ਲੋੜਵੰਦ ਮਰੀਜ਼ਾਂ ਦੇ ਪਿੱਤੇ ਦਾ ਆਪਰੇਸ਼ਨ ਕਰਵਾਉਣਾ, ਗਰੀਬ ਪਰਿਵਾਰ ਦੇ ਬਣਨ ਵਾਲੇ ਘਰ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰਨੀ, ਢੁੱਕਵੀਂ ਜਗਾ ਤੇ ਵਾਟਰ ਕੂਲਰ ਲਗਵਾਉਣ ਦਾ ਪ੍ਰਬੰਧ ਕਰਨਾ
ਸਾਡੀ ਪਹਿਲ ਦੇ ਅਧਾਰ ਤੇ ਕਰਵਾਉਣ ਵਾਲੇ ਕੰਮ ਹੋਣਗੇ -ਪ੍ਰਧਾਨ ਐਲੀ ਸੁਖਵਿੰਦਰ ਸਿੰਘ ਜਿੰਮੀ
ਕਪੂਰਥਲਾ (ਗੌਰਵ ਮੜੀਆ )ਅਲਾਇੰਸ ਕਲੱਬ ਕਪੂਰਥਲਾ ਵੱਲੋਂ ਸਾਲ 2024-25 ਦੀ ਪਹਿਲੀ ਮੀਟਿੰਗ ਮਿਤੀ 22 ਅਪ੍ਰੈਲ 2024 ਨੂੰ ਪ੍ਰਧਾਨ ਐਲੀ ਸੁਖਵਿੰਦਰ ਸਿੰਘ ਜਿੰਮੀ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ।ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਐਲੀ ਪਵਨਜੀਤ ਸਿੰਘ ਵਾਲੀਆ, ਡਿਸਟਰਿਕ ਗਵਰਨਰ ਹਾਜ਼ਰ ਹੋਏ। ਐਲੀ ਮਹਿੰਦਰ ਕੁਮਾਰ ਸ਼ਰਮਾ, ਐਲੀ ਮਨਦੀਪ ਸਿੰਘ, ਐਲੀ ਸੰਦੀਪ ਅਟਵਾਲ, ਐਲੀ ਜਸਰਮਨਦੀਪ ਸਿੰਘ, ਐਲੀ ਪ੍ਰੀਤਪਾਲ ਸਿੰਘ, ਐਲੀ ਰਾਜਪਾਲ ਐਰੀ, ਐਲੀ ਹਰਮਨਦੀਪ ਸਿੰਘ ਸਹਿਗਲ, ਐਲੀ ਅਤੁਲ ਖੰਨਾ ਅਤੇ ਐਲੀ ਹਰਪ੍ਰੀਤ ਸਿੰਘ ਹੈਪੀ ਨੇ ਵਿਸ਼ੇਸ਼ ਤੌਰ ਤੇ ਇਸ ਮੀਟਿੰਗ ਵਿੱਚ ਭਾਗ ਲਿਆ।
ਪ੍ਰਧਾਨ ਐਲੀ ਸੁਖਵਿੰਦਰ ਸਿੰਘ ਜਿੰਮੀ ਵੱਲੋਂ ਆਏ ਹੋਏ ਸਾਰੇ ਮੈਂਬਰਾਂ ਨੂੰ ਜੀ ਆਇਆ ਕਹਿਣ ਉਪਰੰਤ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ। ਐਲੀ ਜਸਰਮਨਦੀਪ ਸਿੰਘ ਜਨਰਲ ਸਕੱਤਰ ਵੱਲੋਂ ਮੀਟਿੰਗ ਵਿੱਚ ਹਾਜ਼ਰ ਸਮੂਹ ਮੈਂਬਰਾਂ ਨੂੰ ਮੀਟਿੰਗ ਦੇ ਏਜੰਡੇ ਬਾਰੇ ਜਾਣੂ ਕਰਵਾਇਆ। ਮੀਟਿੰਗ ਵਿੱਚ ਹਾਜ਼ਰ ਸਮੂਹ ਮੈਂਬਰਾਂ ਵੱਲੋਂ ਪ੍ਰੋਜੈਕਟ/ ਲੋਕ ਸੇਵਾ ਹਿਤ ਜਲਦ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਸਥਾਰ ਵਿੱਚ ਵਿਚਾਰ-ਵਟਾਂਦਰਾ ਸਾਂਝਾ ਕੀਤਾ। ਮੀਟਿੰਗ ਵਿੱਚ ਹਾਜ਼ਰ ਸਮੂਹ ਮੈਂਬਰਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੀਤੇ ਜਾਣ ਵਾਲੇ ਪ੍ਰੋਜੈਕਟ ਜਿਵੇਂ ਕਿ ਲੋੜਵੰਦ ਮਰੀਜ਼ ਦੇ ਪਿੱਤੇ ਦਾ ਆਪਰੇਸ਼ਨ ਕਰਵਾਉਣਾ, ਗਰੀਬ ਪਰਿਵਾਰ ਦੇ ਬਣਨ ਵਾਲੇ ਘਰ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰਨੀ, ਢੁੱਕਵੀਂ ਜਗਾ ਤੇ ਵਾਟਰ ਕੂਲਰ ਲਗਵਾਉਣ ਦਾ ਪ੍ਰਬੰਧ ਕਰਨਾ ਕੰਮਾਂ ਸਬੰਧੀ ਆਪਣੀ ਸਹਿਮਤੀ ਦਿੱਤੀ।
ਮੀਟਿੰਗ ਵਿੱਚ ਸਮੂਹ ਮੈਂਬਰਾਂ ਵੱਲੋਂ ਸਾਲ 2024-25 ਲਈ ਆਪਣਾ ਬਣਦਾ ਫੰਡ ਕਲੱਬ ਨੂੰ ਜਮਾ ਕਰਵਾਇਆ। ਐਲੀ ਮਨਦੀਪ ਸਿੰਘ ਵੱਲੋਂ ਕਲੱਬ ਦੀ ਮੀਟਿੰਗ ਵਿਚ ਸ਼ਾਮਿਲ ਹੋਏ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮੀਟਿੰਗ ਦੇ ਅੰਤ ਵਿੱਚ ਐਲੀ ਪਵਨਜੀਤ ਸਿੰਘ ਵਾਲੀਆ ਡਿਸਟ੍ਰਿਕਟ ਗਵਰਨਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਅਲਾਇੰਸ ਕਲੱਬ ਕਪੂਰਥਲਾ ਕਿੰਗਸ ਵੱਲੋਂ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦੀ ਪੁਰਜੋਰ ਸ਼ਲਾਘਾ ਕੀਤੀ ਅਤੇ ਉਹਨਾਂ ਵੱਲੋਂ ਵਿਸ਼ਵਾਸ ਦਵਾਇਆ ਕਿ ਜਿੱਥੇ ਕਿਤੇ ਵੀ ਬਤੌਰ ਡਿਸਟਰਿਕ ਗਵਰਨਰ ਉਹਨਾਂ ਦੀ ਕਲੱਬ ਨੂੰ ਲੋੜ ਹੋਵੇਗੀ ਤਾਂ ਉਹ ਉਚੇਚੇ ਤੌਰ ਤੇ ਜਰੂਰ ਹਾਜ਼ਰ ਰਹਿਣਗੇ।

