ਨੰਬਰਦਾਰ ਯੂਨੀਅਨ ਤਹਿਸੀਲ ਪਟਿਆਲਾ ਦੀ ਸਰਬਸੰਮਤੀ ਨਾਲ ਕੀਤੀ ਗਈ ਚੋਣ
ਪਟਿਆਲਾ: ਤਹਿਸੀਲ ਪਟਿਆਲਾ ਦੇ ਨੰਬਰਦਾਰਾ ਦੀ ਇਕ ਮੀਟਿੰਗ ਗੁਰਦੁਆਰਾ ਸਾਹਿਬ ਮਾਲੋਮਾਜਰਾ ਵਿਖੇ ਹੋਈ ਇਸ ਮੀਟਿੰਗ ਵਿਚ ਤਹਿਸੀਲ ਪਟਿਆਲਾ ਦੇ ਨੰਬਰਦਾਰਾ ਨੇ ਹਿੱਸਾ ਲਿਆ, ਇਸ ਮੀਟਿੰਗ ਦੀ ਪ੍ਰਧਾਨਗੀ ਚੀਫ਼ ਪੈਟਰਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗਲੋਲੀ ਦੇ ਨਾਲ ਕਾਰਜਕਾਰੀ ਪ੍ਰਧਾਨ ਤੇ ਕਮੇਟੀ ਮੈਂਬਰ ਪੰਜਾਬ ਗੁਰਦੇਵ ਸਿੰਘ ਆਲਮਪੁਰ ਨੇ ਕੀਤੀ
ਇਸ ਮੀਟਿੰਗ ਵਿੱਚ ਚੀਫ਼ ਪੈਟਰਨ ਪੰਜਾਬ ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਗਲੋਲੀ ਸਾਹਿਬ ਨੇ ਨੰਬਰਦਾਰਾ ਨੂੰ ਯੁਨੀਅਰ ਦੀ ਪ੍ਰਾਪਤੀਆਂ ਵਾਰੇ ਚਾਨਣਾ ਪਾਇਆ ਨੰਬਰਦਾਰਾ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਇਸ ਮੀਟਿੰਗ ਵਿੱਚ ਜ਼ਿਲ੍ਹਾ ਸੰਗਰੂਰ ਵਿੱਚ ਸੀਐਮ ਦੀ ਕੋਠੀ ਅੱਗੇ ਧਰਨੇ ਵਾਰੇ ਵੀ ਦੱਸਿਆ ਕਿ 6.11.2023 ਨੂੰ ਮੁੱਖ ਮੰਤਰੀ ਪੰਜਾਬ ਦੀ ਕੋਠੀ ਅੱਗੇ ਧਰਨਾ ਲਾਉਣਗੇ ਵਾਰੇ ਚਾਨਣਾ ਪਾਇਆ
ਇਸ ਮੀਟਿੰਗ ਵਿੱਚ ਤਹਿਸੀਲ ਪਟਿਆਲਾ ਦੇ ਨੰਬਰਦਾਰਾ ਨੇ ਸਰਬਸੰਮਤੀ ਨਾਲ ਤਹਿਸੀਲ ਪਟਿਆਲਾ ਦੀ ਚੋਣ ਕੀਤੀ ਜਿਸ ਵਿਚ ਤਹਿਸੀਲ ਪ੍ਰਧਾਨ ਸੁਰਜੀਤ ਸਿੰਘ ਸਹਿਬਾਜਪੁਰ ਨੂੰ ਚੁਣਿਆ ਗਿਆ ।ਜਨਰਲ ਸਕੱਤਰ ਜਗਦੇਵ ਸਿੰਘ ਕਕਰਾਲਾ ।ਖਜਾਨਚੀ ਗੁਰਪ੍ਰੀਤ ਸਿੰਘ ਮਹਿਮਦਪੁਰ। ਚੀਫ਼ ਪੈਟਰਨ ਬਲਵਿੰਦਰ ਸਿੰਘ ਰਿਵਾਸ ਬ੍ਰਾਹਮਣ । ਸੀਨੀਅਰ ਮੀਤ ਪ੍ਰਧਾਨ ਤਰਲੋਚਨ ਸਿੰਘ ਸੈਣੀਮਾਜਰਾ ।ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਆਸਾਹਿਬਪੁਰ । ਸੀਨੀਅਰ ਮੀਤ ਪ੍ਰਧਾਨ ਨਰਭਿੰਦਰ ਸਿੰਘ ਗੱਜੁਮਾਜਰਾ ।ਸੀਨੀਅਰ ਮੀਤ ਜਗਦੇਵ ਸਿੰਘ ਪੰਜੋਲਾ ਅਤੇ ਮੁੱਖ ਸਲਾਹਕਾਰ ਬਲਵੀਰ ਸਿੰਘ ਧਾਮੋਮਾਜਰਾ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ
ਇਸ ਮੀਟਿੰਗ ਵਿੱਚ ਨੰਬਰਦਾਰ ਹਾਜ਼ਰ ਹੋਏ ਨੰਬਰਦਾਰ ਰੂਪ ਸਿੰਘ ਤਰੋੜਾਂ ਖੁਰਦ, ਮੰਗਲ ਸਿੰਘ ਤਰੋੜਾਂ ਖੁਰਦ ,ਨੰਬਰਦਾਰ ਸਖਵਿੰਦਰ ਸਿੰਘ ਸੈਸਰਵਾਲ, ਨੰਬਰਦਾਰ ਹਰਬੰਸ ਸਿੰਘ ਕਕਰਾਲਾ, ਨੰਬਰਦਾਰ ਰੰਜਵਤ ਡਰੋਲਾ,ਨੰਬਰਦਾਰ ਹਰਭਜਨ ਸਿੰਘ,ਨੰਬਰਦਾਰ ਜਰਨੈਲ ਸਿੰਘ ਸਵਾਜਪੁਰ ,ਨੰਬਰਦਾਰ ਬਖਸ਼ੀਸ਼ ਸਿੰਘ ਕਕਰਾਲਾ, ਤੇਜਿੰਦਰ ਸਿੰਘ ਝਿੱਲ ਕਰਨੈਲ ਸਿੰਘ ਆਸਾਹਿਬ ਪੁਰ, ਨੰਬਰਦਾਰ ਬਲਵਿੰਦਰ ਸਿੰਘ ਜਗਦੇਵ ਸਿੰਘ ਪੰਜੋਲਾ ਬੰਤ ਸਿੰਘ ਪੰਜੋਲਾ, ਨੰਕਰਮਜੀਤ ਸਿੰਘ ਗੱਜੁਮਾਜਰਾ ,ਬਲਵਿੰਦਰ ਸਿੰਘ ਰਿਵਾਸ ਬ੍ਰਾਹਮਣਾਂ ਗੁਰਮੇਲ ਸਿੰਘ ਭੇਡਪੁਰਾ ਹਰਬੰਸ ਸਿੰਘ ਭੇਡਪੁਰਾ ਅਤੇ ਹੋਰ ਬਹੁਤ ਸਾਰੇ ਨੰਬਰਦਾਰਾਂ ਪੰਹੁਚੇ ਨਬਰਦਾਰਾ ਦਾ ਇਸ ਮੀਟਿੰਗ ਵਿੱਚ ਪਹੁੰਚਣ ਤੇ ਪ੍ਰਧਾਨ ਸੁਰਜੀਤ ਸਿੰਘ ਸਵਾਜਪੁਰ ਨੇ ਧੰਨਵਾਦ ਕੀਤਾ।

