ਕਪੂਰਥਲਾ 8 ਦਿਸੰਬਰ (ਗੌਰਵ ਮੜੀਆ) ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪਰਧਾਨ ਸਤੀਸ਼ ਕੁਮਾਰ ਨਾਹਰ ਨੇ ਐਤਵਾਰ ਸ਼ਾਮ ਨੂੰ ਮੁਹੱਲਾ ਨਰੋਤਮ ਵਿਹਾਰ ਕਪੂਰਥਲਾ ਵਿਖੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਓਹਨਾ ਕਿਹਾ ਕਿ ਪੁਲਿਸ ਪ੍ਰਸਾਸ਼ਨ ਨੇ ਸਿਆਸੀ ਦਬਾਅ ਚ ਆਕੇ ਕਰੀਬ 2ਮਹੀਨੇ ਪਹਿਲਾ ਮੇਰੇ ਤੇ ਝੂਠਾ ਅਤੇ ਨਾਜਾਇਜ਼ ਪਰਚਾ ਕਰ ਦਿੱਤਾ ਹੈ ਜਿਸ ਦੇ ਵਿਰੋਧ ਚ ਡੀਐਸਪੀ ਸਬ ਡਿਵੀਜਨ ਦਫਤਰ ਦੇ ਬਾਹਰ ਭਾਰਤੀ ਆਮ ਜਨਤਾ ਪਾਰਟੀ 11 ਦਿਸੰਬਰ ਦਿਨ ਬੁੱਧਵਾਰ ਤੋਂ ਸਵੇਰੇ 9ਤੋ ਸ਼ਾਮ 5ਵਜੇ ਤੱਕ ਰੋਜਾਨਾ ਰੋਸ਼ ਧਰਨਾ ਦੇਵੇਗੀ ਇਹ ਧਰਨਾ ਤੱਦ ਤਕ ਚਲੇਗਾ ਜਦ ਤਕ ਸਤੀਸ਼ ਨਾਹਰ ਤੇ ਦਰਜ਼ ਹੋਇਆ ਝੂਠਾ ਪਰਚਾ ਰੱਦ ਨਹੀਂ ਹੋ ਜਾਂਦਾ ਇਸ ਮੌਕੇ ਪਾਰਟੀ ਅਹੁਦੇਦਾਰ ਹਾਜ਼ਿਰ ਸਨ

