ਕਪੂਰਥਲਾ ( ਗੌਰਵ ਮੜੀਆ ) : ਹਾਰੇ ਕਾ ਸਹਾਰਾ ਖਟੁ ਸ਼੍ਰੀ ਸ਼ਿਆਮ ਹਾਮਰਾ ਨਾਰੇ ਨਾਲ ਗੁੰਜੇ ਗਾ ਨਡਾਲਾ । ਸਥਾਨਕ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ, ਸ਼੍ਰੀ ਖਾਟੂ ਸ਼ਿਆਮ ਜੀ ਦੀ ਯਾਦ ਵਿੱਚ ਦੂਸਰਾ ਸਾਲਾਨਾ ਧਾਰਮਿਕ ਪ੍ਰੋਗਰਾਮ 24 ਜਨਵਰੀ, ਸ਼ਨੀਵਾਰ ਨੂੰ ਸ਼ਾਮ 7 ਵਜੇ ਤੋਂ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਨੇੜੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਕਾ ਦੇ ਸਹਿਜੋਗ ਨਾਲ ਮਨਾਇਆ ਜਾਵੇਗਾ। ਉਣਾ ਨੇ ਦਸਿਆ ਕਿ ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਭਜਨ ਗਾਇਕ ਪਰਵਿੰਦਰ ਪਲਕ ਅਤੇ ਜਾਦੂਵੰਸ਼ੀ ਭਰਾ ਭਜਨਾਂ ਨਾਲ ਸ਼ਰਧਾਲੂਆਂ ਦਾ ਮਨੋਰੰਜਨ ਕਰਨਗੇ ਅਤੇ ਅਟੁੱਟ ਲੰਗਰ ਵਰਤਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਵਿਨੋਦ ਸੱਭਰਵਾਲ, ਜਤਿਨ ਅਹੂਜਾ, ਲਵ ਅਰੋੜਾ, ਰਾਹੁਲ ਕਪੂਰ, ਮੋਤੀ ਲਾਲ, ਕੁਸ਼ ਅਰੋੜਾ, ਦਿਵਾਕਰ, ਰਾਹੁਲ ਸੱਭਰਵਾਲ,ਅੰਸ਼ ਅਰੋੜਾ, ਵੰਸ਼ ਅਰੋੜਾ,ਹਿਮਾਂਸ਼ੂ ਅਰੋੜਾ, ਗੌਰਵ ਅਰੋੜਾ ਅਸ਼ਵਨੀ ਕੁਮਾਰ,ਸ਼ਿਵ ਸ਼ਰਮਾ,ਰਾਹੁਲ ਨਰੂਲਾ ਆਦਿ ਹਾਜ਼ਰ ਰਹਿਣਗੇ।

