੀਨ ਤੇ ਡਿੱਗ ਪਈ ਅਤੇ ਬੇਹੋਸ਼ ਹੋ ਗਈ। ਹਰਨੇਕ ਸਿੰਘ ਉਰਫ ਨੇਕਾ ਉਕਤ ਵਲੋਂ ਵਾਰਦਾਤ ਸਮੇ ਵਰਤੀ ਹੋਈ ਲੋਹੇ ਦੀ ਰਾਡ ਮੌਕੇ ਤੇ ਸੁੱਟ ਕੇ ਭੱਜ ਗਿਆ ਵਜਾ ਰੰਜਿਸ਼ ਇਹ ਹੈ ਕਿ ਉਸਦੀ ਪਤਨੀ ਸਰੀਤਾ ਦੇਵੀ ਨੂੰ ਮੰਦਰ ਵਿੱਚ ਆਉਣ ਤੇ ਰੋਕਦਾ ਸੀ ਅਤੇ ਉਹ ਮੰਦਰ ਦੇ ਮੇਨ ਗੇਟ ਤੇ ਬਣੇ ਕਮਰੇ ਵਿੱਚ ਕਈ ਵਾਰ ਕਈ ਕਈ ਦਿਨ ਰਹਿੰਦਾ ਹੁੰਦਾ ਸੀ
ਜਿਸ ਤੇ ਮੁਕੱਦਮਾ ਨੰਬਰ 118 ਮਿਤੀ 19-12- 2023 /ਧ 302 ਭ:ਦ ਥਾਣਾ ਸਦਰ ਕਪੂਰਥਲਾ ਜਿਲਾ ਕਪੂਰਥਲਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਅਤੇ ਮਿਤੀ 27.12.2023 ਨੂੰ ਹਰਨੇਕ ਸਿੰਘ ਉਰਵ ਨੇਕਾ ਪੁੱਤਰ ਪਿਆਰਾ ਸਿੰਘ ਵਾਸੀ ਵਾਰਡ ਨੰਬਰ 10 ਲੋਹੀਆ ਤਹਿਸੀਲ ਸਾਹਕੋਟ ਜਿਲਾ ਜਲੰਧਰ ਖਾਸ ਹਾਲ ਵਾਸੀ ਸਿਧਵਾ ਦੋਨਾਂ ਥਾਣਾ ਸਦਰ ਕਪੂਰਥਲਾ ਜਿਲਾ ਕਪੂਰਥਲਾ ਨੂੰ ਗ੍ਰਿਫਤਾਰ ਕੀਤਾ। ਵਕੂਆ ਸਮੇ ਹੀ ਇੱਕ ਲੋਹਾ ਰਾਡ ਬ੍ਰਾਮਦ ਕਰ ਲਈ ਸੀ ਜਿਸ ਨਾਲ ਹਰਨੇਕ ਸਿੰਘ ਨੇ ਸਰੀਤਾ ਦੇਵੀ ਤੇ ਵਾਰ ਕਰਕੇ ਕਤਲ ਕੀਤਾ ਸੀ।

