ਕਪੂਰਥਲਾ(ਗੌਰਵ ਮੜੀਆ )ਯੂਥ ਬੀਜੇਪੀ ਨੇ ਸ਼ਨੀਵਾਰ ਨੂੰ ਯੂਥ ਬੀਜੇਪੀ ਨੂੰ ਮਜਬੂਤ ਕਰਨ ਲਈ ਯੁਵਾ ਆਗੂ ਲਲਿਤ ਮਨੀ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ।ਲਲਿਤ ਪਾਰਟੀ ਦਫਤਰ ਵਿੱਚ ਮੀਟਿੰਗ ਤੋਂ ਬਾਅਦ ਲਲਿਤ ਮਨੀ ਦੀ ਘੋਸ਼ਣਾ ਕੀਤੀ।ਯੂਥ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਮੋਰਚਾ ਲਲਿਤ ਮਨੀ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਸੰਨੀ ਬੈਂਸ ਨੇ ਕਿਹਾ ਕਿ ਭਾਜਪਾ ਯੁਵਾ ਮੋਰਚਾ ਸੇਵਾ ਅਤੇ ਜਨਤਾ ਦੀ ਭਲਾਈ ਲਈ ਸਮਰਪਿਤ ਹੈ।ਬੈਂਸ ਨੇ ਵਰਕਰਾਂ ਨੂੰ ਪਾਰਟੀ ਦੀ ਵਿਚਾਰਧਾਰਾ ਅਤੇ ਨੀਤੀਗਤ ਸਿਧਾਂਤਾਂ ਤੋਂ ਜਾਣੂ ਕਰਵਾਇਆ।ਇਸ ਦੇ ਨਾਲ ਹੀ ਉਨ੍ਹਾਂ ਮਹਾਂ ਜਨ ਸੰਪਰਕ ਅਭਿਆਨ ਦੀ ਸਫ਼ਲਤਾ ਵਿੱਚ ਯੁਵਾ ਮੋਰਚਾ ਦੀ ਭੂਮਿਕਾ ਨੂੰ ਅਹਿਮ ਦੱਸਿਆ।ਉਨ੍ਹਾਂ ਕਿਹਾ ਕਿ ਨੌਜਵਾਨ ਹੀ ਦੇਸ਼ ਦੀ ਤਾਕਤ ਹਨ।
ਮਜੂਦਾ ਸ਼ਮੇ ਵਿਚ ਦੇਸ਼ ਦੀਆਂ ਕਈ ਚਣੋਤੀਆਂ ਦਾ ਸਾਮਣਾ ਕਰਨ ਲਈ ਵਿਰੋਧੀ ਧਿਰਾਂ ਦੀਆਂ ਸਾਜ਼ਿਸ਼ਾਂ ਤੋਂ ਛੁਟਕਾਰਾ ਪਾਉਣ ਲਈ ਨੌਜਵਾਨ ਸ਼ਕਤੀ ਨੂੰ ਵੱਡੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ ਜਿੱਤਣੀਆਂ ਹਨ।ਪੰਜਾਬ ਵਿੱਚ ਕਮਲ ਖਿੜਾਨਾ ਹੈ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਕਪੂਰਚੰਦ ਥਾਪਰ,ਵਿੱਕੀ ਸੂਦ, ਰਾਜੀਵ ਪਾਹਵਾ,ਬਲਵਿੰਦਰ ਠਾਕੁਰ,ਸਾਹਿਲ ਚੋਪੜਾ,ਆਸ਼ੂ ਪੁਰੀ,ਅਸ਼ਵਨੀ ਤੁਲੀ,ਲੋਕੇਸ਼ ਬੱਲੀ,ਸਿਧਾਰਥ ਰਾਜ,ਮਿਤੁਲ ਸੁਧੀਰ,ਭਜਨ ਭੱਟੀ, ਸੰਜੀਵ ਵਰਮਾ ਆਦਿ ਹਾਜ਼ਰ ਸਨ।

