ਕਰਤਾਰਪੁਰ (ਜਸਵੰਤ ਵਰਮਾ )ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵੱਲੋਂ ਐਲਾਨੇ ਗਏ ਬਾਹਰਵੀਂ ਜਮਾਤ ਦੇ ਨਤੀਜੇ ਜਿਸ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਅਧੀਨ ਚਲ ਰਹੇ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਰਤਾਰਪੁਰ, ਜਿਲ੍ਹਾ ਜਲੰਧਰ ਦੇ ਬੱਚਿਆਂ ਦਾ ਨਤੀਜਾ ਸ਼ਾਨਦਾਰ ਰਿਹਾ | ਪ੍ਰਿੰਸੀਪਲ ਮੈਡਮ ਬਬੀਤਾ ਪਾਹਵਾ ਜੀ ਨੇ ਦੱਸਿਆ ਕਿ ਸਾਡੇ ਸਕੂਲ ਦੇ ਬਾਹਰਵੀਂ ਜਮਾਤ ਦੇ ਮੈਡੀਕਲ, ਕਾਮਰਸ, ਆਰਟਸ ਦੇ ਸਾਰੇ ਬੱਚਿਆਂ ਨੇ ਵਧਿਆ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ |
ਬਾਹਰਵੀਂ ਦੇ ਨਤੀਜੇ ਵਿੱਚ ਸਕੂਲ ਵਿੱਚੋਂ ਮੈਡੀਕਲ ਗਰੁੱਪ ਵਿੱਚੋਂ ਪਹਿਲੇ ਸਥਾਨ ਰੋਬਿਨਪ੍ਰੀਤ ਸਿੰਘ ਰਿਹਾ ਜਿਸਨੇ 470/500 (94%) ਅੰਕ ਪ੍ਰਾਪਤ ਕੀਤੇ ਹਨ | ਕਾਮਰਸ ਗਰੁੱਪ ਵਿੱਚੋਂ ਰੁਪਿੰਦਰਜੀਤ ਸਿੰਘ ਨੇ 446/500 (89.2%) ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਯਸ਼ਲੀਨ ਕੌਰ ਨੇ 440/500 (88%) ਅੰਕ ਪ੍ਰਾਪਤ ਕਰਕੇ ਦੂਜਾ ਅਤੇ ਕਮਲਜੋਤ ਕੌਰ ਨੇ 434/500 (86.8%) ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ| ਆਰਟਸ ਗਰੁੱਪ ਵਿੱਚੋਂ ਪਲਕਦੀਪ ਕੌਰ ਨੇ 390/500 (78%) ਅੰਕ ਲੈ ਕੇ ਪਹਿਲਾ ਸਥਾਨ, ਚਰਨਜੀਤ ਸਿੰਘ ਨੇ 375/500 (75%) ਅੰਕ ਲੈ ਕੇ ਦੂਜਾ ਅਤੇ ਮੰਦੀਪ ਕੌਰ ਨੇ 368/500 (73.6%) ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਬਾਕੀ ਸਾਰਾ ਨਤੀਜਾ 100% ਰਿਹਾ |
ਪ੍ਰਿੰਸੀਪਲ ਮੈਡਮ ਬਬੀਤਾ ਪਾਹਵਾ ਨੇ ਸਾਰੇ ਬੱਚਿਆਂ ਨੂੰ ਚੰਗੇ ਨੰਬਰਾਂ ਤੇ ਪਾਸ ਹੋਣ ਤੇ ਵਧਾਈ ਦਿੱਤੀ ਅਤੇ ਕਿਹਾ ਇਸੇ ਤਰਾਂ ਮੇਹਨਤ ਕਰਦੇ ਰਹੋ ਤੇ ਵਿੱਦਿਅਕ ਮੰਜ਼ਿਲਾਂ ਹਾਸਲ ਕਰੋ | ਇਸ ਮੌਕੇ ਸਮੂਹ ਸਟਾਫ ਤੇ ਬੱਚੇ ਹਾਜ਼ਰ ਸਨ|

