ਸੰਗਰੂਰ: ਪੰਜਾਬ ਨੰਬਰਦਾਰਾ ਯੂਨੀਅਨ ਪੰਜਾਬ ਦੇ ਵੱਖ-ਵੱਖ ਪ੍ਰਧਾਨਾ ਤੇ ਆਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਅਕਾਲਗੜ੍ਹ ਸਾਹਿਬ (ਨਿਹੰਗ ਸਿੰਘਾਂ ਦੀ ਛਾਉਣੀ) ਸੰਗਰੂਰ ਵਿਖੇ ਸੂਬਾ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਨੰਨਹੇੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਗੁਰਦਰਸ਼ਨ ਸਿੰਘ ਗਲੇਲੀ ਪ੍ਰਧਾਨ ਜਿਲਾ ਪਟਿਆਲਾ (ਸਬਾ ਚੀਫ ਪੇਟਨਰ) ਕੁਲਦੀਪ ਸਿੰਘ ਪ੍ਰਧਾਨ ਜਿਲ੍ਹਾ ਫਿਰੋਜ਼ਪੁਰ,ਰਛਪਾਲ ਸਿੰਘ ਕੁਲਾਰ, ਸੂਬਾ ਸਕੱਤਰ, ਹਰਕਮਲ ਸਿੰਘ ਪ੍ਰਧਾਨ ਜ਼ਿਲ੍ਹਾ ਜਲੰਧਰ, ਗੁਰਚਰਨ ਸਿੰਘ ਪ੍ਰਧਾਨ ਜਿਲ੍ਹਾ ਬਰਨਾਲਾ ਹੁਸ਼ਿਆਰ ਸਿੰਘ ਝੰਡੇਰ ਸੀ,ਮੀਤ ਪ੍ਰਧਾਨ ਜਿਲਾ ਅੰਮ੍ਰਿਤਸਰ, ਭਾਕਰ ਸਿੰਘ ਕਣਕਵਾਲ ਪ੍ਰਧਾਨ ਜਿਲਾਂ ਬਠਿੰਡਾ, ਜਸਵੰਤ ਸਿੰਘ ਰੰਧਾਵਾ ਜਿਲਾ ਪ੍ਰਧਾਨ ਹੁਸ਼ਿਆਰਪੁਰ, ਹਰਭਜਨ ਸਿੰਘ ਬੱਦੋਵਾਲ ਜਿਲਾ ਪ੍ਰਧਾਨ ਤਰਨਤਾਰਨ, ਅੰਮ੍ਰਿਤਪਾਲ ਸਿੰਘ ਗੁਰਨੇ ਜਿਲਾ ਮਾਨਸਾ, ਕੁਲਦੀਪ ਸਿੰਘ ਬੋਲੇਆਲ ਪ੍ਰਧਾਨ ਜਿਲਾਂ ਸੰਗਰੂਰ, ਬੀਬੀ ਕੰਵਲਜੀਤ ਕੌਰ ਔਲਖ (ਭਲਵਾਨ) ਸੂਬਾ ਮੀਤ ਪ੍ਰਧਾਨ, ਗੁਰਦੇਵ ਸਿੰਘ ਆਲਮਪੁਰ ਸੀ.ਮੀ ਪ੍ਰਧਾਨ ਪਟਿਆਲਾ, ਆਦਿ ਨੇ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆ ਸੁਖਪਾਲ ਸਿੰਘ ਮੰਗਵਾਲ ਨੇ ਦੱਸਿਆ ਕਿ ਅੱਜ ਦੀ ਜੋ ਮੀਟਿੰਗ ਵਿੱਚ ਸਮੂਹ ਪੰਜਾਬ ਦੇ ਨੰਬਰਦਾਰਾਂ ਨੇ ਇਹ ਫੈਸਲਾ ਲਿਆ ਕਿ ਜੋ 6 ਨੰਵਬਰ 2023 ਦਿਨ ਸੋਮਵਾਰ ਨੂੰ ਸੰਗਰੂਰ ਵਿਖੇ ਸਤਿਕਾਰਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਦਿੱਤੇ ਜਾਣ ਵਾਲੇ ਧਰਨੇ ਬਾਰੇ ਪੰਜਾਬ ਦੇ ਵੱਖ-ਵੱਖ ਜਿਲਿਆਂ ਦੇ ਪ੍ਰਧਾਨਾਂ ਨੂੰ ਵੱਧ ਤੋਂ ਵੱਧ ਨੰਬਰਦਾਰ ਲਿਆਉਣ ਲਈ ਡਿਊਟੀਆਂ ਲਾਈਆ ਗਈਆ ਹਨ।ਇਸ ਮੀਟਿੰਗ ਵਿੱਚ ਸ਼ਾਮਿਲ ਜਿਲਾ ਪ੍ਰਧਾਨਾਂ ਨੇ ਸੂਬਾ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਨਨਹੇੜਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਇਸ ਧਰਨੇ ਵਿੱਚ ਵੱਧ ਤੋਂ ਵੱਧ ਨੰਬਰਦਾਰਾਂ ਨੂੰ ਸ਼ਾਮਿਲ ਕਰਨ ਲਈ ਪ੍ਰੇਰਿਤ ਕਰਨਗੇ ਤਾਂ ਜੋ ਇਹ ਧਰਨਾ ਸਫਲ ਹੋ ਸਕੇ।
ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸ਼ਮਸ਼ੇਰ ਸਿੰਘ ਛਾਜਲੀ ਪ੍ਰਧਾਨ ਸੁਨਾਮ ਭਰਪੂਰ ਸਿੰਘ ਗਹਿਲਾ ਪ੍ਰਧਾਨ ਭਵਾਨੀਗੜ, ਹਰਦੀਪ ਸਿੰਘ ਚੰਗਾਲੀਵਾਲਾ ਪ੍ਰਧਾਨ ਲਹਿਰਾਗਾਗਾ, ਅਵਤਾਰ ਸਿੰਘ ਝਨੇੜੀ ਜਿਲਾ ਮੁੱਖ ਸਲਾਹਕਾਰ ਸੰਗਰੂਰ, ਗੁਰਵਿੰਦਰ ਸਿੰਘ ਕਲੋਦੀ ਜਿਲਾ ਪ੍ਰੈਸ ਸਕੱਤਰ, ਰਘਬੀਰ ਸਿੰਘ ਰੂਪਾਹੇੜੀ ਮੀਤ ਪ੍ਰਧਾਨ ਸੰਗਰੂਰ, ਪ੍ਰੀਤਮ ਸਿੰਘ ਲੋਂਗੋਵਾਲ ਸੀ.ਮੀ.ਪ੍ਰਧਾਨ, ਪ੍ਰੀਤਮ ਸਿੰਘ ਸੈਣੀ, ਸੁਖਵਿੰਦਰ ਸਿੰਘ ਸੰਗਰੂਰ, ਆਦਿ ਆਗੂਆਂ ਨੇ ਵੀ ਇਸ ਮੀਟਿੰਗ ਦੇ ਵਿੱਚ ਆਪਣੇ ਵਿਚਾਰ ਪੇਸ ਕੀਤੇ।

