By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸ੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਣ- ਮਹਾਂਉਤਸਵ ਮਨਾਇਆ ਗਿਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸ੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਣ- ਮਹਾਂਉਤਸਵ ਮਨਾਇਆ ਗਿਆ
Jalandhar

ਸ੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਣ- ਮਹਾਂਉਤਸਵ ਮਨਾਇਆ ਗਿਆ

Talk Hindustan
Last updated: 2026/07/06 at 8:34 PM
Talk Hindustan
Share
3 Min Read
ਸ੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਣ- ਮਹਾਂਉਤਸਵ ਮਨਾਇਆ ਗਿਆ
SHARE

ਕਰਤਾਰਪੁਰ 6 ਜੁਲਾਈ( ਜਸਵੰਤ ਵਰਮਾ ) ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਧੀਨ ਚਲ ਰਹੇ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਰਤਾਰਪੁਰ, ਜਿਲ੍ਹਾ ਜਲੰਧਰ ਵਿਖੇ ਅੱਜ ਪ੍ਰਿੰਸੀਪਲ ਸ. ਬਿਕਰਮਜੀਤ ਸਿੰਘ ਦੀ ਦੇਖਰੇਖ ਵਿੱਚ ਵਣ- ਮਹਾਂਉਤਸਵ ਮਨਾਇਆ ਗਿਆ | ਸਭ ਤੋਂ ਪਹਿਲਾਂ ਸਵੇਰ ਦੀ ਸਭਾ ਵਿੱਚ ਬੱਚਿਆਂ ਨੇ ਵਣ ਮਹਾਂ ਉਤਸਵ ਦੇ ਸੰਬੰਧ ਵਿੱਚ ਕਵਿਤਾ ਅਤੇ ਟੌਪਿਕ ਪੇਸ਼ ਕੀਤੇ | ਉਪਰੰਤ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਵਣ ਮਹਾਂਉਤਸਵ ਜੰਗਲਾਤ ਤੇ ਬੂਟੇ ਲਗਾਉਣ ਦਾ ਤਿਓਹਾਰ ਹੈ, ਇਹ ਤਿਓਹਾਰ ਸਾਲ ਬਾਅਦ ਜੁਲਾਈ ਦੇ ਪਹਿਲੇ ਹਫਤੇ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ, ਇਸਦਾ ਮੁੱਖ ਉਦੇਸ਼ ਲੋਕਾਂ ਨੂੰ ਰੁੱਖ, ਬੂਟਿਆਂ, ਸ਼ੁੱਧ ਵਾਤਾਵਰਨ ਦੀ ਜੀਵਨ ਵਿੱਚ ਮਹੱਤਤਾ ਬਾਰੇ ਚਾਨਣਾ ਪਾਉਣਾ ਹੈ,

ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਰੁੱਖ ਲਗਾਉਣ ਜਗ੍ਹਾ ਵੀ ਸਹੀ ਹੋਣੀ ਚਾਹੀਦੀ ਹੈ ਕਈ ਲੋਕ ਰੁੱਖ ਸੜਕਾਂ ਦੇ ਬਿਲਕੁਲ ਕੋਲ ਹੀ ਲਗਾ ਦਿੰਦੇ ਹਨ ਜਿਸ ਨਾਲ ਦੁਰਘਟਨਾ ਵੀ ਹੋ ਸਕਦੀ ਹੈ, ਰੁੱਖ ਵੀ ਓਨੇ ਹੀ ਲਗਾਓ ਜਿਨ੍ਹਾਂ ਤੁਸੀਂ ਪਾਣੀ ਵੀ ਦੇ ਸਕੋ, ਰੁੱਖਾਂ ਦੀ ਸਾਂਭ ਸੰਭਾਲ ਵੀ ਜਰੂਰੀ ਹੈ |ਬਾਅਦ ਦੁਪਹਿਰ ਜਮਾਤ ਤੀਜੀ ਤੋਂ ਲੈ ਕੇ ਜਮਾਤ ਬਾਹਰਵੀਂ ਤਕ ਦੇ ਬੱਚਿਆਂ ਨੇ ਸਕੂਲ ਵਿਖੇ ਬੂਟੇ ਲਗਾਏ ਅਤੇ ਕੁਝ ਬੱਚਿਆਂ ਨੇ ਘਰ ਤੋਂ ਗਮਲੇ ਵਿੱਚ ਬੂਟੇ ਲਗਾ ਕੇ ਸਕੂਲ ਨੂੰ ਦਿੱਤੇ |ਜਮਾਤ ਛੇਵੀਂ ਤੋਂ ਜਮਾਤ ਅੱਠਵੀਂ ਤਕ ਦੇ ਬੱਚਿਆਂ ਨੇ ਸਲੋਗਨ ਰਾਈਟਿੰਗ ਅਤੇ ਜਮਾਤ ਨੌਵੀਂ ਤੋਂ ਜਮਾਤ ਬਾਹਰਵੀਂ ਤਕ ਦੇ ਬੱਚਿਆਂ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਹਿੱਸਾ ਲਿਆ, ਇਹ ਮੁਕਾਬਲੇ ਚਾਰੇ ਹਾਉਸਾਂ (ਸ. ਸ਼ਾਮ ਸਿੰਘ ਅਟਾਰੀ ਹਾਊਸ,ਸ ਹਰੀ ਸਿੰਘ ਨਲਵਾ ਹਾਊਸ,ਸ਼ਹੀਦ ਊਧਮ ਸਿੰਘ ਹਾਊਸ,ਸ਼ਹੀਦ ਭਗਤ ਸਿੰਘ ਹਾਊਸ ) ਦਰਮਿਆਨ ਕਰਵਾਇਆ ਗਿਆ |

ਸਾਰੇ ਹੀ ਬੱਚਿਆਂ ਨੇ ਪੂਰੀ ਲਗਨ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਸਲੋਗਨ ਰਾਈਟਿੰਗ (ਅੰਗਰੇਜ਼ੀ) ਵਿੱਚ ਪਹਿਲੇ ਹਾਊਸ ਦੇ ਗੁਰਜੋਤ ਸਿੰਘ ਨੇ ਪਹਿਲਾ ਸਥਾਨ, ਦੂਜੇ ਹਾਊਸ ਦੀ ਤਨਵੀਰ ਕੌਰ ਨੇ ਦੂਜਾ ਸਥਾਨ, ਚੌਥੇ ਹਾਊਸ ਦੀ ਪਰਮੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ |ਸਲੋਗਨ ਰਾਈਟਿੰਗ (ਪੰਜਾਬੀ) ਵਿੱਚ ਦੂਜੇ ਹਾਊਸ ਦੀ ਜਸਕੀਰਤ ਕੌਰ ਨੇ ਪਹਿਲਾ ਸਥਾਨ, ਤੀਜੇ ਹਾਊਸ ਦੇ ਸਮਰ ਸਿੰਘ ਨੇ ਦੂਜਾ ਸਥਾਨ, ਪਹਿਲੇ ਹਾਊਸ ਦੀ ਅੰਮ੍ਰਿਤਪਾਲ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪੋਸਟਰ ਮੇਕਿੰਗ ਵਿੱਚ ਚੌਥੇ ਹਾਊਸ ਦੀ ਖੁਸ਼ਪ੍ਰੀਤ ਕੌਰ ਨੇ ਪਹਿਲਾ, ਤੀਜੇ ਹਾਊਸ ਦੀ ਰਾਜਪ੍ਰੀਤ ਕੌਰ ਨੇ ਦੂਜਾ ਅਤੇ ਤੀਜੇ ਹਾਊਸ ਦੀ ਖੁਸਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ |

ਜੇਤੂ ਬੱਚਿਆਂ ਵੱਲੋਂ ਪ੍ਰਿੰਸੀਪਲ ਸ. ਬਿਕਰਮਜੀਤ ਸਿੰਘ ਵੱਲੋਂ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ|ਇਸ ਮੌਕੇ ਮੈਡਮ ਅਮਨਦੀਪ ਕੌਰ, ਮੈਡਮ ਪੂਨਮ ਸ਼ਰਮਾ (ਅੰਗਰੇਜ਼ੀ ਵਿਭਾਗ), ਡਾ. ਮਨਿੰਦਰ ਕੌਰ,ਸ.ਜਗਤਾਰ ਸਿੰਘ ਸਰਾਏ, ਮੈਡਮ ਗਗਨਪ੍ਰੀਤ ਕੌਰ ਮੈਡਮ ਪੂਨਮ ਸ਼ਰਮਾ (ਪੰਜਾਬੀ ਵਿਭਾਗ ),ਮੈਡਮ ਮਨਪ੍ਰੀਤ ਕੌਰ,ਸ.ਮਨਿੰਦਰ ਸਿੰਘ,ਮੈਡਮ ਨਵਨੀਤ ਕੌਰ, ਮੈਡਮ ਰਵਿੰਦਰ ਕੌਰ,ਮੈਡਮ ਸੁਮਨਦੀਪ ਕੌਰ, ਮੈਡਮ ਪਿੰਕੀ,ਮੈਡਮ ਸਰਬਜੀਤ ਕੌਰ,ਮੈਡਮ ਚੰਦਨਪ੍ਰੀਤ ਕੌਰ,ਮੈਡਮ ਕਮਲਜੀਤ ਕੌਰ, ਮੈਡਮ ਸਤਪ੍ਰੀਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ |

TAGGED: Educational
Share This Article
Facebook Twitter Whatsapp Whatsapp Telegram Copy Link
Share
Previous Article भाजपा करतारपुर सर्कल के कार्यकारी प्रधान बनें भीम शर्मा भाजपा करतारपुर सर्कल के कार्यकारी प्रधान बनें भीम शर्मा
Next Article नीलकंठ युवा ब्रिगेड एवं नीलकंठ सेवा दल की ओर से ठंडे मीठे जल की छबील लगाई नीलकंठ युवा ब्रिगेड एवं नीलकंठ सेवा दल की ओर से ठंडे मीठे जल की छबील लगाई
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?