ਕਪੂਰਥਲਾ ( ਗੌਰਵ ਮੜੀਆ ) ਮਹਾਰਾਜਾ ਰਣਜੀਤ ਸਿੰਘ ਪਾਰਕ ਅਜੀਤ ਨਗਰ ਕਪੂਰਥਲਾ ਵਿਖੇ ਨਿਊ ਵੈਲਫੇਅਰ ਸੋਸਾਇਟੀ ਅਜੀਤ ਨਗਰ ਕਪੂਰਥਲਾ ਦੇ ਸਾਥੀਆਂ ਅਤੇ ਹੋਰ ਅਜੀਤ ਨਗਰ ਦੇ ਪਤਵੰਤੇ ਸੱਜਣਾਂ ਦੀ ਇੱਕ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਵਾਤਾਵਰਨ ਨੂੰ ਸੁਖਾਵਾਂ ਬਣਾਉਣ ਲਈ ਆਪਣੇ ਆਲੇ ਦੁਆਲੇ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਪਾਰਕ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਸਲਾਹ ਮਸ਼ਵਰਾ ਹੋਇਆ ਅਤੇ ਹੋਰ ਵਿਕਾਸ ਦੇ ਕੰਮਾਂ ਨੂੰ ਕਰਨ ਲਈ ਆਪਸ ਵਿੱਚ ਵਿਚਾਰ ਵਟਾਂਦਰਾ ਵੀ ਕੀਤਾ ਗਿਆ । ਇਸ. ਮੌਕੇ ਤੇ ਮੱਖਣ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਸਾਡੇ ਸਮਾਜ ਵਿੱਚ ਨਸ਼ਿਆਂ ਦੀ ਬਹੁਤ ਵੱਡੀ ਸਮੱਸਿਆ ਚੱਲ ਰਹੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦੀ ਲੋੜ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਨਸ਼ਿਆਂ ਤੋਂ ਦੂਰ ਰਹੀਏ ਅਤੇ ਸਾਡੀ ਆਉਣ ਵਾਲੀ ਪੀੜੀ ਇੱਕ ਚੰਗਾ ਸਮਾਜ ਬਣਾ ਸਕੇ।
ਇਸ ਮੌਕੇ ਤੇ ਸੁਰਿੰਦਰ ਕੁਮਾਰ ਨੇ ਕਿਹਾ ਕਿ ਆਪਾਂ ਆਪਣੇ ਘਰਾਂ ਦੇ ਆਲੇ ਦੁਆਲੇ ਸਫਾਈ ਰੱਖੀਏ ਅਤੇ ਕਦੀ ਵੀ ਕੂੜਾ ਖਾਲੀ ਪਲਾਟਾਂ ਦੇ ਵਿੱਚ ਜਾਂ ਸੜਕ ਦੇ ਦੂਸਰੇ ਕਿਨਾਰੇ ਨਾ ਸੁੱਟੀਏ ਅਤੇ ਆਪਣੇ ਆਸ-ਪਾਸ ਪੂਰੀ ਤਰ੍ਹਾਂ ਸਾਫ਼ ਸਫਾਈ ਰੱਖੀਏ , ਇਸ ਨਾਲ ਸਾਡੀ ਸਿਹਤ ਤੇ ਵੀ ਅੱਛਾ ਅਸਰ ਪੈਂਦਾ ਹੈ ਤੇ ਸਾਡਾ ਜੀਵਨ ਵੀ ਖੁਸ਼ਹਾਲ ਰਹਿੰਦਾ ਹੈ ਇਸ ਮੀਟਿੰਗ ਵਿੱਚ ਡਾਕਟਰ ਐਚ.ਐਸ.ਬਾਵਾ ਚੇਅਰਮੈਨ, ਸੁਰਿੰਦਰ ਕੁਮਾਰ ਪ੍ਰਧਾਨ, ਅਵਤਾਰ ਸਿੰਘ ਸਾਬਕਾ ਐਮ ਸੀ, ਜਸਪ੍ਰੀਤ ਸਿੰਘ, ਮੱਖਣ ਸਿੰਘ ਖਜਾਨਚੀ,ਅਮਰ ਤੇਜ ਸਿੰਘ ,ਸੁਖਦੇਵ ਸਿੰਘ ਇਸਪੈਕਟਰ ,ਰਵਿੰਦਰ ਸਿੰਘ ਸੂਬੇਦਾਰ, ਸਵਰਨ ਸਿੰਘ, ਰਵਿੰਦਰ ਪਾਲ ਸਿੰਘ ,ਅਵਤਾਰ ਸਿੰਘ, ਕੈਪਟਨ ਗੁਰਮੀਤ ਸਿੰਘ, ਜਰਨੈਲ ਸਿੰਘ, ਮੰਗਲ ਸਿੰਘ, ਕੈਪਟਨ ਲਾਲ ਸਿੰਘ, ਰਜਿੰਦਰ ਸਿੰਘ, ਡਾ. ਸੈਮ , ਮਨੀਸ਼ ਕੁਮਾਰ, ਬਲਜੀਤ ਕਾਂਜਲੀ, ਰਮਨ ਕੁਮਾਰ, ਸੂਬੇਦਾਰ ਸੁੱਚਾ ਸਿੰਘ, ਸੁਖਜਿੰਦਰ ਸਿੰਘ ਸੁੱਚਾ, ਮਾਸਟਰ ਪਰਮਜੀਤ ਸਿੰਘ, ਬਲਜਿੰਦਰ ਸਿੰਘ , ਮਾਸਟਰ ਕੁਲਵਿੰਦਰ ਸਿੰਘ, ਮੰਗਾ,ਮੰਨਾ, ਹਜਾਰਾ ਸਿੰਘ, ਮੁਨੀਸ਼ ਸਿੰਘ, ਸਰਤਾਜ, ਗੁਰਦਿੱਤ ਸਿੰਘ , ਮਨਸੀਰਤ ਕੌਰ, ਅਰਸ਼ਵਿੰਦਰ ਸਿੰਘ, ਹਰਜੋਤ ਸਿੰਘ , ਲਕਸ਼ਦੀਪ ਸਿੰਘ, ਅਤੇ ਹੋਰ ਸਾਥੀਆਂ ਨੇ ਭਾਗ ਲਿਆ। ਅਖੀਰ ਵਿੱਚ ਚੇਅਰਮੈਨ ਡਾ. ਐਚ. ਐਸ. ਬਾਵਾ ਵਲੋਂ ਮੀਟਿੰਗ ਵਿੱਚ ਸ਼ਾਮਿਲ ਸਾਥੀਆਂ ਧੰਨਵਾਦ ਕੀਤਾ ਗਿਆ।

