ਕਰਤਾਰਪੁਰ 13 ਮਈ (ਜਸਵੰਤ ਵਰਮਾ )ਨਗਰ ਕੌਂਸਲ ਦੇ ਸਫਾਈ ਕਰਮਚਾਰੀ, ਬਿਜਲੀ ਕਰਮਚਾਰੀ, ਪੰਪ ਆਪਰੇਟਰ, ਸੀਵਰਮੈਨ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਦੂਸਰੇ ਦਿਨ ਵੀ ਹੜਤਾਲ ਤੇ ਰਹੇ। ਮਿਉਂਸਪਲ ਮੁਲਾਜਮ ਐਕਸ਼ਨ ਕਮੇਟੀ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਸੀਨੀਅਰ ਆਗੂ ਕੁਲਵੰਤ ਸੈਣੀ ਅਤੇ ਗੋਪਾਲ ਥਾਪਰ ਨੇ ਪੰਜਾਬ ਹੜਤਾਲ ਸਬੰਧੀ ਮਿਤੀ 11-05-2026 ਨੂੰ ਕਰਤਾਰਪੁਰ ਨਗਰ ਕੌਂਸਲ ਮੁਲਾਜ਼ਮਾਂ ਨਾਲ ਉਹਨਾਂ ਦੇ ਹੱਕਾ ਪ੍ਰਤੀ ਮੀਟਿੰਗ ਕੀਤੀ ਅਤੇ ਹੜਤਾਲ ਵਿੱਚ ਸ਼ਾਮਲ ਹੋਣਾ ਦਾ ਸੱਦਾ ਦਿੱਤਾ
ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਵਿਸ਼ਵਾਸ ਕੁਮਾਰ ਸੋਨੂੰ,ਜ਼ਿਲ੍ਹਾ ਸਹਾਇਕ ਅਸ਼ਵਨੀ ਅਤੇ ਸ਼ਾਖਾ ਪ੍ਰਧਾਨ ਵਿਜੇ ਕੁਮਾਰ ਗਿੱਲ, ਵਾਈਸ ਪ੍ਰਧਾਨ ਸੰਜੂ ਸਭਰਵਾਲ, ਜਰਨਲ ਸਕੱਤਰ ਵਿਵੇਕ ਕੇਸਰ , ਸਕੱਤਰ ਸਾਗਰ ਘਈ ਜੀ ਨੇ ਆਪਣੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਕਰਤਾਰਪੁਰ ਵੱਲੋਂ ਉਹਨਾਂ ਨੂੰ ਸਮਰੱਥਨ ਦਿੱਤਾ ਅਤੇ ਆਪਣੇ ਹੱਕਾਂ ਪ੍ਰਤੀ ਕਰਤਾਰਪੁਰ ਨਗਰ ਕੌਂਸਲ ਵਿੱਚ ਪੂਰੇ ਸਫਾਈ ਕਾਮੇਂ, ਇਲੈਕਟਰੇਸ਼ਨ, ਸੀਵਰਮੈਨ,ਪੰਪ ਓਪਰੇਟਰ ਵਲੋਂ ਹੜਤਾਲ ਕਰਨ ਦਾ ਐਲਾਨ ਕੀਤਾ ਹੈ।

