ਮਾਮਲਾ ਦਸੂਹਾ ਦੀ ਬਜ਼ੁਰਗ ਮਾਤਾ ਦੀ ਇੱਕ ਏਕੜ ਜ਼ਮੀਨ ਤੇ ਆਪ ਵਿਧਾਇਕ ਵੱਲੋ ਕਬਜ਼ਾ ਕਰਨ ਦਾ ।
ਜਲੰਧਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਅਤੇ ਜਿਲਾ ਜਲੰਧਰ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਵਿੱਚ ਮਲਸੀਆਂ ਟੀ ਪੁਆਇੰਟ ਤੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ ਗਿਆ ਅਤੇ ਜੰਮ ਕੇ ਨਾਅਰੇਬਾਜੀ ਕੀਤੀ ਗਈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੱਥੇਬੰਦੀ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਸੂਹਾ ਤੋਂ ਵਿਧਾਇਕ ਕਰਮਵੀਰ ਸਿੰਘ ਘੁੱਮਣ ਵੱਲੋ ਪਿੰਡ ਬੁੱਧੋ ਬਰਕਤ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਦੀ 80 ਸਾਲਾ ਬਜ਼ੁਰਗ ਮਾਤਾ ਰਾਜਿੰਦਰ ਕੋਰ ਜਿਸਦੇ ਦੋ ਪੁੱਤਰ ਕ੍ਰਮਵਾਰ 45 ਅਤੇ 47 ਸਾਲਾਂ ਦੇ ਹਨ ਅਤੇ ਦੋਨੋ ਹੀ ਅੱਖੋਂ ਅੱਨੇ ਅਤੇ ਅਪਾਹਜ ਹਨ। ਉਸ ਮਾਤਾ ਦੀ ਇੱਕ ਏਕੜ ਜ਼ਮੀਨ ਤੇ ਧੱਕੇ ਨਾਲ ਕਬਜ਼ਾ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਜੱਥੇਬੰਦੀ ਵੱਲੋ ਇਸਦੇ ਵਿਰੋਧ ਵਜੋ ਦਸੂਹਾ ਥਾਣਾ ਅੱਗੇ 17 ਤਰੀਕ ਤੋਂ ਧਰਨਾ ਦਿੱਤਾ ਜਾ ਰਿਹਾ ਹੈ
ਪ੍ਰਸ਼ਾਸਨ ਸੱਭ ਜਾਣਦੇ ਹੋਏ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ ਇਸ ਕਰਕੇ ਇਸ ਦੇ ਵਿਰੋਧ ਵਿੱਚ ਅੱਜ ਪੰਜਾਬ ਪੱਧਰ ਤੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ ਅਤੇ ਜੇਕਰ ਬਜ਼ੁਰਗ ਮਾਤਾ ਨੂੰ ਇਸਾਫ ਨਾ ਦਿੱਤਾ ਗਿਆ। ਤਾਂ ਇਸ ਘੋਲ ਨੂੰ ਜਾਰੀ ਰੱਖਦੇ ਹੋਏ ਇਸਨੂੰ ਪੰਜਾਬ ਪੱਧਰ ਦੇ ਸੰਘਰਸ਼ ਦਾ ਰੂਪ ਦਿੱਤਾ ਜਾਵੇਗਾ।ਉਹਨਾਂ ਅੱਗੇ ਕਿਹਾ ਕਿ ਜਿਹੜਾ ਸਰਕਾਰ ਨੇ ਕਣਕ ਸਮੇਤ ਹੋਰ ਹਾੜੀ ਦੀਆਂ ਫਸਲਾਂ ਤੇ ਨਿਗੁਣਾਂ ਵਾਧਾ ਕੀਤਾ ਹੈ ਉਹ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਘਟੀਆ ਮਜ਼ਾਕ ਹੈ ਉਹਨਾਂ ਕਿਹਾ ਕਿ ਸਾਨੂੰ ਫਸਲਾ ਦੇ ਰੇਟ ਡਾ.ਸਵਾਮੀਨਾਥਨ ਦੀ ਰਿਪੋਰਟ ਦੇ ਅਧਾਰ ਤੇ ਦਿੱਤੇ ਜਾਣ ਅਤੇ ਕਣਕ ਦਾ ਰੇਟ ਘੱਟ ਤੋਂ ਘੱਟ 3300 ਰੂਃ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਦਿੱਤਾ ਜਾਵੇ ।ਉਹਨਾਂ ਸਰਕਾਰ ਨੂੰ ਸੁਆਲ ਕਰਦਿਆਂ ਕਿਹਾ ਕਿ ਅੱਜ ਹਰ ਪਾਸੇ ਗਰੀਬ ਨਾਲ ਧੱਕਾ ਹੋ ਰਿਹਾ ਹੈ ,ਵਿਧਾਇਕ ਗਰੀਬਾਂ ਦੀ ਲੁੱਟ ਕਰ ਰਹੇ ਹਨ,ਕਿਸਾਨਾਂ ਮਜ਼ਦੂਰਾਂ ਤੇ ਝੂਠੇ ਪਰਚੇ ਕੀਤੇ ਜਾ ਰਹੇ ਹਨ,ਸਹੂਲਤਾਂ ਦੇ ਨਾ ਤੇ ਗਰੀਬਾਂ ਨਾ ਮਜ਼ਾਕ ਕੀਤਾ ਜਾ ਰਿਹਾ ਹੈ,ਪੱਕੀਆਂ ਫਸਲਾਂ ਨੂੰ ਦਰਿਆ ਵਿੱਚ ਅਚਾਨਕ ਪਾਣੀ ਛੱਡ ਕੇ ਬਰਬਾਦ ਕੀਤਾ ਜਾ ਰਿਹਾ ਹੈ
,ਕਿਸਾਨ ਮਜ਼ਦੂਰ ਧਰਨੇ ਲਾਉਣ ਲਈ ਮਜਬੂਰ ਹਨ ਕੀ ਇਹੀ ਉਹ ਬਦਲਾਓ ਹੈ ਜੋ ਆਪ ਸਰਕਾਰ ਲੇ ਕੇ ਆਉਣ ਦਾ ਵਾਧਾ ਕਰ ਰਹੀ ਸੀ ।ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਆਪਣੀ ਚਾਲ ਨਾ ਬਦਲੀ ਤਾਂ ਅਸੀਂ ਵੱਢੇ ਸੰਘਰਸ਼ ਵਿੱਢਾਂਗੇ ਜਿਸਦੀ ਜ਼ਿੰਮੇਵਾਰ ਸਰਕਾਰ ਖੁਦ ਹੋਵੇਗੀ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਲੋਹੀਆਂ ਜ਼ੋਨ ਪ੍ਰਧਾਨ ਸਤਨਾਮ ਸਿੰਘ ਰਾਈਵਾਲ ,ਸੰਦੀਪ ਕੁਮਾਰ ਜ਼ੋਨ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ ,ਜਿਲਾ ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ,ਕੁਲਦੀਪ ਰਾਏ ਤਲਵੰਡੀ ਸੰਘੇੜਾ,ਕਿਸ਼ਨ ਦੇਵ ਮਿਆਣੀ,ਮਹਿੰਦਰ ਕੋਟਲੀ ,ਮੇਜਰ ਸਿੰਘ ਜਾਫਰਵਾਲ,ਸੁਰਿੰਦਰ ਸਿੰਘ ਇਨੋਵਾਲ,ਸੁਖਵਿੰਦਰ ਸਿੰਘ ਨਵਾਂ ਪਿੰਡ ਅਕਾਲੀਆਂ ,ਅਮਰਜੀਤ ਸਿੰਘ ਪੂਨੀਆਂ ,ਜਸਵਿੰਦਰ ਸਿੰਘ ਗੱਟੀ ਰਾਏਪੁਰ,ਅਤੇ ਨੰਗਲ ਅੰਬੀਆਂ ਅਤੇ ਰਾਜੇਵਾਲ ਅਤੇ ਹੋਰ ਵੀ ਬਹੁਤ ਸਾਰੇ ਕਿਸਾਨ ਆਗੂ ਮੋਜੂਦ ਸਨ।

