ਪੰਜਾਬ ਅੰਦਰ ਮਸੀਹ ਲੋਕਾਂ ਤੇ ਹਰ ਦਿਨ ਹੋ ਰਹੇ ਅਤਿਆਚਾਰ ਦੇ ਵਿਸ਼ੇ ਨੂੰ ਲੈਕੇ ਵਿਚਾਰ ਵਟਾਂਦਰਾ ਕੀਤਾ ਗਿਆ
ਕਪੂਰਥਲਾ (ਗੌਰਵ ਮੜੀਆ ) : ਪੰਤੇਕੋਸਟਲ ਕ੍ਰਿਸਚੀਅਨ ਪ੍ਰਬੰਧਕ ਐਪੀਸਕੋਪਲ ਕੋਂਸਲ ਦੀ ਇੱਕ ਅਹਿਮ ਮੀਟਿੰਗ ਦ ਓਪਨ ਡੋਰ ਚਰਚ ਖੋਜੇਵਾਲਾ ਦੇ ਹੈਡ ਆਫਿਸ ਵਿਚ ਹੋਈ ਜਿੱਥੇ ਪੀ.ਸੀ.ਪੀ.ਈ.ਸੀ ਦੇ ਸਾਰੇ ਮੁੱਖ ਓਹਦੇ ਦਾਰਾ ਨੇ ਇਸ ਮੀਟਿੰਗ ਵਿੱਚ ਆਪਣੀ ਆਪਣੀ ਹਾਜਰੀ ਭਰੀ ਜਿੱਥੇ ਪੰਜਾਬ ਦੇ ਅਹਿਮ ਮੁਦਿਆਂ ਤੇ ਵਿਚਾਰਾਂ ਹੋਈਆਂ ਪੰਜਾਬ ਅੰਦਰ ਮਸੀਹ ਲੋਕਾਂ ਤੇ ਹਰ ਦਿਨ ਹੋ ਰਹੇ ਅਤਿਆਚਾਰ ਦੇ ਵਿਸ਼ੇ ਨੂੰ ਲੈਕੇ ਵਿਚਾਰ ਵਟਾਂਦਰਾ ਕੀਤਾ ਗਿਆ
ਉੱਥੇ ਹੀ ਪੰਤੇਕੋਸਟਲ ਕ੍ਰਿਸਚੀਅਨ ਪ੍ਰਬੰਧਕ ਐਪੀਸਕੋਪਲ ਕੋਂਸਲ ਵਲੋਂ ਧਾਰਮਿਕ ਗਤੀਵਿਧੀਆਂ ਨੂੰ ਚੰਗੇ ਢੰਗ ਦੇ ਨਾਲ ਕਾਇਮ ਕਰਨ ਵਾਸਤੇ ਇਕ ਬਹੁਤ ਹੀ ਅਹਿਮ ਅਤੇ ਯੋਗ ਕਦਮ ਉਠਾਉਂਦਿਆਂ ਹੋਇਆਂ ਸਤਿਕਾਰ ਯੋਗ ਬਿਸ਼ਪ ਸੈਮੁਅਲ ਸੋਨੀ ਜੀ ਨੂੰ ਪੰਤੇਕੋਸਟਲ ਕ੍ਰਿਸਚੀਅਨ ਪ੍ਰਬੰਧਕ ਐਪੀਸਕੋਪਲ ਕੋਂਸਲ ਵਲੋਂ ਇਸ ਮੁਮੈਂਟ ਲਈ ਨਿਯੁਕਤ ਕੀਤਾ ਗਿਆ ਇਸਦੇ ਬਾਅਦ ਜਲਦ ਹੀ ਪੰਤੇਕੋਸਟਲ ਜਮਾਤ ਦੇ ਬਿਸ਼ਪ ਸਾਹਿਬਾਨਾਂ ਦਾ ਇਕ ਬੋਰਡ ਕਾਇਮ ਕੀਤਾ ਜਾਵੇਗਾ ਪੂਰੇ ਭਾਰਤ ਦੇ ਬਿਸ਼ਪ ਸਾਹਿਬਾਨਾਂ ਦਾ ਇਕ ਪੈਨਲ ਤਿਆਰ ਕੀਤਾ ਜਾਵੇਗਾ ਜਿੱਥੇ ਪੰਤੇਕੋਸਟਲ ਮਸੀਹ ਲੋਕਾਂ ਦੇ ਮਸਲਿਆਂ ਨੂੰ ਵਿਚਾਰਿਆ ਜਾ ਸਕੇ
ਇਸ ਮੌਕੇ ਚੇਅਰਮੈਨ ਚੀਫ ਪਾਸਟਰ ਹਰਪ੍ਰੀਤ ਦਿਓਲ ਪੀ.ਸੀ.ਪੀ.ਈ.ਸੀ ਕਪੂਰਥਲਾ, ਉਪ ਪ੍ਰਧਾਨ ਪਾਸਟਰ ਧਰਮਿੰਦਰ ਬਾਜਵਾ ਪੀ.ਸੀ.ਪੀ.ਈ.ਸੀ ਲੁਧਿਆਣਾ, ਜਰਨੈਲ ਸੈਕਟਰੀ ਪਾਸਟਰ ਲਖਵਿੰਦਰ ਮੱਟੂ ਪੀ.ਸੀ.ਪੀ.ਈ.ਸੀ ਹੋਸ਼ਿਆਰਪੂਰ, ਪੀ.ਆਰ .ਓ ਬਿਸ਼ਪ ਡੇਵਿਡ ਭਾਰਤੀ ਪੀ.ਸੀ.ਪੀ.ਈ.ਸੀ ਬਠਿੰਡਾ, ਮੁੱਖ ਸਲਾਹਕਾਰ ਪਾਸਟਰ ਸੁਸ਼ੀਲ ਖੁਰਾਣਾ ਪੀ.ਸੀ.ਪੀ.ਈ.ਸੀ ਬਠਿੰਡਾ, ਸਲਾਹਕਾਰ ਪਾਸਟਰ ਕੁਲਦੀਪ ਮੈਥਿਊ ਪੀ.ਸੀ.ਪੀ.ਈ.ਸੀ ਫਿਰੋਜ਼ਪੁਰ, ਸਲਾਹਕਾਰ ਪਾਸਟਰ ਦੀਪਕ ਮੈਥਿਊ ਪੀ.ਸੀ.ਪੀ.ਈ.ਸੀ ਅੰਮ੍ਰਿਤਸਰ, ਪਾਸਟਰ ਰਾਮਜੀਤ ਆਫਿਸ ਇੰਚਾਰਜ ਪੀ.ਸੀ.ਪੀ.ਈ.ਸੀ ਅੰਮ੍ਰਿਤਸਰ, ਸੀਨੀਅਰ ਪਾਸਟਰ ਜੇ.ਐਨ ਬਾਜਵਾ ਮੁੱਖ ਸਲਾਹਕਾਰ ਪੀ.ਸੀ.ਪੀ.ਈ.ਸੀ ਜਲੰਧਰ, ਪਾਸਟਰ ਕਰਨ, ਪ੍ਰਧਾਨ ਸੰਧਾਵਾਲੀਆ ਤਰਨਤਾਰਨ ਪੀ.ਸੀ.ਪੀ.ਈ.ਸੀ ,ਪਾਸਟਰ ਕਰਨ ਵਰਮਾ ਪੀ.ਸੀ.ਪੀ.ਈ.ਸੀ ਜਲੰਧਰ ਹਾਜ਼ਿਰ ਸਨ |

