ਕਪੂਰਥਲਾ 19 ਨਵੰਬਰ (ਗੌਰਵ ਮੜੀਆ) ਕਪੂਰਥਲਾ ਦੇ ਮੁਹੱਲਾ ਅਜੀਤ ਨਗਰ ਅਤੇ ਮੁਹੱਲਾ ਚੂਹੜ ਵਾਲ ਦੇ ਭਗਵਾਨ ਵਾਲਮੀਕਿ ਮੰਦਰ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਤੋ ਬਾਅਦ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਆਸ਼ਰਮ ਅਮ੍ਰਿਤਸਰ ਦੇ ਦਰਸ਼ਨਾ ਲਈ ਸੰਗਤਾਂ ਦਾ ਭਾਰੀ ਇਕੱਠ, ਭਗਵਾਨ ਵਾਲਮੀਕਿ ਮੰਦਰ ਅਜੀਤ ਨਗਰ, ਚੂਹੜ ਵਾਲ ਤੋਂ ਬੱਸਾਂ ਚ ਰਵਾਨਾ ਹੋਈਆਂਬੱ
ਇਹ ਬੱਸਾਂ ਨੂੰ ਭਗਵਾਨ ਵਾਲਮੀਕਿ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਕੁਲਦੀਪ ਰਾਏ, ਅਮਰਜੀਤ ਸਿੰਘ ਬਿੱਟੂ,ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਰਨਲਿਸਟ ਪ੍ਰੈਸ ਕਲੱਬ (ਰਜਿ) ਪੰਜਾਬ , ਹਰਬੰਸ ਸਿੰਘ ,ਸਾਹਿਲ , ਵੱਲੋਂ ਸਾਂਝੇ ਤੌਰ ਤੇ ਬੱਸਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ।
ਭਗਵਾਨ ਵਾਲਮੀਕਿ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਕੁਲਦੀਪ ਰਾਏ ਨੇ ਪੱਤਰਕਾਰਾ ਨੂੰ ਦੱਸਦੇ ਹੋਏ ਕਿਹਾ ਸਾਨੂੰ ਸਾਰਿਆਂ ਨੂੰ ਹੀ ਜਾਤਪਾਤ ਤੋਂ ਉੱਪਰ ਉੱਠ ਕੇ ਹਰ ਇਕ ਗੁਰੂ ਮਹਾਰਾਜ ਜੀ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ। ਭਗਵਾਨ ਵਾਲਮੀਕਿ ਆਸ਼ਰਮ ਅਮ੍ਰਿਤਸਰ ਵਿਖੇ ਲਵ ਕੁਸ਼ ਦਾ ਜਨਮ ਹੋਇਆ ਸੀ
ਭਗਵਾਨ ਵਾਲਮੀਕਿ ਮਹਾਰਾਜ ਜੀ ਸਾਨੂੰ ਇਹ ਸੰਦੇਸ਼ ਦਿੰਦੇ ਹਨ।ਹਰ ਇਨਸਾਨ ਨੂੰ ਪੜ੍ਹਣਾ ਲਿਖਣਾ ਚਾਹੀਦਾ। ਅਤੇ ਗੁਰੂ ਮਹਾਰਾਜ ਦੀ ਦੱਸੇ ਹੋਏ ਉਪਦੇਸ਼ਾ ਤੇ ਚੱਲਣਾ ਚਾਹੀਦਾ ਹੈ,ਉਨ੍ਹਾ ਕਿਹਾ ਕਿ ਅਸੀਂ ਤਾਂ ਹੀ ਤਰੱਕੀ ਕਰ ਸਕਦੇ ਹਾਂ। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਨਸ਼ੇ ਇਨਸਾਨ ਹੀ ਨਹੀਂ ਇਨਸਾਨੀਅਤ ਨੂੰ ਹੀ ਖ਼ਤਮ ਕਰ ਦਿੰਦੇ ਹਨ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨ ਲੋਟੀਆ, ਜੀਤੀ,ਕਰਨਵੀਰ ਸਿੰਘ ਕੰਨੂ,ਜੱਸ, ਰੁਪਿੰਦਰ ,ਤੀਰਥ ਗਿੱਲ,ਰਾਮ ਚੰਦ,ਸੋਨੂ ਘਾਰੂ, ਸ਼ਿਗਾਰਾ ਰਾਮ,ਦੀਪਾ ਆਦਿ ਹਾਜ਼ਰ ਸਨ।

