ਕਪੂਰਥਲਾ (ਗੌਰਵ ਮੜੀਆ ) ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਕਪੂਰਥਲਾ ਆਸ਼ਰਮ ਵਿੱਚ ਹਫਤਾਵਾਰੀ ਸਤਸੰਗ ਸਮਾਗਮ ਕੀਤਾ ਗਿਆ,ਜਿਸ ਵਿਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ਯਾ ਸਾਧਵੀ ਰਿਤੂ ਭਾਰਤੀ ਜੀ ਨੇ ਆਪਣੇ ਵਿਚਾਰ ਦਿੰਦੇ ਕਿਹਾ ਕਿ ਗੁਰੂ ਦੀ ਮਹਿਮਾ ਅਪਰੰਪਾਰ ਹੈ। ਗੁਰੂ ਦੀ ਮਹਿਮਾ ਵਿੱਚ ਜੋ ਵੀ ਲਿਖਿਆ ਜਾਵੇ ਘੱਟ ਹੈ। ਗੁਰੂ ਦਾ ਸਥਾਨ ਏਨਾ ਮਹਤਵਪੂਰਣ ਇਸ ਲਈ ਹੈ ਕਿਉਂਕਿ ਗੁਰੂ ਨਿਰਗੁਣ ਬ੍ਰਹਮ ਹੈ। ਅਤੇ ਇਸ ਨਿਰਗੁਣ ਬ੍ਰਹਮ ਦੇ ਅਭੌਤਿਕ ਤੱਤ ਦਾ ਵਿਅਕਤੀ ਦੇ ਰੂਪ ਵਿੱਚ ਪ੍ਰਗਟੀਕਰਣ ਹੈ। ਇਸ ਲਈ ਉਸਨੂੰ ਸਰਗੁਣ ਬ੍ਰਹਮ ਵੀ ਕਿਹਾ ਜਾਂਦਾ ਹੈ। ਇਹ ਸਾਰਾ ਸੰਸਾਰ ਰਜ, ਤਮ, ਸਤ ਗੁਣਾਂ ਵਰਗੀਆਂ ਕਿਰਿਅਾਵਾਂ ਦੁਆਰਾ ਸੰਚਾਲਿਤ ਹੁੰਦਾ ਹੈ। ਪਰ ਗੁਰੂ ਜੋ ਕਿ ਸਰਗੁਣ ਬ੍ਰਹਮ ਹੈ,
ਜੇਕਰ ਉਹ ਵੀ ਤਿੰਨਾਂ ਗੁਣਾਂ ਤੋਂ ਯੁਕਤ ਹੁੰਦਾ ਹੈ, ਤਾਂ ਵੀ ਉਹ ਆਪਣੀ ਦਿਵਯ ਸ਼ਕਤੀ ਦੁਆਰਾ ਉਨ੍ਹਾਂ ਗੁਣਾਂ ਨੂੰ ਨਿਯੰਤਰਣ ਵਿੱਚ ਰਖਦਾ ਹੈ। ਓਹਨਾਂ ਨੇ ਕਿਹਾ ਕਿ, ਮੁਕਤੀ ਦਾ ਮਾਰਗ ਸਰਗੁਣ ਬ੍ਰਹਮ ਜੋਕਿ “ਬ੍ਰਹਮ ਵਿਦਿਆ” ਪ੍ਰਦਾਤਾ ਹਨ ਤੋਂ ਸ਼ੁਰੂ ਹੁੰਦਾ ਹੈ। ਫਿਰ ਉਹਨਾਂ ਦੇ ਦਿਖਾਏ ਮਾਰਗ ਤੇ ਪੂਰੀ ਸਚਾਈ ਨਾਲ ਚੱਲਣ ਤੇ ਵਿਅਕਤੀ ਆਪਣੇ ਸਾਂਸਾਰਿਕ ਬੰਧਨਾਂ ਨੂੰ ਕੱਟਣ ਵਿੱਚ ਸਮਰਥ ਹੁੰਦਾ ਹੈ। ਮਾਇਆ ਵਿੱਚ ਫਸੇ ਜੀਵ ਦੇ ਦੁਆਰਾ ਸਰਗੁਣ ਬ੍ਰਹਮ ਦੀ ਪੂਜਾ ਅਤੇ ਭਗਤੀ ਨੂੰ ਪਰਮ ਜਾਂ ਮੁੱਖ ਅਰਾਧਕ ਦੇ ਰੂਪ ਵਿੱਚ ਅਮਲ ਕਰਨਾ ਚਾਹੀਦਾ ਹੈ।
ਸਾਨੂੰ ਪੂਰਨ ਗੁਰੂ ਦੀ ਪਹਿਚਾਣ ਹੋਣੀ ਚਾਹੀਦੀ ਹੈ। ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਐਸੇ ਮਹਾਨ ਗੁਰੂ ਦੀ ਕਸੌਟੀ ਕੀ ਹੈ? ਸੱਚਾ ਗੁਰੂ ਓੁਹ ਹੈ, ਜਿਸਨੇ ਪਰਮਾਤਮਾ ਦੇ ਹਰ ਪਹਿਲੂ ਨੂੰ ਜਾਣਿਆ ਹੈ, ਭਾਵ ਜਿਸਨੇ ਪਰਮਾਤਮਾ ਦਾ ਪ੍ਤੱਖ ਦਰਸ਼ਨ ਕੀਤਾ ਹੈ ਅਤੇ ਉਹ ਸਾਨੂੰ ਵੀ ਪਰਮਾਤਮਾ ਦਾ ਪ੍ਤੱਖ ਦਰਸ਼ਨ ਕਰਵਾ ਸਕਦਾ ਹੈ। ਅਤੇ ਅਜਿਹਾ ਗੁਰੂ ਸੰਪੂਰਣ ਮਨੁੱਖ ਜਾਤੀ ਨੂੰ ਬ੍ਰਹਮ ਗਿਆਨ ਦੀ ਦੀਕਸ਼ਾ ਪ੍ਦਾਨ ਕਰ ਸਕਦਾ ਹੈ। ਉਹ ਜੋਤ ਰੂਪ ਪਰਮਾਤਮਾ ਦੇ ਸਾਨੂੰ ਸਾਡੇ ਅੰਦਰ ਹੀ ਦਰਸ਼ਨ ਕਰਵਾਉਂਦੇ ਹਨ। ਇਸਦੇ ਨਾਲ ਹੀ ਸਾਧਵੀ ਹਰੀ ਪ੍ਰੀਤਾ ਭਾਰਤੀ ਜੀ ਦੁਆਰਾ ਭਗਤੀ ਭਾਵ ਪੂਰਨ ਭਜਨਾਂ ਦਾ ਗਾਯਨ ਕੀਤਾ ਗਿਆ।

