ਕਪੂਰਥਲਾ ( ਗੌਰਵ ਮੜੀਆ ) ਪਿੰਡ ਢੁਡੀਆਂਵਾਲ ਜਿਲਾ ਕਪੂਰਥਲਾ ਵਿਖੇ ਸਰਪੰਚ ਦੀ ਚੋਣ ਲੜ ਰਹੇ ਕੁਲਜੀਤ ਕੌਰ ਦੇ ਹੱਕ ਚ ਪਿੰਡ ਨੇ ਸ਼ਨੀਵਾਰ ਨੂੰ ਹਿਮਾਇਤ ਕਰਕੇ ਅਹਿਮ ਮੀਟਿੰਗ ਕੀਤੀ ਇਸ ਦੌਰਾਨ ਪਿੰਡ ਵਾਸੀਆਂ ਨੇ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੇ ਕੁਝ ਬੰਦਿਆ ਵਲੋਂ ਝੂਠੀ ਸ਼ਿਕਾਇਤਾਂ ਦੇਕੇ ਪਿੰਡ ਦੇ ਮਾਹੌਲ ਨੂੰ ਖਰਾਬ ਕਰਨ ਦੀ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ਜਿਸ ਕਰਕੇ ਅਸੀਂ ਜਿਲਾ ਸਿਵਲ ਪ੍ਰਸਾਸ਼ਨ ਅਤੇ ਪੁਲਿਸ ਪ੍ਰਸਾਸ਼ਨ ਤੋਂ ਮੰਗ ਕਰਦੇ ਹਾਂ
ਕਿ ਪਿੰਡ ਢੁਡੀਆਂਵਾਲ ਦੀ ਚੋਣ ਅਮਨ ਕਨੂੰਨ ਦੇ ਦਾਇਰੇ ਚ ਰਹਿਕੇ ਪਾਰਦਰਸ਼ੀ ਢੰਗ ਨਾਲ ਨੇਪੜੇ ਚੜਾਈ ਜਾਵੇ ਇਸ ਮੌਕੇ ਸਾਬਕਾ ਸਰਪੰਚ ਸਰਬਜੀਤ ਕੌਰ ਅਤੇ ਉਹਨਾਂ ਦੇ ਹਿਮਾਇਤੀਆਂ ਨੇ ਡੰਕੇ ਦੀ ਚੋਟ ਤੇ ਸਰਪੰਚੀ ਦੀ ਮਜਬੂਤ ਦਾਵੇਦਾਰ ਕੁਲਜੀਤ ਕੌਰ ਦੇ ਹੱਕ ਚ ਆਪਣਾ ਹੁੰਗਾਰਾ ਭਰਿਆ ਇਸ ਮੌਕੇ ਸੁਖਵਿੰਦਰ ਸਿੰਘ,ਧਰਮ ਸਿੰਘ,ਅਨੂਪ ਸਿੰਘ,ਹਰਜਿੰਦਰ ਸਿੰਘ ਭੋਡਾ,ਯਾਦਵਿੰਦਰ ਸਿੰਘ,ਬੇਅੰਤ ਸਿੰਘ ਨੇ ਹਾਜ਼ਿਰੀ ਭਰੀ ਤੇ ਪਿੰਡ ਵਾਸੀਆਂ ਨੂੰ ਚੋਣ ਨਿਸ਼ਾਨ ਫਰਿਜ ਤੇ ਮੋਹਰਾਂ ਲਗਾਕੇ ਕੁਲਜੀਤ ਕੌਰ ਨੂੰ ਜਿਤਾਉਣ ਦੀ ਅਪੀਲ ਕੀਤੀ

