ਕਪੂਰਥਲਾ( ਗੌਰਵ ਮੜੀਆ)ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੁਆਰਾ ਪ੍ਰਾਚੀਨ ਸ਼ਿਵ ਮੰਦਿਰ ਬੇਗੋਵਾਲ ਦੇ ਅੰਦਰ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਗਿਆ । ਕਥਾ ਦਾ ਵਿਖਿਆਨ ਕਰਦੇ ਹੋਏ ਛੇਵੇਂ ਦਿਨ ਦਿਵਿਆ ਗੁਰੂ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਸੋਮਿਆ ਭਾਰਤੀ ਜੀ ਇਕ ਐਸੇ ਭਗਤ ਦੀ ਗਾਥਾ ਨੂੰ ਬਿਆਨ ਕੀਤਾ,ਜਿਸ ਦੇ ਪਾਸ ਕਿਸੇ ਭਾਸ਼ਾ ਦਾ ਵਿਸ਼ੇਸ਼ ਗਿਆਨ ਨਹੀਂ ਸੀ, ਜੋ ਗ੍ਰਾਮੀਣ ਸੀ, ਗਰੀਬ ਸੀ!
ਰਾਮਚਰਿਤ ਮਾਨਸ ਵਿਚ ਇਸ ਪਾਤਰ ਦਾ ਵਰਣਨ ਕੁਝ ਚੌਪਾਈਆਂ ਦੇ ਦੌਰਾਨ ਆਉਂਦਾ ਹੈ, ਪਰ ਇਹਨਾਂ ਕੁਝ ਚੌਪਾਈਆਂ ਵਿਚ ਬੜਾ ਗਹਿਰਾ ਸੰਦੇਸ਼ ਹੈ! ਪ੍ਰਭੂ ਰਾਮ ਦਾ ਇਹ ਭਗਤ ਕੇਵਟ ਪ੍ਰਭੂ ਪ੍ਰਤੀ ਅਥਾਹ ਪ੍ਰੇਮ ਨਾਲ ਭਰਿਆ ਹੋਇਆ ਸੀ
ਸਾਡੇ ਧਾਰਮਿਕ ਗ੍ਰੰਥ, ਸ਼ਾਸਤਰ ਵੀ ਕਹਿੰਦੇ ਹਨ ਕਿ ਪ੍ਰਮਾਤਮਾ ਦੇ ਭੇਦ ਨੂੰ ਜਾਣਿਆ ਜਾ ਸਕਦਾ ਹੈ ਮੀਰਾ ਬਾਈ ਜੀ ਨੇ ਕਿਹਾ ‘ਪਾਇਉ ਜੀ ਮੈਨੇ ਰਾਮ ਰਤਨ ਧਨ ਪਾਇਉ’ ! ਨਾਮਦੇਵ ਜੀ ਨੇ ਕਿਹਾ ਜਬ ਦੇਖਾ ਤਬ ਗਾਵਾ! ਹਰ ਭਗਤ ਨੇ ਹਰ ਮਹਾਪੁਰਸ਼ ਨੇ ਉਸ ਪ੍ਰਮਾਤਮਾ ਨੂੰ ਦੇਖਣ ਦੀ ਗੱਲ ਕੀਤੀ! ਲੇਕਿਨ ਅੱਜ ਅਸੀਂ ਲੋਕ ਉਸ ਪ੍ਰਮਾਤਮਾ ਨੂੰ ਦੇਖਣ ਦੀ ਗੱਲ ਉਪਰ ਵਿਸ਼ਵਾਸ਼ ਨਹੀਂ ਕਰਦੇ, ਕਉਂਕਿ ਅੱਜ ਤਕ ਕਿਸੇ ਨੇ ਸਾਡੇ ਸਾਹਮਣੇ ਪ੍ਰਮਾਤਮਾ ਨੂੰ ਦੇਖਣ ਜਾ ਦਿਖਾਉਣ ਦੀ ਗੱਲ ਨਹੀਂ ਕੀਤੀ! ਜਿਸ ਸਮੇ ਅਸੀਂ ਇਕ ਪੂਰਨ ਸਤਿਗੁਰੂ ਦੀ ਸ਼ਰਨ ਦੇ ਅੰਦਰ ਚੱਲੇ ਜਾਂਦੇ ਹਾਂ, ਤਾਂ ਅਸੀਂ ਆਪਣੇ ਘੱਟ ਦੇ ਅੰਦਰ ਗਈ ਉਸ ਪ੍ਰਭੂ ਨੂੰ ਦੇਖ ਲੈਂਦੇ ਹਾਂ
ਸਾਧਵੀ ਜੀ ਨੇ ਕੇਵਟ ਪ੍ਰਸੰਗ ਦੇ ਦੌਰਾਨ ਹੀ ਪ੍ਰਭੂ ਰਾਮ ਦੀ ਜੀਵਨ ਲੀਲਾ ਨੂੰ ਬਿਆਨ ਕਰਦੇ ਹੋਏ ਉਹਨਾਂ ਦਾ ਜਾਨਕੀ ਜੀ ਪ੍ਰਤੀ ਸਮਮਾਨ ਭਾਵ ਸਮਾਜ ਨੂੰ ਦਿਖਾਉਂਦੇ ਹੋਏ ਕਿਹਾ ਕਿ ਅੱਜ ਵੀ ਸਾਨੂੰ ਨਾਰੀ ਪ੍ਰਤੀ ਆਦਰ ਭਾਵ ਰੱਖਣਾ ਚਾਹੀਦਾ ਹੈ! ਉਹਨਾਂ ਨੇ ਕਿਹਾ ਕਿ ਵੈਦਿਕ ਕਾਲ ਤੀ ਹੀ ਸਾਡੇ ਰਿਸ਼ੀਆਂ ਨੇ ਨਾਰੀ ਦੀ ਮਾਹਿਮਾ ਗਾਉਂਦੇ ਹੋਏ ਨਾਰੀ ਨੂੰ ਪੂਜਨੀਏ ਕਿਹਾ!
ਧਰਮ ਦਾ ਭਾਵ ਈਸ਼ਵਰ ਨਾਲ ਜੁੜ ਜਾਣਾ! ਅੱਜ ਪਰਮਾਤਮਾ ਦੇ ਦਰਸ਼ਨ ਦੀ ਹਰ ਵਿਅਕਤੀ ਨੂੰ ਜਰੂਰਤ ਹੈ! ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਸੰਸਥਾਪਕ ਗੁਰੂਦੇਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਤੱਤਵ ਗਿਆਨ ਪ੍ਰਦਾਨ ਕਰ ਉਸ ਪ੍ਰਮਾਤਮਾ ਦਾ ਦਰਸ਼ਨ ਹਰ ਪੀਪਾਸੂ ਜੀਵਆਤਮਾ ਦੇ ਅੰਦਰ ਹੀ ਕਰਵਾ ਰਹੇ ਹਨ! ਬ੍ਰਹਮਗਿਆਨ ਦਵਾਰਾ ਹੀ ਸੰਪੂਰਨ ਵਿਸ਼ਵ ਅੰਦਰ ਸ਼ਾਂਤੀ ਦੀ ਸਥਾਪਨਾ ਹੋ ਸਕਦੀ ਹੈ! ਸਾਧਵੀ ਜੀ ਨੇ ਕਿਹਾ ਕਿ ਅਗਰ ਆਪ ਇਸ ਧੂ ਧੂ ਕਰਦੇ ਸਮਾਜ ਨੂੰ ਬਚਾਉਣਾ ਚਾਹਉਂਦੇ ਹੋ, ਅਗਰ ਆਪ ਚਾਹੁੰਦੇ ਹੋ ਕਿ ਵਿਸ਼ਵ ਵਿਚ ਫਿਰ ਤੋਂ ਸ਼ਾਂਤੀ ਦਾ ਬਿਗਲ ਵੱਜੇ ਤਾਂ ਜਰੂਰਤ ਹੈ ਬ੍ਰਹਮ ਗਿਆਨ ਦੀ!
ਕਥਾ ਦੇ ਅੰਦਰ ਸਾਧਵੀ ਜਗਦੀਸ਼ਾ ਭਾਰਤੀ ਜੀ, ਸਾਧਵੀ ਸ਼ੁਭਾਨੰਦਾ ਭਾਰਤੀ ਜੀ, ਸਾਧਵੀ ਸਤਿੰਦਰ ਭਾਰਤੀ ਜੀ ਨੇ ਸੁੰਦਰ ਭਜਨਾ ਦਾ ਗਾਇਨ ਕੀਤਾ। ਸੰਸਥਾਨ ਦੇ ਵੱਲੋਂ ਸਾਧਵੀ ਸੰਦੀਪ ਭਾਰਤੀ ਜੀ ਨੇ ਆਏ ਹੋਏ ਭਗਤਾਂ ਦਾ ਧੰਨਵਾਦ ਕੀਤਾ ਅਤੇ ਆਗਾਮੀ ਦਿਨਾਂ ਵਿਚ ਵੀ ਭਗਤਾਂ ਨੂੰ ਕਥਾ ਵਿਚ ਪਾਹੁੰਚਣ ਦਾ ਨਿਮੰਤਰਣ ਦਿੱਤਾ। ਕਥਾ ਅੰਦਰ ਵਿਸ਼ੇਸ਼ ਤੌਰ ਤੇ ਲਾਇਨ ਕਲੱਬ ਪ੍ਰਧਾਨ ਪ੍ਰਭਜੋਤ ਘੁੰਮਣ ਜੀ, ਡਾ ਮਨਿੰਦਰ ਪਾਲ ਸਿੰਘ, ਲਾਇਨ ਕਿਰਨਜੀਤ ਸਿੰਘ, ਲਾਇਨ ਬੀ ਕੇ ਅਰੋੜਾ, ਲਾਇਨ ਤਰਨ ਅਰੋੜਾ, ਲਾਇਨ ਅਮਨਦੀਪ ਮੁਲਤਾਨੀ ਅਤੇ ਰਾਜੇਸ਼ ਖਿੰਦਰਿਆ ਜੀ ਮੰਦਿਰ ਕਮੇਟੀ ਪ੍ਰਧਾਨ ਅਤੇ ਇਹਨਾਂ ਦੇ ਨਾਲ ਅਨੇਕਾਂ ਵਿਸ਼ਿਸ਼ਠ ਅਤਿਥੀਆਂ ਨੇ ਪ੍ਰਭੂ ਦੀ ਪਾਵਨ ਆਰਤੀ ਕੀਤੀ ਅਤੇ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ । ਅੰਤ ਵਿਚ ਸਾਰੇ ਭਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ।

