ਕਪੂਰਥਲਾ, 16 ਨਵੰਬਰ ਜਿਲ੍ਹਾ ਕੁਲੈਕਟਰ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਵਲੋਂ ਮਾਲ ਰਿਕਾਰਡ ਵਿਚ ਗੰਭੀਰ ਕੁਤਾਹੀ ਕਰਨ ਦੇ ਦੋਸ਼ ਹੇਠ ਸੁਲਤਾਨਪੁਰ ਲੋਧੀ ਦੇ ਚੂਹੜਪੁਰ ਪਟਵਾਰ ਹਲਕੇ ਦੇ ਪਟਵਾਰੀ ਲਵਪ੍ਰੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਰਕਾਰੀ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਜਾਰੀ ਹੁਕਮਾਂ ਅਨੁਸਾਰ ਪਟਵਾਰੀ ਲਵਪ੍ਰੀਤ ਸਿੰਘ ਪਟਵਾਰ ਹਲਕਾ ਚੂਹੜਪੁਰ ਨੂੰ ਪੰਜਾਬ ਪੁਨਿਸਮੈਂਟ ਐਂਡ ਅਪੀਲ ਰੂਲਜ਼ 1970 ਦੀ ਧਾਰਾ 4 ਅਧੀਨ ਤੁਰੰਤ ਪ੍ਰਭਾਵ ਨਾਲ ਸਰਕਾਰੀ ਸੇਵਾਵਾਂ ਤੋਂ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਦੌਰਾਨ ਸਬੰਧਿਤ ਕਰਮਚਾਰੀ ਦਾ ਹੈਡਕੁਆਰਟਰ ਤਹਿਸੀਲ ਦਫਤਰ ਭੁਲੱਥ ਰੱਖਿਆ ਗਿਆ ਹੈ।
ਇਸ ਤੋਂ ਇਲਾਵਾ ਉਪ ਮੰਡਲ ਮੈਜਿਸਟ੍ਰੇਟ ਸੁਲਤਾਨਪੁਰ ਲੋਧੀ ਨੂੰ ਸਬੰਧਿਤ ਪਟਵਾਰ ਹਲਕੇ ਦਾ ਵਾਧੂ ਚਾਰਜ ਆਪਣੇ ਪੱਧਰ ’ਤੇ ਕਿਸੇ ਹੋਰ ਪਟਵਾਰੀ ਨੂੰ ਦੇਣ ਦੇ ਹੁਕਮ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਕਰਮਚਾਰੀ ਵਲੋਂ ਡਿਊਟੀ ਵਿਚ ਅਣਗਹਿਲੀ ਤੇ ਰਿਕਾਰਡ ਨਾਲ ਛੇੜ-ਛਾੜ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

