ਕਮਲ ਪ੍ਰਭਾਕਰ ਸਰਕਲ 1 ਤੇ ਰਾਕੇਸ਼ ਗੁਪਤਾ ਸਰਕਲ 2 ਦੇ ਪ੍ਰਧਾਨ ਨਿਯੁਕਤ
ਕਪੂਰਥਲਾ(ਗੌਰਵ ਮੜੀਆ )ਭਾਰਤੀ ਜਨਤਾ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਪ੍ਰਧਾਨਗੀ ਹੇਠ ਹੋਈ।ਇਸ ਬੈਠਕ ਵਿੱਚ ਖੋਜੇਵਾਲ ਨੇ ਸੰਗਠਨ ਵਿਚ ਕੁਝ ਤਬਦੀਲੀਆਂ ਕਰਦੇ ਹੋਏ ਨਵੀਆਂ ਨਿਯੁਕਤੀਆਂ ਕੀਤੀਆਂ।ਇਸ ਮੌਕੇ ਵਿਵੇਕ ਸਿੰਘ ਸੰਨੀ ਬੈਂਸ ਨੂੰ ਦੁਬਾਰਾ ਭਾਜਪਾ ਯੁਵਾ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ, ਕਮਲ ਪ੍ਰਭਾਕਰ ਨੂੰ ਸਰਕਲ 1 ਦਾ ਮੰਡਲ ਪ੍ਰਧਾਨ ਤੇ ਰਾਕੇਸ਼ ਗੁਪਤਾ ਨੂੰ ਸਰਕਲ 2 ਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਨਵਨਿਯੁਕਤ ਅਹੁਦੇਦਾਰਾਂ ਨੂੰ ਭਾਜਪਾ ਦੀ ਮਜਬੂਤੀ ਤੇ ਲੋਕ ਸਭ ਚੋਣਾਂ ਪੂਰੀ ਇਮਾਨਦਾਰ ਤੇ ਮੇਹਨਤ ਨਾਲ ਕੰਮ ਕਰਨ ਲਈ ਕਿਹਾ।ਇਸ ਮੌਕੇ ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਅਸ਼ਵਨੀ ਤੁਲੀ,ਵਿੱਕੀ ਗੁਜਰਾਲ ਜ਼ਿਲਾ ਉਪ ਪ੍ਰਧਾਨ, ਵਿਵੇਕ ਸਿੰਘ ਸੰਨੀ ਬੈਂਸ ਜ਼ਿਲਾ ਪ੍ਰਧਾਨ ਯੁਵਾ ਮੋਰਚਾ,ਭਾਜਪਾ ਆਗੂ ਰਾਜਿੰਦਰ ਸਿੰਘ ਧੰਜਲ ਹਾਜਰ ਸਨ।

