ਕਪੂਰਥਲਾ( ਗੌਰਵ ਮੜੀਆ) ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਢਿਲਵਾਂ ਦੇ ਅੰਦਰ ਵਿਸ਼ਵ ਪੱਧਰੀ ਵਾਤਾਵਰਨ ਦਿਵਸ ਮਨਾਇਆ ਗਿਆ । ਇਹ ਪ੍ਰੋਗਰਾਮ ਸੰਸਥਾਨ ਵੱਲੋਂ ਚਲਾਏ ਜਾ ਰਹੇ ਸਨਰਕਸ਼ਨ ਪ੍ਰਕਲਪ ਦੇ ਅੰਤਰਗਤ ਸਨਰਕਸ਼ਨ – ਵਾਰਤਾ ਬੈਨਰ ਹੇਠ ਕੀਤਾ ਗਿਆ । ਇਸ ਪ੍ਰੋਗਰਾਮ ਦੇ ਦੌਰਾਨ ਗੁਰੂਦੇਵ ਸ਼੍ਰੀ ਆਸ਼ੂਤੋਸ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਜਸਪ੍ਰੀਤ ਭਾਰਤੀ ਜੀ ਦੱਸਿਆ ਕਿ ਹਰ ਸਾਲ ਵਿਸ਼ਵ ਪੱਧਰ ਤੇ 5 ਜੂਨ ਨੂੰ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ ।
ਇਸ ਨੂੰ ਮਨਾਉਣ ਦਾ ਕਾਰਨ ਇਹ ਹੈ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇ । ਸਾਨੂੰ ਅੱਜ 50 ਸਾਲ ਹੋ ਗਏ ਹਨ ਇਸ ਦਿਵਸ ਨੂੰ ਮਨਾਉਂਦੇ ਹੋਏ ਪਰ ਅਫਸੋਸ਼ ਵਾਤਾਵਰਨ ਦਾ ਪ੍ਰਦੂਸ਼ਣ ਘੱਟ ਹੋਣ ਦੇ ਬਜਾਏ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ । ਹਰ ਸਾਲ ਕਦੀ ਜਲ ਪ੍ਰਦੂਸ਼ਣ, ਕਦੀ ਵਾਯੂ ਪ੍ਰਦੂਸ਼ਣ ਅਤੇ ਇਸ ਬਾਰ ਪਲਾਸਟਿਕ ਪ੍ਰਦੂਸ਼ਣ ਨੂੰ ਰੋਕਣ ਦੀ ਇਕ ਮੁਹਿੰਮ ਚਲਾਈ ਹੈ।
ਉਨ੍ਹਾਂ ਨੇ ਦੱਸਿਆ ਕਿ ਪਲਾਸਟਿਕ ਦੇ ਬਰਤਨਾ ਵਿਚ ਭੋਜਨ ਪਾਉਣ ਨਾਲ ਇਸ ਅੰਦਰ ਸਮਾਏ ਹੋਏ ਵਿਸ਼ੈਲੇ ਤੱਤ ਜਿਵੇੰ ਕਿ ਕਾਰਡਿਮੀਅਮ ਅਤੇ ਪਾਰਾ ਭੋਜਨ ਵਿਚ ਮਿਲ ਕੇ ਸਾਡੇ ਅੰਦਰ ਕੈਂਸਰ ਜੈਸੀ ਭਿਆਨਕ ਬਿਮਾਰੀ ਪੈਦਾ ਕਰ ਦਿੰਦਾ ਹੈ। ਪਲਾਸਟਿਕ ਨੂੰ ਜਲਾਉਣ ਨਾਲ ਇਸ ਵਿੱਚੋ ਨਿਕਲਣ ਵਾਲਾ ਧੁਆਂ ਦਮੇ ਦੀ ਬਿਮਾਰੀ ਪੈਦਾ ਕਰ ਦਿੰਦਾ ਹੈ। ਇਸ ਲਈ ਸਸਤੀ ਵਸਤੂ ਦੇ ਚੱਕਰ ਵਿਚ ਅਸੀਂ ਐਸੀਆਂ ਬਿਮਾਰੀਆਂ ਨੂੰ ਨਾ ਲੈ ਲਾਈਏ।
ਅੱਜ ਦੇ ਸਮੇ ਵਿਚ ਕੈਂਸਰ ਦੇ ਇਨੀ ਤੇਜੀ ਨਾਲ ਸਮਾਜ ਵਿਚ ਫੈਲਣ ਦਾ ਕਾਰਨ ਕੀਤੇ ਨਾ ਕੀਤੇ ਇਹ ਪਲਾਸਟਿਕ ਹੀ ਹੈ। ਇਸ ਲਈ ਅਗਰ ਅਸੀਂ ਐਸੀਆਂ ਬਿਮਾਰੀਆਂ ਤੋਂ ਬਚਣਾ ਚਾਉਂਦੇ ਹਾਂ ਤਾਂ ਸਾਨੂੰ ਜਾਗਰੂਕ ਹੋਣਾ ਪਵੇਗਾ ਅਤੇ ਆਪਣੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ ਪਵੇਗਾ , ਫਿਰ ਹੀ ਸਾਡਾ ਇਹ ਵਾਤਾਵਰਨ ਦਿਵਸ ਮਨਾਉਣਾ ਸਾਰਥਕ ਹੋਵੇਗਾ । ਅੰਤ ਦੇ ਅੰਦਰ ਸਬ ਨੇ ਮਿਲ ਕੇ ਸਿੰਗਲ ਪਲਾਸਟਿਕ ਇਸਤੇਮਾਲ ਨਾ ਕਰਨ ਦਾ ਸੰਕਲਪ ਲਿਆ।

