ਕਪੂਰਥਲਾ 20 ਅਪ੍ਰੈਲ (ਗੌਰਵ ਮੜੀਆ) ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਅੱਜ 20 ਅਪ੍ਰੈਲ 2025 ਦਿਨ ਐਤਵਾਰ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੇ ਮੁਰਦਿਆਂ ਵਿੱਚੋ ਜੀ ਉੱਠਣ ਦਾ ਦਿਨ ਬੜੀ ਹੀ ਸ਼ਰਧਾ ਭਾਵਨਾ ਨਾਲ ਹਜ਼ਾਰਾਂ ਹੀ ਸੰਗਤਾਂ ਨੇ ਮਨਾਇਆ I ਪੰਜਾਬ ਭਰ ਚੋ ਸੰਗਤਾਂ ਬੜੇ ਹੀ ਉਤਸ਼ਾਹ ਨਾਲ ਖੋਜੇਵਾਲਾ ਦੀ ਧਰਤੀ ਤੇ ਪਹੁੰਚੀਆਂI ਮੁੱਖ ਪਾਸਟਰ ਦਿਓਲ ਜੀ ਨੇ ਸਭ ਸੰਗਤਾਂ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੇ ਮੁਰਦਿਆਂ ਵਿੱਚੋਂ ਜ਼ਿੰਦਾ ਹੋ ਜਾਣ ਦੀ ਵਧਾਈ ਦਿੱਤੀ ਅਤੇ ਉਪਰੰਤ ਭਾਈ ਮੱਤੀ ਜੀ ਦੁਆਰਾ ਲਿਖੀਆਂ ਗਈਆਂ ਲਿਖਤਾਂ ਨੂੰ ਬੜੇ ਹੀ ਵਿਸਥਾਰ ਨਾਲ ਸੰਗਤਾਂ ਵਿੱਚ ਪਵਿੱਤਰ ਬਾਣੀ ਨੂੰ ਸੰਚਾਰ ਕੀਤਾ I
ਉਹਨਾਂ ਦੱਸਿਆ ਕਿ ਪਵਿੱਤਰ ਬਾਈਬਲ ਅਨੁਸਾਰ ਮਸੀਹ ਯਿਸ਼ੂ ਜੀ ਨੇ ਸੰਸਾਰ ਦੇ ਸਾਰੇ ਪਾਪਾਂ ਨੂੰ ਆਪਣੇ ਉੱਤੇ ਲੈ ਲਿਆ ਤਾਂ ਕਿ ਅਸੀਂ ਨਜ਼ਾਤ ਪ੍ਰਾਪਤ ਕਰੀਏ I ਇਤਿਹਾਸ ਦੇ ਪੰਨੇ ਇਹ ਸਬੂਤ ਪੇਸ਼ ਕਰਦੇ ਹਨ ਕਿ ਸੱਚ-ਮੁੱਚ ਪ੍ਰਮੇਸ਼ਵਰ ਦੇ ਪੁੱਤਰ ਸਾਡੇ ਮੁਕਤੀ ਦਾਤਾ ਨੇ ਮੁਰਦਿਆਂ ਵਿੱਚੋ ਜਿੰਦਾ ਹੋ ਕੇ ਸਾਡੀ ਮੁਕਤੀ ਦੇ ਰਸਤੇ ਨੂੰ ਖੋਲਿਆ ਹੈ I ਪ੍ਰਭੂ ਯਿਸ਼ੂ ਮਸੀਹ ਜੀ ਨੇ ਜੋ ਸਾਰੇ ਸੰਸਾਰ ਲਈ ਮੁਕਤੀ ਦਾ ਦਰਵਾਜਾ ਖੋਲਿਆ, ਉਸ ਸਬੰਧ ਵਿੱਚ 21 ਦਿਨਾਂ ਦੇ ਪ੍ਰੋਗਰਾਮ ਈਸਟਰ ਦੀ ਇਬਾਦਤ ਨਾਲ ਸਮਾਪਤ ਹੋ ਗਏ I ਇਸ ਮੌਕੇ ਪਾਸਟਰ ਗੁਰਸ਼ਰਨ ਜੀ ਦੁਆਰਾ ਦੇਸ਼ ਦੀ ਸਲਾਮਤੀ ਲਈ ਪ੍ਰਾਰਥਨਾ ਵੀ ਕੀਤੀ ਗਈ I
ਇਸ ਮੌਕੇ ਤੇ ਭਜਨ ਮੰਡਲੀਆਂ ਨੇ ਸ਼ਬਦਾਂ ਦਾ ਗਾਇਨ ਕੀਤਾ | ਸਮੂਹ ਸੰਗਤਾਂ ਲਈ ਲੰਗਰਾਂ ਦੇ ਖਾਸ ਪ੍ਰਬੰਧ ਸਨI ਆਏ ਹੋਏ ਦੁਖੀਆ ਬਿਮਾਰਾਂ ਲਈ ਪਾਸਟਰ ਦਿਓਲ ਜੀ ਦੁਆਰਾ ਅਰਦਾਸ ਕੀਤੀ ਗਈ I ਇਸ ਮੌਕੇ ਦ ਓਪਨ ਡੋਰ ਚਰਚ ਖੋਜੇਵਾਲਾ ਦੀ ਸਾਰੀ ਪ੍ਰਬੰਧਕੀ ਕਮੇਟੀ ਨੇ ਸੰਗਤਾਂ ਦਾ ਨਿੱਘਾ ਸਵਾਗਤ ਕੀਤਾI ਇਸ ਮੌਕੇ ਪਾਸਟਰ ਅਗਸਟਿਨ, ਪਾਸਟਰ ਸੰਦੀਪ, ਪ੍ਰਧਾਨ ਜੈ ਰਾਮ ਬੰਧਨ, ਕੁਲਦੀਪ ਸਿੰਘ ਸੰਧਾਵਾਲੀਆ ਪੀ.ਸੀ.ਪੀ.ਸੀ, ਮੁੱਖ ਸੇਵਾਦਾਰ ਸੁੱਚਾ ਮਸੀਹ,
ਮਥੁਰਾ ਦਾਸ, ਸੰਜੀਵ ਕੁਮਾਰ, ਬਲਵਿੰਦਰ ਬਿੱਟੂ, ਬ੍ਰਦਰ ਪਾਰਸ, ਮਾਂਗੀ ਰਾਮ, ਰਾਜੇਸ਼ ਕੰਬੋਜ, ਸੋਢੀ ਰਾਮ, ਸਰਬਜੀਤ ਸਿੰਘ, ਨਰਿੰਦਰ ਠਾਕੁਰ, ਸਤਪਾਲ, ਸੁਰਿੰਦਰ ਗਰੀਹ, ਡੇਵਿਡ ਮਸੀਹ, ਬ੍ਰਦਰ ਇੰਮਾਨੁਏਲ ਮਸੀਹ, ਬ੍ਰਦਰ ਅਬਰਾਹਮ, ਬ੍ਰਦਰ ਯੂਸਫ ਮਸੀਹ, ਰਜਿੰਦਰ ਕੁਮਾਰ, ਸਿਸਟਰ ਊਸ਼ਾ ਰਾਣੀ, ਸਿਸਟਰ ਸੋਨੀਆ, ਸਿਸਟਰ ਕੰਵਲਜੀਤ, ਸਿਸਟਰ ਜਸਵਿੰਦਰ, ਸਿਸਟਰ ਆਸ਼ਾ, ਸਿਸਟਰ ਮਨਜੀਤ ਆਦਿ ਸ਼ਾਮਿਲ ਸਨI ਇਸ ਮੌਕੇ ਇਲਾਕੇ ਦੀਆਂ ਕਈ ਉੱਘੀਆਂ ਸ਼ਖਸ਼ੀਅਤਾਂ ਨੇ ਵੀ ਹਾਜ਼ਰੀ ਭਰੀ

