ਕਪੂਰਥਲਾ(ਗੌਰਵ ਮੜੀਆ )ਮਿਸ਼ਨ 2024 ਤਹਿਤ 400 ਲੋਕ ਸਭਾ ਸੀਟਾਂ ਦੇ ਟੀਚੇ ਨੂੰ ਹਾਸਲ ਕਰਨ ਲਈ ਭਾਜਪਾ ਦੇ ਰਣਨੀਤੀਕਾਰਾਂ ਨੇ ਮਾਈਕ੍ਰੋ ਲੇਬਲ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।ਭਾਜਪਾ ਵੱਲੋਂ ਹੁਣ ਲਾਭਪਾਤਰੀ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ।ਇਸ ਲਾਭਪਾਤਰੀ ਸੰਪਰਕ ਮੁਹਿੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ।ਇਸ ਸਬੰਧੀ ਵੀਰਵਾਰ ਨੂੰ ਭਾਜਪਾ ਆਗੂਆਂ ਨੇ ਪਿੰਡ ਬੁੱਟਾ ਵਿਖੇ ਮੰਡਲ ਬੇਟ ਪ੍ਰਧਾਨ ਬਲਵੰਤ ਸਿੰਘ ਬੂਟਾ ਦੇ ਗ੍ਰਹਿ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਮੀਟਿੰਗ ਕੀਤੀ ਅਤੇ ਵਰਕਰਾਂ ਨੂੰ ਲਾਭਪਾਤਰੀਆਂ ਨਾਲ ਰਾਬਤਾ ਕਾਇਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਕਿਹਾ ਕਿ ਵਰਕਰ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਦੇ ਮਨਾਂ ਵਿੱਚ ਇਨ੍ਹਾਂ ਸਕੀਮਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨਗੇ।
ਉਹ ਦੱਸਣਗੇ ਕਿ ਨਰਿੰਦਰ ਮੋਦੀ ਸਰਕਾਰ ਨੇ ਜੋ ਸਕੀਮਾਂ ਚਲਾਈਆਂ ਚਲਾਇਆ ਹਨ ਉਹ ਸਿੱਧੇ ਤੌਰ ਤੇ ਲੋੜਵੰਦ ਲੋਕਾਂ ਤੱਕ ਪਹੁੰਚੀਆਂ ਹਨ।ਕੇਂਦਰ ਸਰਕਾਰ ਨੇ ਲੋਕ ਹਿੱਤ ਵਿੱਚ ਸਕੀਮਾਂ ਨੂੰ ਜਮੀਨੀ ਪੱਧਰ ਤੇ ਉਤਾਰ ਕੇ ਜਨਤਾ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਹੈ।ਖੋਜੇਵਾਲ ਨੇ ਕਿਹਾ ਕਿ ਵਰਕਰ ਘਰ-ਘਰ ਜਾ ਕੇ ਸਰਕਾਰੀ ਸਕੀਮਾਂ ਜਿਵੇਂ ਪ੍ਰਧਾਨ ਮੰਤਰੀ ਆਵਾਸ ਯੋਜਨਾ,ਸਵੱਛ ਭਾਰਤ ਅਭਿਆਨ,ਸਮਗਰ ਗ੍ਰਾਮ ਵਿਕਾਸ ਯੋਜਨਾ,ਕਿਸਾਨ ਨਿਧੀ ਯੋਜਨਾ, ਵਿਸ਼ਵਕਰਮਾ ਯੋਜਨਾ,ਆਯੁਸ਼ਮਾਨ ਯੋਜਨਾ ਅਤੇ ਹੋਰ ਕਈ ਸਕੀਮਾਂ ਦੇ ਲਾਭਪਾਤਰੀਆਂ ਬਾਰੇ ਫੀਡਬੈਕ ਲੈਣਗੇ।ਸਰਕਾਰ ਦੀਆਂ ਸਕੀਮਾਂ ਤੋਂ ਪਿੰਡ ਵਾਸੀ ਲਾਭ ਲੈ ਰਹੇ ਹਨ ਜਾਂ ਨਹੀਂ,ਇਸ ਬਾਰੇ ਜਾਣਕਾਰੀ ਇਕੱਤਰ ਕਰਾਂਗੇ।ਉਨ੍ਹਾਂ ਕਿਹਾ ਕਿ ਲੋਕ ਭਲਾਈ ਸਕੀਮਾਂ ਦਾ ਲਾਭ ਬੂਥ ਪੱਧਰ ਤੇ ਆਮ ਲੋਕਾਂ ਤੱਕ ਪਹੁੰਚਾਇਆ ਜਾਵੇ।
ਇਸ ਮੌਕੇ ਕੁਝ ਹੋਰ ਮੁੱਖ ਮੁੱਦਿਆਂ ਤੇ ਵੀ ਚਰਚਾ ਕੀਤੀ ਗਈ।ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਸਬਦਾ ਸਾਥ,ਸਬਦਾ ਵਿਕਾਸ,ਸਬਦਾ ਵਿਸ਼ਵਾਸ ਦੇ ਆਧਾਰ ਤੇ ਸਰਕਾਰੀ ਸਕੀਮਾਂ ਨੂੰ ਲੋਕਾਂ ਤੱਕ ਲੈ ਕੇ ਜਾਂਦੀ ਹੈ,ਜਦੋਂ ਸਾਰਿਆਂ ਦੇ ਯਤਨ ਰਾਸ਼ਟਰ ਦੇ ਵਿਕਾਸ ਦੀ ਸ਼ਕਤੀ ਬਣਦੇ ਹਨ ਤਾਂ ਅਸੀਂ ਮਜਬੂਤ ਤੇ ਸੰਮਲਿਤ ਸਮਾਜ ਦੇ ਨਿਰਮਾਣ ਦੇ ਵੱਲ ਵਧਦੇ ਹਾਂ।ਇਸ ਮੌਕੇ ਭਾਜਪਾ ਜਿਲ੍ਹਾ ਜਰਨਲ ਸਕੱਤਰ ਕਪੂਰ ਚੰਦ ਥਾਪਰ,ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਬਲਵਿੰਦਰ ਸਿੰਘ ਰਾਇਆਵਾਲਜਿਲਾ ਸਕਤਰ,ਵਿੱਕੀ ਗੁਜਰਾਲ ਪੰਜਾਬ ਕੋ ਕਨਵੀਨਰ ਆਈ ਟੀ ਸੈਲ ,ਅਰੁਣ ਸਿੰਘ ੳਉਪ ਪਰਧਾਨ ਜਿਲਾ ਕਿਸਨ ਮੋਰਚਾ, ਬਲਵੰਤ ਸਿੰਘ ਬੂਟਾ ਸਰਕਲ ਪਰਧਾਨ ਬੇਟ ਮੰਡਲ,ਭੁਪਿੰਦਰ ਸਿੰਘ,ਗੁਰਜੀਤ ਸਿੰਘ,ਸੁਰਜੀਤ ਸਿੰਘ,ਗੁਰਦੇਵ ਸਿੰਘ,ਰਣਜੀਤ ਸਿੰਘ ਮਾਹਲਾ,ਜਸਵੀਰ ਸਿੰਘ,ਸਰਵਨ ਤਸਕੀਨ, ਗੁਰਬਚਨ ਸਿੰਘ ਦਬੁਰਜੀ,ਬਲਵਿੰਦਰ ਸਿੰਘ ਠੀਕਰੀਵਾਲ, ਆਦਿ ਹਾਜ਼ਰ ਸਨ।

