ਕਪੂਰਥਲਾ (ਗੌਰਵ ਮੜੀਆ ) ਜੈ ਮਿਲਾਪ ਐਸੋਸੀਏਸ਼ਨ ਦਾ ਵਫਦ ਅੱਜ ਪੰਜਾਬ ਬੀਜੇਪੀ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਉਹਨਾਂ ਦੇ ਨਿਵਾਸ ਸਥਾਨ ਫਗਵਾੜਾ ਵਿਖੇ ਮਿਲਿਆ ਅਤੇ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਮੰਗ ਮੰਗ ਪੱਤਰ ਵਿੱਚ ਕਲੀਨੀਕਲ ਇਸਟੈਬਲਿਸ਼ਮੈਂਟ ਐਕਟ ਅਤੇ ਅਲਾਈਡ ਹੈਲਥ ਪ੍ਰੋਫੈਸ਼ਨਲ ਕੌਂਸਲ AHP ਵਿੱਚ ਅਮੈਂਡਮੈਂਟ ਕਰਨ ਸਬੰਧੀ ਜ਼ਿਕਰ ਕੀਤਾ ਗਿਆ। ਇਸ ਮੌਕੇ ਸਟੇਟ ਕੈਸ਼ੀਅਰ ਸਰਦਾਰ ਸੁਰਜੀਤ ਸਿੰਘ ਚੰਦੀ, ਜ਼ਿਲਾ ਕਪੂਰਥਲਾ ਦੇ ਜਿਲਾ ਪ੍ਰਧਾਨ ਅਮਨਜੋਤ ਸਿੰਘ ਵਾਲੀਆ, ਜਿਲਾ ਕਪੂਰਥਲਾ ਦੇ ਜਨਰਲ ਸੈਕਰੇਟਰੀ ਮਨੀਸ਼ ਕਾਲੀਆ ਅਤੇ ਜ਼ਿਲਾ ਜਲੰਧਰ ਦੇ ਪ੍ਰਧਾਨ ਸ਼੍ਰੀ ਸੋਨੂ ਰਤਨ ਜੀ ਮੌਜੂਦ ਸਨ

