ਕਪੂਰਥਲਾ ( ਗੌਰਵ ਮੜੀਆ ) ਸ੍ਰੀ ਵੈਸ਼ਨੋ ਭਜਨ ਮੰਡਲੀ ਰਜਿ ਲਾਹੌਰੀ ਗੇਟ ਦੇ ਵੱਲੋਂ ਹਰ ਸਾਲ ਵਾਂਗ ਇਸ ਸਾਲ ਵੀ 44ਵਾਂ ਜਗਰਾਤਾ ਸ਼ਰਧਾ ਨਾਲ ਮੁਹੱਲਾ ਲਾਹੌਰੀ ਗੇਟ ਵਿਖੇ ਮਨਾਇਆ ਗਿਆ।ਸਮਾਗਮ ਦੀ ਅਗਵਾਈ ਸ੍ਰੀ ਵੈਸ਼ਨੋ ਭਜਨ ਮੰਡਲੀ ਜਾਗਰਣ ਕਮੇਟੀ ਪ੍ਰਧਾਨ ਅਜੈ ਕਨੌਜੀਆ ਨੇ ਕੀਤੀ। ਜਾਗਰਣ ਦਾ ਉਦਘਾਟਨ ਮੁੱਖ ਮਹਿਮਾਨ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਵਾਰਡ ਨੰਬਰ 44 ਦੇ ਕੌਂਸਲਰ ਹਰਸਿਮਰਨਜੀਤ ਸਿੰਘ ਪ੍ਰਿੰਸ ਵੱਲੋਂ ਕੀਤਾ ਗਿਆ।ਇਸ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਾਰਮਿਕ ਸਮਾਗਮ ਆਪਸੀ ਸਾਂਝ ਅਤੇ ਭਾਈਚਾਰੇ ਦਾ ਪ੍ਰਤੀਕ ਹਨ।ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਸਮਾਗਮਾਂ ਚ ਵਧ ਚੜ੍ਹ ਕੇ ਹਿੱਸਾ ਲੈਣ।ਇਸ ਮੌਕੇ ਵੱਖ ਵੱਖ ਭਜਨ ਗਾਇਕਾਂ ਨੇ ਆਪਣੀਆਂ ਭੇਟਾਂ ਪੇਸ਼ ਕਰਕੇ ਸੰਗਤ ਨੂੰ ਨਿਹਾਲ ਕੀਤਾ।
ਇਸ ਦੌਰਾਨ ਮਾਤਾ ਰਾਣੀ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ।ਜਾਗਰਣ ਵਿਚ ਸ਼ਾਮਲ ਹੋਏ ਵੱਖ-ਵੱਖ ਸਮਾਜਿਕ ਤੇ ਧਾਰਮਿਕ ਹਸਤੀਆਂ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਉੱਤੇ ਦੀਪਕ ਮਹਿਤਾ,ਦੀਪਕ ਸਹਿਗਲ,ਰਾਹੁਲ ਕਪੂਰ,ਗਗਨਦੀਪ ਮਹਿਰਾ,ਬਲਵਿੰਦਰ ਮਹਿਰਾ, ਰਾਜੇਸ਼ ਮਦਾਨ,ਰੋਹਿਤ ਸੋਖਾਲ,ਰਾਜੀਵ ਮਹਿਰਾ, ਪੰਕਜ ਬਜਾਜ,ਸਤਬੀਰ ਸਿੰਘ,ਅਸ਼ੋਕ ਕੁਮਾਰ ਬਿੱਟੂ, ਅੰਕੁਸ਼ ਮਹਾਜਨ,ਰਾਹੁਲ ਰਾਜਪੂਤ,ਧੀਰਜ ਮਹਿਰਾ , ਤਰਕ ਬਜਾਜ,ਅਤੁਲ ਮਹਾਜਨ,ਬੂਟਾ ਰਾਮ, ਐਨਆਰਆਈ ਅਜੈ ਕਪੂਰ,ਐਨਆਰਆਈ ਵਿਕੀ ਕਪੂਰ,ਐਨਆਰਆਈ ਸੇਠਪਾਲ ਮੁਲਤਾਨੀ,ਐਨਆਰਆਈ ਸ਼ੁਭਮ ਨਾਰੰਗ, ਐਨਆਰਆਈ ਲਵਿਸ਼ ਬਜਾਜ ਆਦਿ ਹਾਜ਼ਰ ਸਨ।

