ਕਪੂਰਥਲਾ (ਗੌਰਵ ਮੜੀਆ ) ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨਾਹਰ ਨੇ ਐਤਵਾਰ ਦੁਪਹਿਰ ਨੂੰ ਮੁਹੱਲਾ ਨਰੋਤਮ ਵਿਹਾਰ ਵਿਖੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਇਕੱਠੇ ਹੋਕੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਨਾਹਰ ਨੇ ਦਸਿਆ ਕਿ ਪਿੰਡ ਧਾਲੀਵਾਲ ਬੇਟ ਜਿਲਾ ਕਪੂਰਥਲਾ ਨਿਵਾਸੀ ਬੀਬੀ ਸੰਦੀਪ ਕੌਰ ਨਾਲ ਇੱਕ ਕਰਨ ਨਾਮ ਦੇ ਲੜਕੇ ਅਤੇ ਇਕ ਫਾਇਨੈਸ ਕੰਪਨੀ ਨੇ ਮਿਲੀਭੁਗਤ ਕਰਕੇ ਮਹਿਲਾ ਦੇ ਨਾਮ ਤੇ ਕਰਜ਼ਾ ਲੈਕੇ ਗੱਡੀ ਲੈ ਲੀ ਫਿਰ ਮਹਿਲਾ ਦਾ ਚੈਕ ਬਾਊਂਸ ਹੋਇਆ
ਤੇ ਮਹਿਲਾ ਨੂੰ ਇਹ ਸਾਰਾ ਗੜਬੜ ਘੋਟਾਲਾ ਸਮਝ ਆਇਆ ਉਕਤ ਦੋਸ਼ੀਆਂ ਨੇ ਮਹਿਲਾ ਨੂੰ ਨਾਜਾਇਜ਼ ਹੀ ਕਾਨੂੰਨੀ ਉਲਝਣਾਂ ਚ ਫਸਾਂ ਦਿੱਤਾ ਇਸ ਸਾਰੀ ਗਲਬਾਤ ਸੰਬੰਧੀ 26 ਮਾਰਚ ਨੂੰ ਐਸ ਐਸ ਪੀ ਦਫਤਰ ਵਿਖੇ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਜਲਦ ਦੋਸ਼ੀ ਫਾਇਨਾਂਸ ਕੰਪਨੀ ਦੇ ਦਫਤਰ ਬਾਹਰ ਧਰਨਾ ਦੇਕੇ ਦੋਸ਼ੀਆਂ ਤੇ ਪਰਚਾ ਕਰਵਾਇਆ ਜਾਵੇਗਾ ਤੇ ਬੀਬੀ ਸੰਦੀਪ ਕੌਰ ਨੂੰ ਇਨਸਾਫ ਦਿਵਾਇਆ ਜਾਵੇਗਾ

