ਚੰਡੀਗੜ੍ਹ 5 ਨਵੰਬਰ( ਗੌਰਵ ਮੜੀਆ) : ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਕੁਮਾਰੀ ਮਾਇਆਵਤੀ ਵੱਲੋਂ ਅਨੁਸਾਸ਼ਨਹੀਣਤਾ ਨੂੰ ਲੈ ਕੇ ਲੰਬੇ ਸਮੇਂ ਤੋਂ ਬਸਪਾ ਪੰਜਾਬ ਦੇ ਪ੍ਰਧਾਨ ਚਲੇ ਆ ਰਹੇ ਜਸਵੀਰ ਸਿੰਘ ਗੜ੍ਹੀ ਦੀ ਅਹੁਦੇ ਤੋਂ ਨਾ ਕੇਵਲ ਛੁੱਟੀ ਕੀਤੀ ਗਈ ਹੈ,ਬਲਕਿ ਉਨ੍ਹਾਂ ਨੂੰ ਪਾਰਟੀ ਤੋਂ ਵੀ ਬਾਹਰ ਕੱਢ ਦਿੱਤਾ ਗਿਆ ਹੈ! ਹਾਈ ਕਮਾਂਡ ਵੱਲੋਂ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੂੰ ਬਸਪਾ ਪੰਜਾਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ!
ਪਾਰਟੀ ਦੇ ਸੂਬਾ ਪੰਜਾਬ ਦਫਤਰ ਇਨਚਾਰਜ ਜਸਵੰਤ ਰਾਏ ਦੇ ਸਾਈਨਾ ਤੇ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਜਸਵੀਰ ਸਿੰਘ ਗੜੀ ਨੂੰ ਪਾਰਟੀ ਵਿੱਚ ਅਨੁਸ਼ਾਸਨਹੀਨਤਾ ਦੇ ਕਾਰਨ ਕੱਢਿਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਸੂਬੇ ਅੰਦਰ ਹਾਸ਼ੀਏ ਤੇ ਖੜੀ ਬਸਪਾ ਆਉਣ ਵਾਲੇ ਸਮੇਂ ਚ ਆਪਣਾ ਕਿ ਵਜੂਦ ਸਥਾਪਿਤ ਕਰਦੀ ਹੈ
ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਛੁੱਟੀ, ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੂੰ ਬਸਪਾ ਪੰਜਾਬ ਦਾ ਨਵਾਂ ਪ੍ਰਧਾਨ ਕੀਤਾ ਨਿਯੁਕਤ

Leave a comment
