ਕਪੂਰਥਲਾ (ਗੌਰਵ ਮੜੀਆ ) ਅੱਜ ਦੇ ਆਪਣੇ ਲਾਈਵ ਮੋਟੀਵੇਸ਼ਨਲ ਸੈਸ਼ਨ ਵਿੱਚ ਦ ਓਪਨ ਡੋਰ ਚਰਚ ਖੋਜੇਵਾਲ ਦੇ ਪਾਸਟਰ ਗੁਰਸ਼ਰਨ ਦਿਓਲ ਜੀ ਨੇ ਹਰ ਰੋਜ਼ ਦੀ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੁਣ ਰਹੇ ਸਰੋਤਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਮੇਸ਼ਵਰ ਜੀ ਦੇ ਕੰਮਾਂ ਨੂੰ ਕਾਰੋਬਾਰੀ ਧੰਦਾ ਨਾ ਬਣਾਓ ਕਿਓਂਕਿ ਪ੍ਰਮੇਸ਼ਵਰ ਜੀ ਹਮੇਸ਼ਾ ਇਮਾਨਦਾਰੀ ਅਤੇ ਵਫ਼ਾਦਾਰੀ ਨੂੰ ਪਿਆਰ ਕਰਦੇ ਹਨ। ਇਮਾਨਦਾਰ ਅਤੇ ਵਫ਼ਾਦਾਰ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਕਦੇ ਫੇਲ ਨਹੀਂ ਹੋ ਸਕਦੇ ਸੋ ਸਾਨੂੰ ਵੀ ਪ੍ਰਭੂ ਜੀ ਦੇ ਪਵਿੱਤਰ ਵੱਚਨਾਂ ਅਨੁਸਾਰ ਆਪਣੇ ਮਾਲਿਕਾਂ, ਅਧੀਨਾਂ, ਵਡਿਰੇਆਂ ਭਾਵ ਹਰੇਕ ਨਾਲ ਇਮਾਨਦਾਰੀ ਅਤੇ ਵਫ਼ਾਦਾਰੀ ਨਾਲ ਵਰਤਾਓ ਕਰਨਾ ਚਾਹੀਦਾ ਹੈ ਭਾਵੇਂ ਅਸੀਂ ਜਿਨੇਂ ਮਰਜ਼ੀ ਵੱਡੇ ਜਾਂ ਛੋਟੇ ਅਹੁਦੇ ਉਤੇ ਕੰਮ ਕਰਦੇ ਹੋਈਏ।
ਤਾਂ ਹੀ ਅਸੀਂ ਆਪਣੇ ਪ੍ਰਮੇਸ਼ਵਰ ਜੀ ਕੋਲੋਂ ਸੰਪੂਰਨ ਆਸ਼ਿਸ਼ ਅਤੇ ਬਰਕਤ ਲੈਣ ਦੇ ਹੱਕਦਾਰ ਹੋਵਾਂਗੇ। ਪਵਿੱਤਰ ਬਾਈਬਲ ਦੇ ਵੱਚਨਾਂ ਅਨੁਸਾਰ ਮਲਿਕ ਆਪਣੇ ਅਧੀਨਾਂ ਨਾਲ ਅਤੇ ਅਧੀਨ ਆਪਣੇ ਮਾਲਿਕਾਂ ਨਾਲ ਪੂਰੇ ਇਮਾਨਦਾਰ ਅਤੇ ਵਫ਼ਾਦਾਰ ਬਣ ਕੇ ਰਹਿਣ। ਪਾਸਟਰ ਗੁਰਸ਼ਰਨ ਦਿਓਲ ਜੀ ਨੇ ਕਿਹਾ ਕਿ ਸਾਨੂੰ ਹਮੇਸ਼ਾਂ ਇੱਕ ਦੂਜੇ ਦਾ ਪੂਰਾ ਆਦਰ ਮਾਣ ਅਤੇ ਸਤਿਕਾਰ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਅਸੀਂ ਸਾਰੇ ਹੀ ਉਸ ਪ੍ਰਮੇਸ਼ਵਰ ਜੀ ਦੀ ਰਚਨਾ ਹਾਂ ਸਾਡੇ ਵਿੱਚ ਕਦੇ ਵੀ ਹੳਮੈ, ਹੰਕਾਰ ਨਹੀਂ ਆਉਣਾ ਚਾਹੀਦਾ ਸਗੋਂ ਹਮੇਸ਼ਾਂ ਹੀ ਆਪਣੇ ਧਰਮ ਗ੍ਰੰਥਾਂ ਦੇ ਪਵਿੱਤਰ ਵੱਚਨ ਸਾਡੇ ਰੋਜ਼ ਨੁਮਾਂ ਕੰਮਾਂ ਵਿੱਚੋਂ ਅਤੇ ਸਾਡੇ ਜੀਵਨ ਵਿੱਚੋਂ ਬਿਨਾਂ ਬੋਲਿਆਂ ਹੀ ਝਲਕਨੇ ਚਾਹੀਦੇ ਹਨ। ਸੋ ਸਾਨੂੰ ਕਦੇ ਵੀ ਖੁਦਗਰਜ਼ ਨਹੀਂ ਬਣਨਾ ਚਾਹੀਦਾ ਸਗੋਂ ਨਿਸਵਾਰਥ ਹੋਕੇ ਇਕ ਦੂਜੇ ਨਾਲ ਪਿਆਰ ਕਰਨਾ ਚਾਹੀਦਾ ਹੈ।

