ਕਪੂਰਥਲਾ( ਗੌਰਵ ਮੜੀਆ )ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁੁਰਬ ਤੇ ਪਿੰਡ ਖੋਜੇਵਾਲ ਵਿਖੇ ਨਗਰ ਕੀਰਤਨ ਸਜਾਇਆ ਗਿਆ।ਸ੍ਰੀ ਗੁੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਰਹਿਨੁੁਮਾਈ ਤੇ ਪੰਜ ਪਿਆਰਿਆਂ ਦੀ ਅਗਵਾਈ ਚ ਇਹ ਨਗਰ ਕੀਰਤਨ ਗੁੁਰਦੁੁਆਰਾ ਸਾਹਿਬ ਖੋਜੇਵਾਲ ਤੋਂ ਆਰੰਭ ਹੋਇਆ।ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਨਗਰ ਕੀਰਤਨ ਵਿੱਚ ਸ਼ਿਰਕਤ ਕਰਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਲਿਆ ਤੇ ਸ਼ਰਬਤ ਦੇ ਭਲੇ ਦੀ ਅਰਦਾਸ ਕੀਤੀ।ਇਸ ਮੌਕੇ ਖੋਜੇਵਾਲ ਨੇ ਕਿਹਾ ਕਿ ਭਾਰਤ ਸੰਤਾਂ-ਮਹਾਂਪੁਰਖਾਂ ਦੀ ਧਰਤੀ ਰਹੀ ਹੈਸਮੇਂ-ਸਮੇਂ ਤੇ ਇੱਥੇ ਰਿਸ਼ੀ-ਮਹਾਂਪੁਰਖਾਂ ਨੇ ਜਨਮ ਲਿਆ ਅਤੇ ਮਨੁੱਖਤਾ ਨੂੰ ਨਵੀਂ ਦਿਸ਼ਾ ਦਿਖਾਈ।ਇਹ ਸੰਤ ਭਾਵੇਂ ਕਿਸੇ ਵੀ ਦੌਰ ਵਿਚ ਆਏ,ਉਹਨਾਂ ਨੇ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਦਿੱਤਾ।
ਸੱਚੇ ਸੰਤ ਹਮੇਸ਼ਾਂ ਜਾਤ,ਨਸਲ,ਸੰਪਰਦਾ,ਰੰਗ,ਦੇਸ਼ ਅਤੇ ਧਰਮ ਦੇ ਨਕਲੀ ਵਖਰੇਵਿਆਂ ਤੋਂ ਉਪਰ ਹੁੰਦੇ ਹਨ।ਖੋਜੇਵਾਲ ਨੇ ਕਿਹਾ ਕਿ ਗੁਰੂਆਂ ਦੇ ਇਸ ਸੰਸਾਰ ਵਿੱਚ ਆਉਣ ਦਾ ਮਕਸਦ ਕਿਸੇ ਨਵੇਂ ਧਰਮ ਜਾਂ ਸੰਪਰਦਾ ਦੀ ਸਥਾਪਨਾ ਕਰਨਾ ਨਹੀਂ ਹੈ।ਅਜਿਹਾ ਹੀ ਇੱਕ ਸੰਤ ਰਵਿਦਾਸ ਜੀ ਦੇ ਨਾਮ ਦਾ ਹੋਇਆ ਹੈ।ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਸਮੇਂ ਦੇ ਸਮਾਜ ਵਿੱਚ ਮੌਜੂਦ ਬੁਰਾਈਆਂ ਵਿਰੁੱਧ ਖੁੱਲ੍ਹ ਕੇ ਆਵਾਜ਼ ਉਠਾਈ।ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਨਣਾ ਹੈ ਕਿ ਅਸੀਂ ਸਾਰੇ ਇੱਕ ਹੀ ਨਿਰਾਕਾਰ ਪਰਮਾਤਮਾ ਦੇ ਬੱਚੇ ਹਾਂ।ਇਸ ਲਈ ਜਨਮ ਤੋਂ ਹੀ ਸਾਰੇ ਬਰਾਬਰ ਹਨ।ਜਾਤ-ਪਾਤ ਦਾ ਵਿਤਕਰਾ ਮਨੁੱਖ ਨੇ ਪੈਦਾ ਕੀਤਾ ਹੈ।
ਅਸੀਂ ਸਾਰੇ ਆਪਣੇ ਕਰਮਾਂ ਕਾਰਨ ਵੱਡੇ ਜਾਂ ਛੋਟੇ ਬਣ ਜਾਂਦੇ ਹਾਂ,ਕੋਈ ਜਾਤ,ਪਰਿਵਾਰ,ਧਰਮ ਸਾਨੂੰ ਵੱਡਾ ਜਾਂ ਛੋਟਾ ਨਹੀਂ ਬਣਾਉਂਦਾ।ਇਹ ਹਉਮੈਵਾਦੀ ਅਕਸ ਵਾਲੇ ਲੋਕਾਂ ਦੁਆਰਾ ਪੈਦਾ ਕੀਤਾ ਜਾਤ-ਪਾਤ ਦਾ ਵਿਤਕਰਾ ਹੈ।ਖੋਜੇਵਾਲ ਨੇ ਕਿਹਾ ਕਿ ਰਵਿਦਾਸ ਜੀ ਨੇ ਪਰਮਾਤਮਾ ਦੀ ਪ੍ਰਾਪਤੀ ਲਈ ਮਨੁੱਖਾ ਜਨਮ ਨੂੰ ਸਰਵਉੱਚ ਮੰਨਿਆ ਹੈ,ਜਿਸ ਦੀ ਪ੍ਰਾਪਤੀ ਮਨੁੱਖ ਚੌਰਾਸੀ ਲੱਖ ਜਨਮਾਂ ਤੋਂ ਬਾਅਦ ਕਰ ਲੈਂਦਾ ਹੈ। ਉਨ੍ਹਾਂ ਮਨੁੱਖਾ ਜੀਵਨ ਦੀ ਮਹੱਤਤਾ ਨੂੰ ਸਿੱਧ ਕਰਦਿਆਂ ਕਿਹਾ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਮਨੁੱਖਾ ਜਨਮ ਵਿੱਚ ਹੀ ਸੰਭਵ ਹੈ ਅਤੇ ਹਰੇਕ ਮਨੁੱਖਾ ਸਰੀਰ ਵਿੱਚ ਵੱਸਦੀ ਆਤਮਾ ਆਪਣੇ ਅੰਦਰ ਹੀ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੀ ਹੈ।
ਇਸ ਦੀ ਪ੍ਰਾਪਤੀ ਲਈ ਜੰਗਲਾਂ,ਪਹਾੜਾਂ,ਤੀਰਥ ਅਸਥਾਨਾਂ ਤੇ ਜਾ ਕੇ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ,ਇਸ ਦੀ ਪ੍ਰਾਪਤੀ ਲਈ ਬਾਹਰੀ ਖੋਜ ਵਿਅਰਥ ਹੈ।ਇਸ ਮੌਕੇ ਤੇ ਪ੍ਰਬੰਧਕ ਮਾਸਟਰ ਗੁਰਮੇਜ ਸਿੰਘ,ਗੁਰਮੀਤ ਲਾਲ,ਭਜਨ ਲਾਲ ਪ੍ਰਧਾਨ,ਰਾਜ ਕੁਮਾਰ,ਹਨੀ ਵਲੋਂ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੋਕੇ ਤੇ ਸਰਬਜੀਤ ਸਿੰਘ ਦਿਉਲ,ਧਰਮ ਸਿੰਘ ਕਨੇਡਾ,ਸੁਰਜੀਤ ਸਿੰਘ ਦਿਉਲ,ਮਾਸਟਰ ਸ਼ਿੰਦਰਪਾਲ,ਪੰਚ ਬਿੰਦਰਪਾਲ, ਜਸ,ਰਾਜੂ,ਰੋਣਕੀ ਰਾਮ,ਅਮਨ ਬਾਬਾ,ਦਲਵੀਰ ਸਿੰਘ,ਬਲਬੀਰ ਚੰਦ,ਹੁਸਨ ਲਾਲ,ਸ਼ਿੰਦਰਪਾਲ, ਜਸਵੀਰ,ਗੌਸ਼ਾ,ਮੰਗਲਜੀਤ,ਸ਼ਿੰਦਾ,ਹਰਮੇਸ਼ ਲਾਲ, ਬਲਵੀਰ ਚੰਦ,ਬੂਟਾ ਰਾਮ,ਤਰਸੇਮ ਲਾਲ,ਆਦਿ ਹਾਜਰ ਸਨ।

