ਜਲੰਧਰ (ਅਵਤਾਰ ਬੰਗੜ ): ਐਂਟੀ ਕ੍ਰਾਈਮ ਐਂਟੀ ਕਰਪਸ਼ਨ ਨੀਤੀ ਆਯੋਗ ਇੰਡੀਆ ਵੱਲੋਂ ਅੱਜ 144 ਵਾਂ ਸਲਾਨਾ ਰਾਸ਼ਨ ਵੰਡ ਪ੍ਰੋਗਰਾਮ ਕੀਤਾ ਗਿਆ । ਸਮਾਰੋਹ ਨੂੰ ਸੁਰਿੰਦਰ ਸਿੰਘ ਕੈਰੋਂ ਨੈਸ਼ਨਲ ਪ੍ਰੈਜ਼ੀਡੈਂਟ , ਯਸ਼ਪਾਲ ਸਫ਼ਰੀ ਨੈਸ਼ਨਲ ਸੈਕਟਰੀ,ਜਿਸ ਵਿੱਚ ਗਰੀਬ ਪਰਿਵਾਰਾਂ ਦੇ 10 ਬਜ਼ੁਰਗਾਂ ਨੂੰ ਸਨਮਾਨਿਤ ਗਿਆ, 10 ਬੱਚਿਆਂ ਨੂੰ ਵਜ਼ੀਫਾ ਦਿੱਤਾ ਗਿਆ, ਜਿਸ ਵਿੱਚ ਪੰਜਾਬੀ ਗਾਇਕ ਲੱਖਾ ਜੀ ਨੇ ਸੰਗਤਾਂ ਨੂੰ ਧਾਰਮਿਕ ਅਤੇ ਪੰਜਾਬੀ ਸੱਭਿਆਚਾਰ ਗਾ ਕੇ ਨਿਹਾਲ ਕੀਤਾ ਗਿਆ । ਸੁਰਿੰਦਰ ਸਿੰਘ ਕੈਰੋ ਜੀ ਨੈਸ਼ਨਲ ਪ੍ਰਧਾਨ ਵਲੋਂ ਸਟੇਜ ਤੋਂ ਸੰਬੋਧਤ ਕੀਤਾ ਗਿਆ ਕਿ ਇਹ ਜੋ ਡਿਊਟੀ/ਕੰਮ ਸਰਕਾਰਾਂ ਦਾ ਹੁੰਦਾ ਹੈ ਪਰ ਸਰਕਾਰ ਇਹਨਾਂ ਪਰਿਵਾਰਾਂ ਦਾ ਕੋਈ ਪਰਵਾਹ ਨਹੀਂ ਕਰਦੀਆ ,ਪਰ ਸਾਡੀ ਸੰਸਥਾ ਵਲੋਂ ਮਾਣਯੋਗ ਧਾਰਮਿਕ ਹਸਥੀਆ ਸੰਤਾਂ ਦੀ ਕਿਰਪਾ ਅਤੇ ਮਦਦ ਸਦਕਾ ਪ੍ਰੋਗਰਾਮ ਵਿੱਚ ਡਾਕਟਰ ਮੈਡਮ ਪੂਨਮ ਸ਼੍ਰੀਮਾਨ ਹਸਪਤਾਲ ਫ਼ਰੀ ਮੈਡੀਕਲ ਚੈਕ ਐਪ ਕੈਂਪ,ਖੂਨ ਦਾਨ ਕੈਂਪ , ਡਾਕਟਰ ਮੈਡਮ ਅਮਨ ਪ੍ਰਿਆ ਹਰਨਜ਼ ਡੇਟਲ ਕਲੀਨਿਕ ਵਲੋਂ ਦੰਦਾ ਦਾ ਫ਼ਰੀ ਚੈੱਕ ਅੱਪ ਕੈਂਪ ਲਗਾਇਆ ਗਿਆ।ਇਸ ਵਿੱਚ ਮੁੱਖ ਮਹਿਮਾਨ ਵਜੋਂ ਸੰਤ ਬਾਬਾ ਨਿਰਮਲ ਦਾਸ ਜੀ ਜੋੜੇ ਵਾਲੇ, ਸੰਤੋਸ਼ ਭੈਣ ਜੀ ਵੀ ਇੱਥੇ ਚੇਅਰਪਰਸਨ ਵਜੋਂ ਪਹੁੰਚੇ।
ਉਨ੍ਹਾਂ ਤੋਂ ਇਲਾਵਾ, ਬਾਬਾ ਲਖਬੀਰ ਸਿੰਘ ਜੀ ਚੇਅਰਮੈਂਨ ਪੰਜਾਬ ਤਰਨਾ ਦਲ ਅਤੇ ਜਥੇਦਾਰ ਜਗਜੀਤ ਸਿੰਘ ਗਾਭਾ ਜੀ ਚੇਅਰਮੈਂਨ ਐਂਟੀ ਕ੍ਰਾਈਮ ਐਂਟੀ ਕਰੱਪਸ਼ਨ ਨੇ ਵੀ ਸ਼ਿਰਕਤ ਕੀਤੀ ।ਸ਼੍ਰੀ ਪੰਕਜ ਚਢਾ ਜੀ ਸੋਡਲ਼ ਮੰਦਿਰ ਦੇ ਪ੍ਰਧਾਨ ਵੀ ਪਹੁੰਚੇ। ਯਸ਼ਪਾਲ ਸਫ਼ਰੀ ਜੀ ਨੈਸ਼ਨਲ ਜਨਰਲ ਸਕੱਤਰ ਵਜੋਂ ਸਟੇਜ ਦੀ ਜਿੰਮੇਵਾਰੀ ਬਾਖੂਬੀ ਤੌਰ ਤੇ ਨਿਭਾਈ ਅੱਜ ਵਿੱਚ ਸਾਡੇ ਵਿੱਚ ਜਿੱਥੇ ਆਪਣੇ ਵਿਜੈ ਕੁਮਾਰ ਚੋਪੜਾ ਜੀ ਪੰਜਾਬ ਕੇਸਰੀ ਤੋਂ ਆਪਣੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਉਹਨਾਂ ਨੇ ਵੀ ਸੰਸਥਾ ਨੂੰ ਆਪਣਾ ਅਸ਼ੀਰਵਾਦ ਦਿੱਤਾ ,ਵਰਿੰਦਰ ਸ਼ਰਮਾ ਜੀ ਇਕਬਾਲ ਸਿੰਘ ਜੀਸੰਦੀਪ ਮਿੰਟੂ ਜੀ, ਮਨਜੀਤ ਸਿੰਘ ਕੇਰੇ ਪ੍ਰਧਾਨ ਗੁਰਦਆਰਾ ਪਹਿਲੀ ਪਾਤਸ਼ਾਹੀ,ਡਾਕਟਰ ਪਰਵੀਨ ਜੀ ,ਪ੍ਰਸ਼ਾਂਤ ਗੰਭੀਰ ਜੀ ਪ੍ਰਧਾਨ ਬੀਜੇਪੀ,ਨੇ ਵੀ ਪ੍ਰੋਗਰਾਮ ਵਿੱਚ ਪਹੁੰਚ ਕੇ ਸੰਸਥਾ ਦੀ ਕੰਮ ਕਰ ਰਹੀ ਟੀਮ ਦੀ ਹੌਸਲਾ ਅਫਜ਼ਾਈ ਕੀਤੀ। ਜਿਸ ਵਿੱਚ ਸਟੇਜ ਤੇ ਸਾਡੇ ਡਾਕਟਰ ਕੁਲਵੰਤ ਰਾਏ ਸੈਕਟਰੀ ਪੰਜਾਬ ਵਲੋਂ ਦੀ ਸਟੇਜ ਤੇ ਜੁੰਮੇਵਾਰੀ ਨਿਭਾਉਂਦਿਆਂ ਹੋਇਆ ਕਿਹਾ ਕਿ ਇਹ ਜਿਹੜਾ ਕੰਮ ਸਰਕਾਰਾਂ ਦਾ ਹੈ ਸੰਸਥਾ ਦੇ ਸੂਝਵਾਨ ਮੈਂਬਰ ਵਲੋਂ ਜੁੰਮੇਵਾਰੀ ਨਿਭਾਉਂਦਿਆਂ ਕੀਤਾ ਜਾ ਰਿਹਾ ਹੈ।
ਸਾਡੀ ਸੰਸਥਾ ਹੋਰ ਬਹੁਤ ਖੇਤਰਾਂ ਵਿੱਚ ਕੰਮ ਕਰ ਰਹੀ ਹੈ ਜਿਹਨਾਂ 50 /51 ਪਰਵਾਰਾਂ ਦੇ ਮੈਂਬਰਾਂ ਦੇ ਅੱਜ ਤੱਕ ਕੋਈ ਰਾਸ਼ਨ ਕਾਰਡ ਨਹੀਂ ਬਣੇ ਉਹਨਾਂ ਪਰਵਾਰਾਂ ਦੀ ਸਾਡੀ ਐਂਟੀ ਕ੍ਰਾਈਮ ਐਂਟੀ ਕਰਪਸ਼ਨ ਸੰਸਥਾ ਹਰ ਮਹੀਨੇ ਫ਼ਰੀ ਰਾਸ਼ਨ ਵੰਡ ਕੇ ਉਨ੍ਹਾਂ ਦੀ ਪੂਰੀ ਮਦਦ ਕਰਦੀ ਹੈ। ਸੰਸਥਾ ਵੱਲੋਂ ਗਰੀਬ ਲੋੜਵੰਦ ਪਰਵਾਰਾਂ ਦੀ ਮਦਦ ਵਜੋਂ ਸ਼ਮਸ਼ਾਨ ਘਾਟ ਵਿੱਚ ਪਿੱਛਲੇ ਸਮੇਂ ਦੌਰਾਨ ਚਾਰ ਸਸਕਾਰ ਵੀ ਕੀਤੇ ਗਏ। ਅੱਗੇ ਤੋਂ ਇਸ ਤਰਾਂ ਦੇ ਹੋਰ ਵੀ ਲੋਕ ਭਲਾਈ ਦੇ ਕੰਮ ਕਰਨ ਦੀ ਜੁੰਮੇਵਾਰੀ ਲਈ। ਸੁਰਿੰਦਰ ਸਿੰਘ ਕੈਰੋਂ ਸਾਹਿਬ ਨੈਸ਼ਨਲ ਪ੍ਰਧਾਨ ਵਲੋਂ ਸੰਬੋਧਨ ਕੀਤਾ ਗਿਆ ਕਿ ਸਾਡੀ ਸੰਸਥਾ ਵਿੱਚ ਬੀਬੀਆਂ ਔਰ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀਆਂ ਵਿਆਹ ਸ਼ਾਦੀਆਂ ਵਾਸਤੇ ਵੀ ਪੂਰੀ ਮਦਦ ਕਰਦੀ ਹੈ,। ਸਮਾਰੋਹ ਵਿੱਚ 51 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ,ਬੱਚਿਆਂ ਨੂੰ ਵਜ਼ੀਫੇ ਵੀ ਦਿੱਤੇ ਗਏ , ਲੋੜਵੰਦ ਬੱਚਿਆਂ ਨੂੰ ਵਰਦੀਆਂ ਤੱਕ ਇਹ ਸੰਸਥਾ ਮਹਈਆ ਕਰਵਾਉਂਦੀ ਹੈ ।
ਇਸ ਸਮਾਰੋਹ ਵਿੱਚ ਯਸ਼ਪਾਲ ਸਫ਼ਰੀ ਜੀ ਨੈਸ਼ਨਲ ਸੈਕਟਰੀ, ਦਲਜੀਤ ਸਿੰਘ ਅਰੋੜਾ, ਲਲਿਤ ਲਵਲੀ ਨੈਸ਼ਨਲ ਵਾਈਸ ਪ੍ਰਧਾਨ ਡਾਕਟਰ ਕੁਲਵੰਤ ਰਾਏ ਸੈਕਟਰੀ ਪੰਜਾਬ,ਬਲਵਿੰਦਰ ਸਿੰਘ ਪ੍ਰੈਜ਼ੀਡੈਂਟ ਸੈਂਟਰ,ਕਸਤੂਰੀ ਲਾਲ ਜੀ ,ਰਹਿਮਤ ਅਲੀ ਪ੍ਰਧਾਨ ਮੁਸਲਿਮ ਵਿੰਗ ,ਸਤਨਾਮ ਸਿੰਘ,ਰਣਜੀਤ ਸਿੰਘ ਵਾਈਸ ਪ੍ਰਧਾਨ,ਪਰਮਜੀਤ ਸਿੰਘ ਗਾਂਧੀ, ਰਾਜਿੰਦਰ ਸਿੰਘ ਰਾਜਾ , ਰਾਜਿੰਦਰ ਸਿੰਘ ਮਜੀਠੀਆ, ਜਸਵਿੰਦਰ ਸਿੰਘ ਸਾਂਸੀ, ਗੁਰਦਿੱਤ ਸਿੰਘ , ਮਨੀ, ਗੁਰਲੀਨ ਸਿੰਘ, ਅਰਸ਼ਦੀਪ,ਰਣਜੀਤ ਕੁਮਾਰ ,ਕੁਲਬੀਰ ਸਿੰਘ, ਸੁਨੀਲ ਸ਼ਰਮਾ ,ਹਰਮੇਸ਼ ਜੀ ,ਦੀਪਕ ਕੁਮਾਰ ,ਰਾਜਿੰਦਰ ਸਿੰਘ,ਅਰਸ਼ਦੀਪ ਸਿੰਘ, ਕਲਾ ਕੌਸ਼ਲ, ਭੁਪਿੰਦਰ ਕੌਰ ਖੈਹਰਾ, ਰਵਿੰਦਰ ਸਿੰਘ ਰਾਹੀ ਰਾਜ ਰਾਣੀ ਲਖਵਿੰਦਰ ਸਿੰਘ ,ਸੁਨੀਲ ਕੁਮਾਰ ਮੈਂਬਰ ਸਾਰੇ ਸ਼ਾਮਿਲ ਹੋਏ।

