ਕਪੂਰਥਲਾ ( ਗੌਰਵ ਮੜੀਆ ) ਸੁਲਤਾਨਪੁਰ ਲੋਧੀ ਵਿਖੇ ਦਰਿਆ ਬਿਆਸ ਦੇ ਮਾਰ ਹੇਠ ਆਏ ਹੜ੍ਹ ਪ੍ਰਭਾਵਿਤ ਪਿੰਡ ਮੰਡ ਬਾਊਪੁਰ, ਬਾਊਪੁਰ ਜਦੀਦ, ਰਾਮਪੁਰ ਗੌਰੇ ਤੇ ਹੋਰ ਵੱਖ ਵੱਖ ਪਿੰਡਾਂ ਵਿੱਚ ਉੱਮਤ ਮਾਨਵਤਾ ਵੈੱਲਫੇਅਰ ਐਂਡ ਚੈਰੀਟੇਬਲ ਟਰੱਸਟ ਅਹਿਮਦਾਬਾਦ ਨੇ ਹੜ੍ਹ ਪੀੜਤਾਂ ਨੂੰ 500 ਕਿੱਟਾਂ ਕੀਤੀਆਂ ਤਕਸੀਮ ਕੀਤੀਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਮੌਲਾਨਾ ਅਮਾਨਉੱਲਾ ਅਤੇ ਟਰੱਸਟ ਦੇ ਮੈਂਬਰ ਤੌਫ਼ੀਕ ਮਨਸੂਰੀ ਅਹਿਮਦਾਬਾਦ ਨੇ ਦੱਸਿਆ ਕਿ ਉਹ ਗੁਜਰਾਤ ਦੇ ਅਹਿਮਦਾਬਾਦ ਤੋਂ ਆਏ ਹਨ ਅਤੇ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਘਰੇਲੂ ਜ਼ਰੂਰਤਾਂ ਦੇ ਸਮਾਨ ਜਿਨ੍ਹਾਂ ਵਿਚ ਰਾਸ਼ਨ, ਕਿਚਨ ਸੈੱਟ, ਦਵਾਈ, ਸੁੱਕਾ ਦੁੱਧ, ਬਾਥਰੂਮ ਸੈਂਟ ਕੱਪੜੇ ਆਦਿ ਸਮਾਨ ਦੀਆਂ 500 ਕਿੱਟਾਂ ਤਕਸੀਮ ਕੀਤੀਆਂ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਮੁਹੰਮਦ ਬਸੀਰ ਉਰਫ ਬਾਬਾ ਸਈਅਦ, ਰਕੀਬ, ਮੁਸਤਾਕ, ਮੁਹੰਮਦ ਹਨੀਫ ਸਈਅਦ, ਖੋਡੀਦਾਸ ਤੇ ਹੋਰ ਹਾਜ਼ਰ ਸਨ |

