ਕਪੂਰਥਲਾ( ਗੌਰਵ ਮੜੀਆ) ਭਾਰਤੀ ਜਨਤਾ ਪਾਰਟੀ ਕਪੂਰਥਲਾ ਦੇ ਸਰਕਲ-1 ਦੀ ਕਾਰਜਕਰਨੀ ਦੀ ਮੀਟਿੰਗ ਸਰਕਲ ਪ੍ਰਧਾਨ ਰਾਜਿੰਦਰ ਸਿੰਘ ਧੰਜਲ ਦੀ ਪ੍ਰਧਾਨਗੀ ਹੇਠ ਕੀਤੀ ਗਈ।ਜਿਸ ਵਿੱਚ ਜ਼ਿਲਾ ਜਨਰਲ ਸਕੱਤਰ ਐਡ ਪਿਊਸ਼ ਮਨਚੰਦਾ ਵਿਸ਼ੇਸ਼ ਤੌਰ ਤੇ ਸ਼ਾਲਮ ਹੋਏ, ਉਹਨਾਂ ਦੇ ਨਾਲ ਕਪੂਰ ਚੰਦ ਥਾਪਰ ਸਰਕਲ ਪ੍ਰਭਾਰੀ, ਜ਼ਿਲਾ ਅਹੁਦੇਦਾਰ ਸ੍ਰੀ ਅਸ਼ਵਨੀ ਤੁੱਲੀ ਜਿਲਾ ਸਕੱਤਰ ਅਮਰਦੀਪ ਵਿੱਕੀ ਗੁਜਰਾਲ ਜਿਲਾ ਸਕੱਤਰ, ਦਵਿੰਦਰ ਧੀਰ ਜਿਲਾ ਦਫਤਰ ਸਕੱਤਰ, ਵਿਵੇਕ ਸਿੰਘ ਬੈਂਸ ਸਨੀ ਜਿਲਾ ਪ੍ਰਧਾਨ ਭਾਜਪਾ ਯੁਵਾ ਮੋਰਚਾ ਖਾਸ ਤੌਰ ਤੇ ਹਾਜ਼ਰ ਹੋਏ।
ਇਸ ਮੀਟਿੰਗ ਵਿੱਚ ਭਾਰਤ ਦੀ ਭਾਜਪਾ ਦੀ ਮੋਦੀ ਸਰਕਾਰ ਦੇ “9 ਸਾਲ ਸੇਵਾ ਸੁਸਾਸ਼ਨ ਗਰੀਬ ਕਲਿਆਣ” ਪ੍ਰੋਗਰਾਂਮਾ ਬਾਰੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ। ਅਤੇ ਪਾਰਟੀ ਦੀ ਜਨ ਸੰਪਰਕ ਯੋਜਨਾ ਨੂੰ ਜਨ ਜਨ ਘਰ ਘਰ ਤੱਕ ਪਹੁਚਾਉਣ ਦੀ ਵਿਉਂਤਬੰਦੀ ਸਾਂਝੀ ਕੀਤੀ ਗਈ।
ਇਸ ਮੀਟਿੰਗ ਵਿੱਚ ਸਕਰਲ ਅਹੁਦੇਦਾਰ ਜਿਨ੍ਹਾਂ ਵਿੱਚ ਖਾਸ ਤੌਰ ਤੇ ਕਮਲ ਪ੍ਰਭਾਕਰ, ਨਰੇਸ਼ ਮਹਾਜਨ ਦੋਨੋਂ ਸਰਕਲ ਜਨਰਲ ਸਕੱਤਰ, ਅਸ਼ਵਨੀ ਭੋਲਾ, ਧਰਮਪਾਲ ਵਸ਼ਿਸ਼ਟ, ਡਾ ਅਮਰਨਾਥ, ਅਨਿਲ ਕੁਮਾਰ ਰਾਜਨ,(ਸਾਰੇ ਸਰਕਲ ਮੀਤ ਪ੍ਰਧਾਨ), ਰਾਜ ਕੁਮਾਰ, ਸ਼ਾਮ ਭੂਟਾਨੀ, ਮਿਰਜ਼ਾ ਰਾਮ (ਸਾਰੇ ਸਰਕਲ ਸਕੱਤਰ), ਵੀਰ ਸਿੰਘ ਮਠਾੜੂ ਸਰਕਲ ਖ਼ਜ਼ਾਨਚੀ,ਬੌਬੀ ਮਹਿਰਾ, ਰਘਬੀਰ ਸਿੰਘ, ਜਸਕਰਨ ਸਿੰਘ, ਸਿਮਰਨ ਸਿੰਘ, ਅਮਨਦੀਪ ਸਿੰਘ, ਹਰਜਿੰਦਰ ਸਿੰਘ, ਜਗਨਨਾਥ ਮਿਸ਼ਰਾ, ਸੰਦੀਪ ਸਿੰਘ, ਦੀਪਕ ਕੁਮਾਰ ਜੋਬਨਜੀਤ ਸਿੰਘ, ਸੋਨੂ, ਅਭੀ, ਆਦਿ ਹਾਜਰ ਸਨ।

