ਕਰਤਾਰਪੁਰ (ਜਸਵੰਤ ਵਰਮਾ ) ਐਮ. ਜੀ ਐਸ.ਐਮ ਜਨਤਾ ਕਾਲਜ ਕਰਤਾਰਪੁਰ ਵਿਖੇ ਪ੍ਰਿੰਸੀਪਲ ਦਲਜੀਤ ਸਿੰਘ ਦੀ ਅਗਵਾਹੀ ਹੇਠ ਐਸ. ਬੀ. ਆਈ ਬੈਂਕ ਦੀ ਸਹਾਇਤਾ ਨਾਲ ਐੱਨ. ਐੱਸ. ਐੱਸ ਯੂਨਿਟ ਅਤੇ ਈਕੋ ਕਲੱਬ ਵੱਲੋਂ ‘ਵਿਸ਼ਵ ਵਾਤਾਵਰਨ’ ਦਿਵਸ ਮਨਾਇਆ ਗਿਆ। ਜਿਸ ਵਿੱਚ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਐਮ. ਐਲ. ਏ ਚੌਧਰੀ ਸੁਰਿੰਦਰ ਸਿੰਘ, ਕਰਤਾਰਪੁਰ ਬਰਾਂਚ ਦੇ ਬੈਂਕ ਮੈਨੇਜਰ ਰਵੀ ਜੋਸ਼ੀ, ਰਾਕੇਸ਼ ਕੁਮਾਰ, ਆਮਿਤ ਸ਼ਰਮਾ,ਪ੍ਰਿੰਸੀਪਲ ਸਰਦਾਰ ਦਲਜੀਤ ਸਿੰਘ ਸਕੱਤਰ ਹਰੀ ਪਾਲ, ਖਜ਼ਾਨਚੀ ਸ਼ਾਮ ਸੁੰਦਰ ਨੇ ਕਾਲਜ ਕੈਂਪਸ ਵਿੱਚ ਬੂਟੇ ਲਗਾਏ।
ਆਪਣੇ ਸੰਦੇਸ਼ ਪ੍ਰਿੰਸੀਪਲ ਸਰਦਾਰ ਦਲਜੀਤ ਸਿੰਘ ਨੇ ਆਪਣੇ ਸੰਦੇਸ਼ ਵਿੱਚ ਵਿੱਚ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਨ ਨੂੰ ਸਰੁੱਖਿਅਤ ਕਰਨ ਦੀ ਜ਼ਿੰਮੇਵਾਰੀ ਕਿਸੇ ਇੱਕ ਵਿਅਕਤੀ ਜਾਂ ਕਿਸੇ ਇੱਕ ਸੰਸਥਾ ਦੀ ਨਹੀਂ ਸਗੋਂ ਧਰਤੀ ਦੇ ਵੱਸਦੇ ਹਰ ਇੱਕ ਬਸ਼ਿੰਦੇ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਉਹ ਆਪ ਵੀ ਵਾਤਾਵਰਨ ਦੀ ਸੰਭਾਲ ਕਰੇ ਤੇ ਦੂਜਿਆਂ ਨੂੰ ਵੀ ਵਾਤਾਵਰਨ ਦੀ ਸੰਭਾਲ ਪ੍ਰਤਿ ਜਾਗ੍ਰਿਤ ਕਰੇ।
ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਐਮ. ਐਲ. ਏ (ਹਲਕਾ ਕਰਤਾਰਪੁਰ ) ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਹਰੀ ਪਾਲ ਨੇ ਆਪਣੇ ਸੰਦੇਸ਼ ਵਿੱਚ ਐਸ. ਬੀ. ਆਈ ਬੈਂਕ ਮੈਨੇਜਰ ਰਵੀ ਜ਼ੋਸੀ ਤੇ ਟੀਮ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਈਕੋ ਕਲੱਬ ਦੇ ਇੰਚਾਰਜ ਡਾ. ਹਰਵਿੰਦਰ ਕੌਰ, ਪ੍ਰੋਗਰਾਮ ਅਫ਼ਸਰ ਡਾ. ਗੁਲਜ਼ਾਰ ਸਿੰਘ., ਡਾ. ਸਾਕਸ਼ੀ ਕਸ਼ਅੱਪ ਤੇ ਸਮੂਹ ਕਾਲਜ ਸਟਾਫ਼ ਮੌਜੂਦ ਸੀ।

