ਕਰਤਾਰਪੁਰ ( ਜਸਵੰਤ ਵਰਮਾ )ਪਿੰਡ ਦਿਆਲਪੁਰ ਦੇ ਸਰਪੰਚ ਨੰਬਰਦਾਰ ਹਰਜਿੰਦਰ ਸਿੰਘ ਰਾਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਪਿੰਡ ਦਿਆਲ ਪੁਰ ਜਿਲਾ ਜਲੰਧਰ ਦੇ ਪੰਚਾਇਤ ਘਰ ਵਿਖੇ “ਮੁੱਖ ਮੰਤਰੀ ਮਾਂਵਾਂ- ਧੀਆਂ ਸਤਿਕਾਰ ਯੋਜਨਾ”ਤਹਿਤ ਜਨਰਲ ਔਰਤਾਂ ਲਈ1000 ਰੁਪਏ ਪ੍ਰਤੀ ਮਹੀਨਾ, ਐਸ ਸੀ ਔਰਤਾਂ ਲਈ 1500 ਰੁਪਏ ਪ੍ਰਤੀ ਮਹੀਨਾ ਫਾਰਮ ਭਰਨ ਦਾ ਕੈਂਪ ਪੰਚਾਇਤ ਵੱਲੋ ਸ਼ੁਰੂ ਕੀਤਾ ਜਾ ਚੁੱਕਾ ਹੈ
ਲਾਭ ਪਾਤਰ ਬੀਬੀਆਂ ਨੂੰ ਰੋਜ਼ਾਨਾ 9 ਤੋ 2 ਵਜੇ ਤੱਕ ਪੰਚਾਇਤ ਘਰ ਪਹੁੰਚ ਕੇ ਅਪਣਾ ਨਾਮ ਦਰਜ ਕਰਵਾਉਣ ਦੀ ਬੇਨਤੀ ਕੀਤੀ ਜਾਂਦੀ ਹੈ ਉਹਨਾਂ ਕਿਹਾ ਔਰਤਾਂ ਆਪਣੇ ਨਾਲ ਵੋਟਰ ਕਾਰਡ ,ਆਧਾਰ ਕਾਰਡ, ਬੈਂਕ ਦੀ ਕਾਪੀ ,ਐਸ ਸੀ ਔਰਤਾਂ ਜਾਤੀ ਪ੍ਰਮਾਣ ਪੱਤਰ ,ਓਟੀਪੀ ਲਈ ਆਧਾਰ ਕਾਰਡ ਨਾਲ ਲਿੰਕ ਫੋਨ ਲੈ ਕੇ ਆਉਣ

