ਕਪੂਰਥਲਾ4 ਸਿਤੰਬਰ( ਗੌਰਵ ਮੜੀਆ ) ਪੰਜਾਬੀ ਲੋਕ ਗਾਇਕ ਜੱਸ ਕਾਂਜਲੀ ਨੇ ਸੰਗੀਤ ਦੇ ਜਰੀਏ ਦੇਸ਼ਾ ਵਿਦੇਸ਼ਾ ਵਿੱਚ ਪੰਜਾਬੀ ਗਾਇਕੀ ਨੂੰ ਇੱਕ ਉੱਚਾ ਦਰਜਾ ਦਿੱਤਾ ਹੈ ਤੇ ਉਹਨਾਂ ਵੱਲੋਂ ਗਾਏ ਗਏ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਦਿਖਾਈ ਦਿੰਦੀ ਹੈ ਤੇ ਹੁਣ ਇੱਕ ਹੋਰ ਨਵਾਂ ਸਿੰਗਲ ਟਰੈਕ ਸਰਦਾਰੀ ਜਲਦੀ ਰਿਲੀਜ ਹੋਵੇਗਾ ਇਸ ਸਬੰਧੀ ਗੱਲਬਾਤ ਕਰਦੇ ਹੋਏ ਲੋਕ ਗਾਇਕ ਜੱਸ ਕਾਂਜਲੀ ਨੇ ਕਿਹਾ ਕਿ ਇਸ ਗੀਤ ਦੇ ਬੋਲ ਬਿੱਟੂ ਕਾਂਜਲੀ ਨੇ ਲਿਖੇ ਹਨ ਅਤੇ ਮਿਊਜਿਕ ਬੰਟੀ ਸਹੋਤਾ ਨੇ ਕੀਤਾ ਹੈ ਉਨ੍ਹਾਂ ਕਿਹਾ ਕਿ ਹੁਣ ਤੱਕ ਜਿੰਨੇ ਵੀ ਗੀਤ ਉਹ ਦਰਸ਼ਕਾਂ ਦੀ ਕਚਹਿਰੀ ਵਿੱਚ ਲੈ ਕੇ ਆਏ ਹਨ ਉਹਨਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਦਿਖਾਈ ਦਿੰਦੀ ਹੈ
ਉਨਾਂ ਕਿਹਾ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਪੈਗੰਬਰਾਂ, ਭਗਤਾਂ, ਮਹਾਨ ਕਵੀਆਂ ਅਤੇ ਅਮੀਰ ਵਿਰਸੇ ਨਾਲ ਵਰੋਸਾਈ ਧਰਤੀ ਹੈ। ਪੰਜਾਬ ਦੀ ਧਰਤੀ ਨੂੰ ਕੁਦਰਤ ਦੀ ਦੇਣ ਇਸ ਦੀਆਂ ਵੱਖ ਵੱਖ ਰੁੱਤਾਂ ਅਤੇ ਮੌਸਮ ਹਨ। ਪੰਜਾਬੀ ਬੋਲੀ ਦਾ ਦੁਨੀਆ ਦੀਆਂ ਬੋਲੀਆਂ ਵਿੱਚ ਵਿਲੱਖਣ ਅਤੇ ਅਹਿਮ ਸਥਾਨ ਹੈ। ਉਹਨਾਂ ਕਿਹਾ ਕਿ ਸਾਡਾ ਅਮੀਰ ਸੱਭਿਆਚਾਰਕ ਵਿਰਸਾ ਅਤੇ ਗੀਤ ਆਪਣੀ ਵੱਖਰੀ ਟੌਹਰ ਰੱਖਦੇ ਹਨ। ਜੱਸ ਕਾਂਜਲੀ ਨੇ ਕਿਹਾ ਇਸ ਤੋਂ ਪਹਿਲਾਂ ਵੀ ਦਰਸ਼ਕਾਂ ਵੱਲੋਂ ਉਹਨਾਂ ਦੇ ਧਾਰਮਿਕ ਗੀਤ ਬਾਬਾ ਨਾਨਕ, ਧੰਨ ਤੇਰੀ ਕੁਰਬਾਨੀ, ਸੁਰਮੇ ਦੀ ਧਾਰੀ,ਰੌਣਕਾਂ ਡਿਊਟ ਗੀਤ ਐਲਬਮ ਤੇ ਹੋਰ ਗੀਤਾਂ ਨੂੰ ਵੀ ਭਰਵਾਂ ਹੁੰਗਾਰਾ ਦਿੱਤਾ ਹੈ ਤੇ ਉਹ ਆਸ ਕਰਦੇ ਹਨ ਉਹਨਾਂ ਦੇ ਇਸ ਸਿੰਗਲ ਟਰੈਕ ਸਰਦਾਰੀ ਨੂੰ ਵੀ ਦਰਸ਼ਕ ਪਹਿਲਾਂ ਦੀ ਤਰ੍ਹਾਂ ਆਪਣਾ ਪਿਆਰ ਤੇ ਸਤਿਕਾਰ ਦੇਣਗੇ

