ਕਿਹਾ-ਭਾਜਪਾ ਆਪਣੀ ਸਥਾਪ ਦੇ ਬਾਅਦ ਤੋਂ ਹੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ
ਕਪੂਰਥਲਾ 4 ਸਿਤੰਬਰ (ਗੌਰਵ ਮੜੀਆ ) ਭਾਜਪਾ ਮੈਂਬਰਸ਼ਿਪ ਮੁਹਿੰਮ ਸਬੰਧੀ ਬੁੱਧਵਾਰ ਨੂੰ ਸ਼ਹਿਰ ਦੇ ਇੱਕ ਨਿੱਜੀ ਹੋਟਲ ਵਿੱਚ ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ।ਇਸ ਪ੍ਰੈਸ ਕਾਨਫਰੰਸ ਵਿੱਚ ਭਾਜਪਾ ਦੇ ਸੂਬਾ ਸਕੱਤਰ ਦੁਰਗੇਸ਼ ਸ਼ਰਮਾ ਫਰੀਦਕੋਟ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੁਰਗੇਸ਼ ਸ਼ਰਮਾ ਨੇ ਕਿਹਾ ਕਿ ਅਸੀਂ ਮੈਂਬਰਸ਼ਿਪ ਮੁਹਿੰਮ ਤਹਿਤ ਪੰਜਾਬ ਦੇ ਹਰ ਕੋਨੇ ਅਤੇ ਹਰ ਖੇਤਰ ਤੱਕ ਪਹੁੰਚ ਕਰਾਂਗੇ।ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ।ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਪੰਜਾਬ ਦੇ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਨਿਭਾਉਣ ਲਈ ਸਾਨੂੰ ਸੰਜੀਦਗੀ ਅਤੇ ਸਮਰਪਣ ਭਾਵਨਾ ਨਾਲ ਕੰਮ ਕਰਨ ਦੀ ਲੋੜ ਹੈ।
ਉਨ੍ਹਾਂਨੇ ਨੌਜਵਾਨਾਂ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।ਇਸ ਮੌਕੇ ਤੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ਼ਰਮਾ ਨੇ ਕਿਹਾ ਕਿ ਭਾਜਪਾ ਵੱਲੋਂ ਚਲਾਈ ਜਾ ਰਹੀ ਮੈਂਬਰਸ਼ਿਪ ਮੁਹਿੰਮ ਦਾ ਮਕਸਦ ਕੋਈ ਮੈਂਬਰਸ਼ਿਪ ਰੀਨਿਊ ਕਰਨਾ ਜਾਂ ਗਿਣਤੀ ਵਧਾਉਣਾ ਨਹੀਂ ਹੈ,ਬਲਕਿ ਦੇਸ਼ ਦੀ ਤਰੱਕੀ ਲਈ ਸਮਰਪਣ ਦੀ ਭਾਵਨਾ ਨਾਲ ਚੱਲਣਾ ਹੈ।ਉਨ੍ਹਾਂ ਕਿਹਾ ਕਿ ਪਾਰਟੀ ਚਰਿੱਤਰ ਨਿਰਮਾਣ ਦੇ ਫਲਸਫੇ ਨੂੰ ਲੈ ਕੇ ਹਰ ਘਰ ਦਾ ਦਰਵਾਜ਼ਾ ਖੜਕਾਏਗੀ ਤਾਂ ਜੋ ਭਾਜਪਾ ਦੇ ਸਭ ਤੋਂ ਵੱਡੇ ਉਦੇਸ਼ ਰਾਸ਼ਟਰ ਪਹਿਲਾਂ-ਮਜ਼ਬੂਤ ਰਾਸ਼ਟਰ,ਖੁਸ਼ਹਾਲ ਪੂਰਾ ਦੇਸ਼ ਖੁਸ਼ਹਾਲ ਦੇ ਮੂਲ ਮੰਤਰ ਨੂੰ ਹੋਰ ਹੁਲਾਰਾ ਦੇਣਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦੇ ਮੈਂਬਰਾਂ ਦੀ ਭੂਮਿਕਾ ਚੋਣਾਂ ਨਾਲ ਖਤਮ ਨਹੀਂ ਹੋ ਸਕਦੀ ਸਗੋਂ ਉਨ੍ਹਾਂ ਨੂੰ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਜਾ ਕੇ ਮਾਤ-ਭੂਮੀ ਦੀ ਸੇਵਾ ਕਰਨ ਲਈ ਵਧੇਰੇ ਸਰਗਰਮ ਹੋਣਾ ਪਵੇਗਾ।ਉਨ੍ਹਾਂ ਕਿਹਾ ਕਿ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਵਿੱਚ ਸਮਰਪਣ ਦੀ ਭਾਵਨਾ ਨੂੰ ਜਾਗਰੂਕ ਕਰਨਾ ਵੀ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਸੂਬੇ ਦੇ ਆਮ ਨਾਗਰਿਕ ਟੋਲ ਫਰੀ ਨੰਬਰ,ਨਮੋ ਐਪ ਅਤੇ ਭਾਜਪਾ ਦੀ ਵੈੱਬਸਾਈਟ ਰਾਹੀਂ ਵੀ ਪਾਰਟੀ ਦੀ ਮੈਂਬਰਸ਼ਿਪ ਲੈ ਸਕਦੇ ਹਨ।ਸ਼ਰਮਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੀਆਂ ਇੱਛਾਵਾਂ ਦੀ ਉਡਾਣ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਉਣ ਲਈ ਦ੍ਰਿੜ ਹਾਂ।ਸਾਡੀ ਪਾਰਟੀ ਨੇ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ,ਪਰ ਸਾਡੇ ਵਰਕਰਾਂ ਨੇ ਇਸ ਨੂੰ ਅੱਜ ਮਹਾਨ ਮੁਕਾਮ ਤੇ ਪਹੁੰਚਾਉਣ ਲਈ ਕੜੀ ਮਿਹਨਤ ਤੇ ਲਗਨ ਨਾਲ ਕੰਮ ਕੀਤਾ ਹੈ।ਉਨ੍ਹਾਂਨੇ ਕਿਹਾ ਕਿ ਅਸੀਂ ਅਲੋਚਨਾਵਾਂ ਨੂੰ ਝੱਲਦੇ ਹੋਏ ਅੱਗੇ ਵਧੇ ਹਾਂ ਪਰ ਅਸੀਂ ਲਗਾਤਾਰ ਰਾਸ਼ਟਰ ਪਹਿਲਾ ਦੀ ਭਾਵਨਾ ਤੇ ਕਾਇਮ ਰਹੇ ਉਸੇ ਤੇ ਅੱਗੇ ਵਧਦੇ ਰਹੇ।
ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ,ਜੋ ਆਪਣੇ ਪਾਰਟੀ ਸੰਵਿਧਾਨ ਅਨੁਸਾਰ ਜਮਹੂਰੀ ਪ੍ਰਕਿਰਿਆਵਾਂ ਨੂੰ ਅਪਣਾ ਕੇ ਆਪਣਾ ਵਿਸਥਾਰ ਕਰ ਰਹੀ ਹੈ।ਇਹ ਪਾਰਟੀ ਨੂੰ ਆਮ ਲੋਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ‘ਤੇ ਖਰਾ ਉਤਰਨ ਦੇ ਯੋਗ ਬਣਾਉਂਦਾ ਹੈ।ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਣੀ ਮੈਂਬਰ ਉਮੇਸ਼ ਸ਼ਾਰਦਾ,ਸੂਬਾ ਕਾਰਜਕਾਰਣੀ ਮੈਂਬਰ ਸ਼ਾਮ ਸੁੰਦਰ ਅਗਰਵਾਲ,ਸੂਬਾ ਕਾਰਜਕਾਰਣੀ ਮੈਂਬਰ ਯਸ਼ ਮਹਾਜਨ,ਸੂਬਾ ਕਾਰਜਕਾਰਣੀ ਮੈਂਬਰ ਜਗਦੀਸ਼ ਸ਼ਰਮਾ, ਸੂਬਾ ਕਾਰਜਕਾਰਣੀ ਮੈਂਬਰ ਮਧੂ ਸੂਦ, ਕਮਲ ਪ੍ਰਭਾਕਰ,ਸਰਬਜੀਤ ਦਿਓਲ, ਹਰਿਕ ਜੋਸ਼ੀ,ਅਸ਼ਵਨੀ ਤੁਲੀ,ਅਸ਼ੋਕ ਮਾਹਲਾ,ਯਾਦਵਿੰਦਰ ਪਾਸੀ,ਤੀਰਥ ਸਿੰਘ ਲੰਬਰਦਾਰ,ਵਿੱਕੀ ਗੁਜਰਾਲ,ਸੰਨੀ ਬੈਂਸ,ਰਣਜੀਤ ਬਿਬਰੀ,ਰੋਸ਼ਨ ਲਾਲ ਸੱਭਰਵਾਲ,ਪ੍ਰਦੀਪ ਸੂਦ,ਧਰਮਪਾਲ ਸ਼ਾਰਦਾ,ਨਰੇਸ਼ ਸੇਠੀ,ਡਾ.ਅਮਰਨਾਥ, ਨਿਰਮਲ ਨਾਹਰ,ਬੌਬੀ ਮਲਹੋਤਰਾ, ਰਵਿੰਦਰ ਸ਼ਰਮਾ,ਸੰਤੋਖ ਖਾਣੋਵਾਲ, ਮਿਸ਼ਰਾ ਜੀ,ਆਸ਼ੀਸ਼ ਮਹਿਤਾ,ਬਲਵਿੰਦਰ ਕਪੂਰ,ਸੰਜੀਵ ਗੁਪਤਾ,ਗੁਰਪਾਲ ਸਿੰਘ ਆਦਿ ਹਾਜ਼ਰ ਸਨ।

