ਅੰਬੇਦਕਰ ਸੰਘਰਸ਼ ਪਾਰਟੀ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਮੰਗ ਪੱਤਰ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਔਜਲਾ ਵੱਲੋਂ ਐਸ.ਐਸ.ਪੀ. ਕਪੂਰਲਥਲਾ ਸ਼੍ਰੀਮਤੀ ਵਤਸੱਲ੍ਹਾ ਗੁਪਤਾ ਨੂੰ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਪਰਮਜੀਤ ਸਿੰਘ ਔਜਲਾ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਥਾਣਾ ਸਿਟੀ ਵਿਖੇ ਝੂਠਾ ਪਰਚਾ ਦਰਜ ਕਰਵਾਇਆ ਗਿਆ ਸੀ
ਜਿਸ ਦੀ ਦੋਬਾਰਾ ਜਾਂਚ ਸੰਬੰਧੀ ਅੰਬੇਦਕਰ ਸੰਘਰਸ਼ ਪਾਰਟੀ ਦੇ ਪ੍ਰਧਾਨ ਪਰਮਜੀਤ ਸਿੰਘ ਔਜਲਾ ਨੇ ਮੰਗ ਕੀਤੀ ਦਰਜ਼ ਮੁਕਦੱਮੇ ਦੀ ਇਨਕਵਾਰੀ ਕਰਕੇ ਝੂਠਾ ਪਰਚਾ ਰੱਦ ਕੀਤਾ ਜਾਵੇ ਅਤੇ ਜੋ ਲੋਕ ਜਹਿਰੀਲੀ ਨਜਾਇਜ ਸ਼ਰਾਬ ਵੇਚਦੇ ਹਨ ਉਹਨਾਂ ਨੂੰ ਨੱਥ ਪਾਈ ਜਾਵੇ ਜੋ ਲੋਕ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਮੌਕੇ ਜਸਪਾਲ ਕਰਮਜੀਤ ਸਾਬੀ, ਵਿੱਕੀ, ਅਰਜੁਣ, ਪ੍ਰਦੀਪ ਕੁਮਾਰ, ਕੁਲਦੀਪ ਸਿੰਘ ਆਦਿ ਹਾਜਰ ਸਨ।

